ਮੀਂਹ ''ਚ ਟ੍ਰੇਨਾਂ ਦੀ ਦੇਰੀ ਬਣੀ ਪ੍ਰੇਸ਼ਾਨੀ, ਸ਼ਾਨ-ਏ-ਪੰਜਾਬ ਡੇਢ ਤੇ ਵੈਸ਼ਨੋ ਦੇਵੀ ਮਾਲਵਾ 3 ਘੰਟੇ ਲੇਟ
Monday, Jul 13, 2026 - 05:26 PM (IST)
ਜਲੰਧਰ (ਪੁਨੀਤ)-ਮੀਂਹ ਅਤੇ ਸੰਚਾਲਨ ਸਬੰਧੀ ਕਾਰਨਾਂ ਕਰ ਕੇ ਕਈ ਮੁੱਖ ਟ੍ਰੇਨਾਂ ਆਪਣੇ ਤੈਅ ਸਮੇਂ ਤੋਂ ਦੇਰੀ ਨਾਲ ਜਲੰਧਰ ਪਹੁੰਚੀਆਂ। ਇਸ ਨਾਲ ਰੇਲਵੇ ਸਟੇਸ਼ਨ ’ਤੇ ਯਾਤਰੀਆਂ ਨੂੰ ਉਡੀਕ ਕਰਨੀ ਪਈ। ਕਈ ਯਾਤਰੀ ਸਮੇਂ-ਸਮੇਂ ’ਤੇ ਟ੍ਰੇਨਾਂ ਦੀ ਜਾਣਕਾਰੀ ਲੈਣ ਲਈ ਪੁੱਛਗਿੱਛ ਕੇਂਦਰ ਦੇ ਚੱਕਰ ਲਾਉਂਦੇ ਰਹੇ, ਜਦਕਿ ਕੁਝ ਪਲੇਟਫਾਰਮ ’ਤੇ ਹੀ ਟ੍ਰੇਨ ਦੀ ਉਡੀਕ ਵਿਚ ਬੈਠੇ ਨਜ਼ਰ ਆਏ।
ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਲਈ ਖੜ੍ਹੀ ਹੋਵੇਗੀ ਵੱਡੀ ਮੁਸੀਬਤ! 15, 20 ਤੇ 21 ਜੁਲਾਈ ਲਈ ਹੋਇਆ ਵੱਡਾ ਐਲਾਨ
ਅੰਮ੍ਰਿਤਸਰ ਤੋਂ ਨਵੀਂ ਦਿੱਲੀ ਜਾਣ ਵਾਲੀ ਸ਼ਾਨ-ਏ-ਪੰਜਾਬ ਐਕਸਪ੍ਰੈੱਸ ਆਪਣੇ ਤੈਅ ਸਮੇਂ ਦੁਪਹਿਰ 4.15 ਵਜੇ ਦੀ ਬਜਾਏ ਲਗਭਗ ਡੇਢ ਘੰਟੇ ਦੀ ਦੇਰੀ ਨਾਲ ਸ਼ਾਮ 5.45 ਵਜੇ ਸਿਟੀ ਰੇਲਵੇ ਸਟੇਸ਼ਨ 'ਤੇ ਪਹੁੰਚੀ। ਉੱਥੇ ਹੀ, ਨਵੀਂ ਦਿੱਲੀ ਤੋਂ ਅੰਮ੍ਰਿਤਸਰ ਜਾਣ ਵਾਲੀ 12497 ਸ਼ਾਨ-ਏ-ਪੰਜਾਬ ਐਕਸਪ੍ਰੈੱਸ ਵੀ ਲਗਭਗ 35 ਮਿੰਟ ਦੀ ਦੇਰੀ ਨਾਲ ਸਿਟੀ ਸਟੇਸ਼ਨ 'ਤੇ ਪਹੁੰਚੀ।
ਇਹ ਵੀ ਪੜ੍ਹੋ: ਰਵਨੀਤ ਬਿੱਟੂ ਨੇ ਫ਼ਿਲਮ 'ਸਤਲੁਜ' ਨੂੰ ਲੈ ਕੇ ਨਿਰਮਾਤਾ-ਨਿਰਦੇਸ਼ਕ ਨੂੰ ਦਿੱਤੀ ਵੱਡੀ ਚੁਣੌਤੀ
ਇਸੇ ਤਰ੍ਹਾਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਜਾਣ ਵਾਲੀ 12919 ਮਾਲਵਾ ਐਕਸਪ੍ਰੈੱਸ ਆਪਣੇ ਤੈਅ ਸਮੇਂ ਸਵੇਰੇ 10.30 ਵਜੇ ਦੀ ਬਜਾਏ ਲਗਭਗ ਤਿੰਨ ਘੰਟੇ ਦੀ ਦੇਰੀ ਨਾਲ ਜਲੰਧਰ ਕੈਂਟ ਰੇਲਵੇ ਸਟੇਸ਼ਨ ’ਤੇ ਪਹੁੰਚੀ। ਦੂਜੇ ਪਾਸੇ ਅੰਮ੍ਰਿਤਸਰ-ਨਵੀਂ ਦਿੱਲੀ 12029 ਸ਼ਤਾਬਦੀ ਐਕਸਪ੍ਰੈੱਸ ਐਤਵਾਰ ਨੂੰ ਡਬਲ ਇੰਜਣ ਦੇ ਨਾਲ ਜਲੰਧਰ ਪਹੁੰਚੀ। ਇਹ ਟ੍ਰੇਨ ਵੀ ਲਗਭਗ 15 ਮਿੰਟ ਦੀ ਦੇਰੀ ਨਾਲ ਚੱਲੀ। ਮੀਂਹ ਕਾਰਨ ਸਟੇਸ਼ਨ ਕੰਪਲੈਕਸ ਵਿਚ ਵੀ ਯਾਤਰੀਆਂ ਦੀ ਆਵਾਜਾਈ ਪ੍ਰਭਾਵਿਤ ਰਹੀ। ਕਈ ਯਾਤਰੀ ਭਿੱਜਣ ਤੋਂ ਬਚਣ ਲਈ ਪਲੇਟਫਾਰਮਾਂ ਅਤੇ ਸ਼ੈੱਡਾਂ ਦੇ ਹੇਠਾਂ ਖੜ੍ਹੇ ਰਹੇ।
ਇਹ ਵੀ ਪੜ੍ਹੋ: ਗੈਂਗਸਟਰ ਡੋਨੀ ਬੱਲ ਦੀ ਜਲੰਧਰ ਦੇ ਮਸ਼ਹੂਰ ਫੈਸ਼ਨ ਸਟੂਡੀਓ ਦੇ ਮਾਲਕ ਨੂੰ ਧਮਕੀ! ਕਿਹਾ-ਬੰਦੇ ਦਾ ਪੁੱਤ ਬਣ ਕੇ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
