ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਵੇਟਿੰਗ ਹਾਲ ਬੰਦ ਪਿਆ ਹੋਣ ਕਾਰਨ ਯਾਤਰੀ ਹੋਏ ਪ੍ਰੇਸ਼ਾਨ
Sunday, Jul 19, 2026 - 02:47 PM (IST)
ਜਲੰਧਰ (ਮਹੇਸ਼)–125 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ ਜਲੰਧਰ ਕੈਂਟ ਰੇਲਵੇ ਸਟੇਸ਼ਨ ਦੇ ਗਰਾਊਂਡ ਫਲੋਰ ਦਾ ਵੇਟਿੰਗ ਹਾਲ ਬੰਦ ਪਿਆ ਹੋਣ ਕਾਰਨ ਸ਼ਨੀਵਾਰ ਨੂੰ ਸਟੇਸ਼ਨ 'ਤੇ ਮੌਜੂਦ ਰੇਲ ਯਾਤਰੀਆਂ ਨੂੰ ਕਾਫ਼ੀ ਪ੍ਰੇਸ਼ਾਨੀ ਝੱਲਣੀ ਪਈ, ਹਾਲਾਂਕਿ ਇਸ ਵੇਟਿੰਗ ਹਾਲ ਨੂੰ ਬਾਹਰੋਂ ਫੁੱਲਾਂ ਨਾਲ ਸਜਾਇਆ ਵੀ ਗਿਆ ਹੈ। ਇਕ ਰੇਲ ਯਾਤਰੀ ਨੇ ਇਸ ਬੰਦ ਪਏ ਹੋਏ ਵੇਟਿੰਗ ਹਾਲ ਦੀਆਂ ਫੋਟੋਆਂ ਖਿੱਚ ਕੇ 'ਜਗ ਬਾਣੀ' ਨੂੰ ਭੇਜੀਆਂ ਤਾਂ ਕਿ ਇਸ ਨੂੰ ਅਖ਼ਬਾਰ ਵਿਚ ਪ੍ਰਕਾਸ਼ਿਤ ਕਰਕੇ ਇਸ ਮਾਮਲੇ ਨੂੰ ਰੇਲਵੇ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਜਾ ਸਕੇ।
ਇਹ ਵੀ ਪੜ੍ਹੋ: ਜਲੰਧਰ ਦੇ ਸਨਪ੍ਰੀਤ ਨੇ PM ਮੋਦੀ ਦੇ ਸਿਰ 'ਤੇ ਸਜਾਈ ਸੀ ਦਸਤਾਰ, ਸਿਰਫ਼ ਦੋ ਮਿੰਟਾਂ 'ਚ ਬੰਨ੍ਹੀ 'ਸੈਮੀ-ਪਟਿਆਲਾ ਸ਼ਾਹੀ'
ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਹੀ ਏਅਰਪੋਰਟ ਵਾਂਗ ਬਣਾਏ ਗਏ ਰੇਲਵੇ ਸਟੇਸ਼ਨ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ-ਅਰਪਣ ਕੀਤਾ ਸੀ। ਵੇਟਿੰਗ ਹਾਲ ਬੰਦ ਪਏ ਹੋਣ ਸਬੰਧੀ ਜਦੋਂ ਐੱਸ. ਐੱਸ. ਜਲੰਧਰ ਕੈਂਟ ਜੇ. ਬੀ. ਪਟੇਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਦੀਪਕ ਨਾਂ ਦੇ ਠੇਕੇਦਾਰ ਮੁਤਾਬਕ ਕੁਝ ਕੰਮ ਪੈਂਡਿੰਗ ਰਹਿੰਦਾ ਹੋਣ ਕਾਰਨ ਇਸ ਵੇਟਿੰਗ ਹਾਲ ਨੂੰ ਰੇਲਵੇ ਨੂੰ ਅਜੇ ਸੌਂਪਿਆ ਨਹੀਂ ਗਿਆ ਹੈ। ਉਨ੍ਹਾਂ ਕਿਹਾ ਕਿ ਕੰਮ ਮੁਕੰਮਲ ਹੁੰਦੇ ਹੀ ਵੇਟਿੰਗ ਹਾਲ ਜਨਤਾ ਲਈ ਖੋਲ੍ਹ ਦਿੱਤਾ ਜਾਵੇਗਾ। ਡਿਪਟੀ ਚੀਫ਼ ਇੰਜੀ. ਸ਼ੁਭਮ ਕੁਮਾਰ ਨੇ ਸੰਪਰਕ ਕਰਨ ’ਤੇ ਕਿਹਾ ਕਿ ਐੱਸ. ਐੱਸ. ਵੱਲੋਂ ਵੇਟਿੰਗ ਹਾਲ ਬੰਦ ਪਏ ਹੋਣ ਸਬੰਧੀ ਕੋਈ ਜਾਣਕਾਰੀ ਉਨ੍ਹਾਂ ਦੇ ਧਿਆਨ ਵਿਚ ਨਹੀਂ ਲਿਆਂਦੀ ਗਈ ਹੈ।
ਇਹ ਵੀ ਪੜ੍ਹੋ: ਨਕੋਦਰ ਵਿਖੇ ਦੋ ਵਿਅਕਤੀਆਂ ਦੀਆਂ ਮਿਲੀਆਂ ਲਾਸ਼ਾਂ! ਫ਼ੈਲੀ ਸਨਸਨੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
