ਬਿਜਲੀ ਚੋਰੀ ਦੇ ਫੜੇ 104 ਕੇਸ, 90 ਫ਼ੀਸਦੀ ਕੁਨੈਕਸ਼ਨਾਂ ''ਚ ਚੱਲਦੇ ਮਿਲੇ ਏ. ਸੀ., 82 ਲੱਖ ਤੋਂ ਵੱਧ ਜੁਰਮਾਨਾ

Friday, Jun 10, 2022 - 01:06 AM (IST)

ਬਿਜਲੀ ਚੋਰੀ ਦੇ ਫੜੇ 104 ਕੇਸ, 90 ਫ਼ੀਸਦੀ ਕੁਨੈਕਸ਼ਨਾਂ ''ਚ ਚੱਲਦੇ ਮਿਲੇ ਏ. ਸੀ., 82 ਲੱਖ ਤੋਂ ਵੱਧ ਜੁਰਮਾਨਾ

ਜਲੰਧਰ (ਪੁਨੀਤ) : ਪਾਵਰਕਾਮ ਨਾਰਥ ਜ਼ੋਨ ਦੇ ਨਵੇਂ ਚੀਫ ਇੰਜੀਨੀਅਰ ਦਵਿੰਦਰ ਕੁਮਾਰ ਸ਼ਰਮਾ ਨੇ ਬਿਜਲੀ ਚੋਰਾਂ 'ਤੇ ਸਖ਼ਤੀ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਸਾਰੀਆਂ ਡਵੀਜ਼ਨਾਂ ਨੂੰ ਰੋਜ਼ਾਨਾ ਚੈਕਿੰਗ ਮੁਹਿੰਮ ਚਲਾ ਕੇ ਕੁਨੈਕਸ਼ਨਾਂ ਦੀ ਜਾਂਚ ਕਰਨ ਨੂੰ ਕਿਹਾ ਗਿਆ ਹੈ। ਇਨ੍ਹਾਂ ਹਦਾਇਤਾਂ ਤਹਿਤ ਜ਼ੋਨ ਦੇ ਚਾਰਾਂ ਸਰਕਲਾਂ ਨੇ ਬਿਜਲੀ ਚੋਰਾਂ ਖਿਲਾਫ਼ ਮੁਹਿੰਮ ਚਲਾਉਂਦਿਆਂ ਚੋਰੀ ਦੇ 104 ਕੇਸ ਫੜੇ। ਉਕਤ ਖਪਤਕਾਰਾਂ ਨੂੰ 82.89 ਲੱਖ ਜੁਰਮਾਨਾ ਕੀਤਾ ਗਿਆ। ਫੀਲਡ ਸਟਾਫ ਨੂੰ ਸ਼ੱਕੀ ਮੀਟਰ ਲਾਹ ਕੇ ਲੈਬ 'ਚ ਜਾਂਚ ਕਰਵਾਉਣ ਅਤੇ ਬਿਜਲੀ ਦੀ ਗਲਤ ਢੰਗ ਨਾਲ ਵਰਤੋਂ ਕਰਨ ਵਾਲਿਆਂ ਖ਼ਿਲਾਫ਼ ਬਣਦੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਹਨ।

ਇਹ ਵੀ ਪੜ੍ਹੋ : ਫ੍ਰੀ ਸਫ਼ਰ ਨੂੰ ਲੈ ਕੇ ਅੰਮ੍ਰਿਤਸਰ ਬੱਸ ਸਟੈਂਡ 'ਤੇ ਔਰਤ ਨੇ ਕੰਡਕਟਰ ਦਾ ਤੋੜਿਆ ਮੋਬਾਇਲ (ਵੀਡੀਓ)

ਅਧਿਕਾਰੀਆਂ ਦਾ ਕਹਿਣਾ ਹੈ ਕਿ ਪ੍ਰੀ-ਮਾਨਸੂਨ 'ਚ ਦੇਰੀ ਹੋ ਰਹੀ ਹੈ, ਜਿਸ ਕਾਰਨ ਭਿਆਨਕ ਗਰਮੀ ਵਿੱਚ ਬਿਜਲੀ ਦੀ ਮੰਗ ਵਧਦੀ ਜਾ ਰਹੀ ਹੈ। ਅਜਿਹੇ ਹਾਲਾਤ 'ਚ ਚੋਰੀ ਰੋਕਣ ਨਾਲ ਬਿਜਲੀ ਦੀ ਖਪਤ ਘਟੇਗੀ। ਪਟਿਆਲਾ ਤੋਂ ਬਿਜਲੀ ਚੋਰੀ ਰੋਕਣ ਦੀਆਂ ਸਖ਼ਤ ਹਦਾਇਤਾਂ ਹਨ ਕਿਉਂਕਿ ਝੋਨੇ ਦੇ ਸੀਜ਼ਨ ਕਾਰਨ ਬਿਜਲੀ ਦੀ ਵਰਤੋਂ ਵਧਦੀ ਹੈ, ਜਿਸ ਨੂੰ ਕੰਟਰੋਲ ਕਰਨ ਲਈ ਵਿਭਾਗ ਵੱਲੋਂ ਕਈ ਤਰ੍ਹਾਂ ਦੇ ਯਤਨ ਕੀਤੇ ਜਾਂਦੇ ਹਨ। ਮੰਗ ਅਤੇ ਉਪਲਬਧਤਾ ਵਿੱਚ ਫਰਕ ਨੂੰ ਰੋਕਣ ਲਈ ਵਿਭਾਗ ਵੱਲੋਂ ਇੰਡਸਟਰੀ ਨੂੰ ਵੀ ਕ੍ਰਮਵਾਰ ਬੰਦ ਰੱਖਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।

ਖ਼ਬਰ ਇਹ ਵੀ : ਮੂਸੇਵਾਲਾ ਕਤਲ ਕਾਂਡ 'ਚ ਦਿੱਲੀ ਪੁਲਸ ਦਾ ਖੁਲਾਸਾ, ਉਥੇ ਹੀ 'ਰਾਜਾ' ਨਾਲ ਕਈ ਕਾਂਗਰਸੀ ਹਿਰਾਸਤ 'ਚ, ਪੜ੍ਹੋ TOP 10

ਇਸੇ ਲੜੀ 'ਚ ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ), ਜਲੰਧਰ ਤੇ ਹੁਸ਼ਿਆਰਪੁਰ ਸਰਕਲਾਂ ਨੂੰ ਕੰਟਰੋਲ ਕਰਨ ਵਾਲੇ ਨਾਰਥ ਜ਼ੋਨ ਵੱਲੋਂ ਬਿਜਲੀ ਬਚਾਓ ਮੁਹਿੰਮ ਵਿੱਚ ਤੇਜ਼ੀ ਲਿਆਂਦੀ ਗਈ ਹੈ। ਇਸ ਮੁਹਿੰਮ 'ਚ ਬਿਜਲੀ ਚੋਰੀ ਰੋਕਣ 'ਤੇ ਫੋਕਸ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਬਿਜਲੀ ਦੀ ਕਿੱਲਤ ਦੇ ਇਸ ਨਾਜ਼ੁਕ ਸਮੇਂ ਵਿੱਚ ਚੋਰੀ ਰੋਕਣ ਨਾਲ ਵਿਭਾਗ ਨੂੰ ਵੱਡੀ ਰਾਹਤ ਮਿਲੇਗੀ। ਬਿਜਲੀ ਮੰਗ ਕੰਟਰੋਲ ਹੋਣ ਨਾਲ ਘਰੇਲੂ ਖਪਤਕਾਰਾਂ 'ਤੇ ਬਿਜਲੀ ਦੇ ਕੱਟ ਲਾਉਣ ਦੀ ਲੋੜ ਨਹੀਂ ਪਵੇਗੀ।

PunjabKesari

ਇਹ ਵੀ ਪੜ੍ਹੋ : ਮੁੱਖ ਮੰਤਰੀ ਦੀ ਕੋਠੀ ਅੱਗੇ ਬੇਰੁਜ਼ਗਾਰਾਂ ਦਾ ਮੋਰਚਾ 5ਵੇਂ ਦਿਨ ਵੀ ਜਾਰੀ, ਨਹੀਂ ਲਈ ਸਾਰ

ਬਿਜਲੀ ਦੀ ਚੋਰੀ ਅਤੇ ਗਲਤ ਢੰਗ ਨਾਲ ਬਿਜਲੀ ਦੀ ਵਰਤੋਂ ਦੇ 104 ਕੇਸ ਫੜੇ ਗਏ ਹਨ, ਜਿਨ੍ਹਾਂ ਨੂੰ 82.89 ਲੱਖ ਜੁਰਮਾਨਾ ਕੀਤਾ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਬਿਜਲੀ ਚੋਰੀ ਦੇ ਕੁਨੈਕਸ਼ਨਾਂ 'ਚ 90 ਫੀਸਦੀ ਕੇਸਾਂ ਵਿੱਚ ਚੋਰੀ ਦੇ ਸਮੇਂ ਏ. ਸੀ. ਦੀ ਵਰਤੋਂ ਕੀਤੀ ਜਾ ਰਹੀ ਸੀ। ਕਈ ਘਰਾਂ ਵਿੱਚ ਚੈਕਿੰਗ ਦੌਰਾਨ ਅਧਿਕਾਰੀ ਵੀ ਹੈਰਾਨ ਰਹਿ ਗਏ। ਇਕ ਘਰ 'ਚ ਬਿਜਲੀ ਚੋਰੀ ਹੋ ਰਹੀ ਸੀ ਅਤੇ ਉਸ ਘਰ ਵਿੱਚ 2 ਏ. ਸੀ. ਚੱਲਦੇ ਪਾਏ ਗਏ। ਕਈ ਘਰੇਲੂ ਖਪਤਕਾਰਾਂ ਨੂੰ ਸੈਂਕਸ਼ਨ ਲੋਡ ਤੋਂ ਕਈ ਗੁਣਾ ਵੱਧ ਲੋਡ ਦੀ ਵਰਤੋਂ ਕਰਦਿਆਂ ਫੜਿਆ ਗਿਆ।

ਇਹ ਵੀ ਪੜ੍ਹੋ : ਸ਼ਰਾਬ ਸਸਤੀ ਦੇ ਫ਼ੈਸਲੇ 'ਤੇ ਅੰਮ੍ਰਿਤਸਰ ਦੇ ਲੋਕਾਂ ਨੇ ਘੇਰੀ ਮਾਨ ਸਰਕਾਰ, ਦੱਸਿਆ ਤਜਰਬੇ ਦੀ ਘਾਟ (ਵੀਡੀਓ)

ਡਿਫਾਲਟਰਾਂ ਦੇ 92 ਕੁਨੈਕਸ਼ਨ ਕੱਟੇ, 1.03 ਕਰੋੜ ਦੀ ਰਿਕਵਰੀ

ਚੀਫ ਇੰਜ. ਸ਼ਰਮਾ ਨੇ ਬੁੱਧਵਾਰ ਨੂੰ ਚਾਰਜ ਸੰਭਾਲਿਆ ਅਤੇ ਸਖ਼ਤ ਹਦਾਇਤਾਂ ਜਾਰੀ ਕੀਤੀਆਂ, ਜਿਸ ਤਹਿਤ ਅੱਜ ਸਾਰੇ ਸਰਕਲਾਂ ਵੱਲੋਂ ਗੰਭੀਰਤਾ ਦਿਖਾਉਂਦਿਆਂ ਬਿਜਲੀ ਚੋਰਾਂ 'ਤੇ ਨਕੇਲ ਕੱਸੀ ਗਈ। ਇਸੇ ਲੜੀ 'ਚ ਇੰਜ. ਸ਼ਰਮਾ ਵੱਲੋਂ ਡਿਫਾਲਟਰਾਂ ਕੋਲੋਂ ਰਾਸ਼ੀ ਵਸੂਲਣ ਦੀਆਂ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ। ਉਨ੍ਹਾਂ ਦਾ ਕਹਿਣਾ ਹੈ ਕਿ ਜਿਹੜੇ ਖਪਤਕਾਰ ਵਾਰ-ਵਾਰ ਚਿਤਾਵਨੀ ਦੇਣ ਤੋਂ ਬਾਅਦ ਵੀ ਬਿੱਲ ਜਮ੍ਹਾ ਨਹੀਂ ਕਰਵਾ ਰਹੇ, ਉਨ੍ਹਾਂ ਦੇ ਮੀਟਰ ਲਾਹ ਲਏ ਜਾਣ। ਇਸ ਲੜੀ 'ਚ ਵਿਭਾਗ ਨੇ ਅੱਜ ਜ਼ੋਨ ਦੇ ਅਧੀਨ 92 ਕੁਨੈਕਸ਼ਨ ਕੱਟੇ। ਡਿਫਾਲਟਰਾਂ ਅਤੇ ਰੁਟੀਨ ਵਿੱਚ ਜਮ੍ਹਾ ਹੋਈ ਰਾਸ਼ੀ ਮੁਤਾਬਕ ਬਾਅਦ ਦੁਪਹਿਰ ਤੱਕ ਨਾਰਥ ਜ਼ੋਨ ਦੇ ਖਾਤੇ ਵਿੱਚ 1.03 ਕਰੋੜ ਰੁਪਏ ਰਿਕਵਰੀ ਵਜੋਂ ਜਮ੍ਹਾ ਹੋਏ। ਇੰਜ. ਸ਼ਰਮਾ ਦਾ ਕਹਿਣਾ ਹੈ ਕਿ ਇਸ ਮੁਹਿੰਮ 'ਚ ਹੋਰ ਤੇਜ਼ੀ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ : ਮੁੱਖ ਮੰਤਰੀ ਦੀ ਕੋਠੀ ਅੱਗੇ ਬੇਰੁਜ਼ਗਾਰਾਂ ਦਾ ਮੋਰਚਾ 5ਵੇਂ ਦਿਨ ਵੀ ਜਾਰੀ, ਨਹੀਂ ਲਈ ਸਾਰ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Mukesh

Content Editor

Related News