ਬੱਚਿਆਂ ਦੀ ਅਸ਼ਲੀਲ ਵੀਡੀਓ ਫੇਸਬੁੱਕ ''ਤੇ ਕੀਤੀ ਅਪਲੋਡ, ਮਾਮਲਾ ਦਰਜ
Thursday, Jul 22, 2021 - 04:04 PM (IST)

ਰੂਪਨਗਰ (ਵਿਜੇ ਸ਼ਰਮਾ)-ਸਿਟੀ ਪੁਲਸ ਰੂਪਨਗਰ ਨੇ ਇਕ ਮੁਲਜ਼ਮ ਵਿਰੁੱਧ ਪੋਸਕੋ ਐਕਟ ਅਧੀਨ ਪਰਚਾ ਦਰਜ ਕੀਤਾ ਹੈ। ਪੁਲਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਹਾਇਕ ਇੰਸਪੈਕਟਰ ਜਨਰਲ ਆਫ਼ ਪੁਲਸ ਐੱਸ. ਏ. ਐੱਸ. ਨਗਰ ਨੇ ਪਰਚਾ ਦਰਜ ਕਰਵਾਇਆ ਕਿ ਮੁਲਜ਼ਮ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਇਕ ਬੱਚਿਆਂ ਦੀ ਅਸ਼ਲੀਲ ਵੀਡੀਓ ਅਪਲੋਡ ਕੀਤੀ, ਜਿਸਦਾ ਰਿਕਾਰਡ ਟਿੱਪ ਲਾਈਨ ਵਲੋਂ ਭੇਜਿਆ ਗਿਆ ਹੈ। ਪੁਲਸ ਨੇ ਮੁਲਜ਼ਮ ਸੁਖਦੇਵ ਸਿੰਘ ਪੁੱਤਰ ਸੋਹਣ ਸਿੰਘ ਨਿਵਾਸੀ ਸਾਸ਼ਤਰੀ ਨਗਰ ਰੂਪਨਗਰ ਵਿਰੁੱਧ ਪਰਚਾ ਦਰਜ ਕਰ ਲਿਆ, ਜਿਸ ਦੀ ਗ੍ਰਿਫ਼ਤਾਰੀ ਬਾਕੀ ਹੈ।