ਰੂਪਨਗਰ ਵਿਖੇ ਭਾਖ਼ੜਾ ਨਹਿਰ ਤੋਂ ਮਿਲੀ ਕੁੜੀ ਦੀ ਲਾਸ਼

Wednesday, Apr 20, 2022 - 12:57 PM (IST)

ਰੂਪਨਗਰ ਵਿਖੇ ਭਾਖ਼ੜਾ ਨਹਿਰ ਤੋਂ ਮਿਲੀ ਕੁੜੀ ਦੀ ਲਾਸ਼

ਰੂਪਨਗਰ (ਵਿਜੇ)- ਰੂਪਨਗਰ ਪੁਲਸ ਨੂੰ ਭਾਖੜਾ ਨਹਿਰ ਤੋਂ ਇਕ ਅਣਪਛਾਤੀ ਨੌਜਵਾਨ ਕੁੜੀ ਦੀ ਲਾਸ਼ ਮਿਲੀ ਹੈ। ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਹਰਮੇਸ਼ ਕੁਮਾਰ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਕੁੜੀ ਦੀ ਲਾਸ਼ ਨੂੰ ਗੋਤਾਖੋਰਾਂ ਦੀ ਮਦਦ ਨਾਲ ਪਾਣੀ ’ਚੋਂ ਬਾਹਰ ਕਢਵਾਇਆ। ਉਨ੍ਹਾਂ ਦੱਸਿਆ ਕਿ ਉਕਤ ਕੁੜੀ ਦੀ ਉਮਰ ਕਰੀਬ 30 ਸਾਲ ਲੱਗਦੀ ਹੈ, ਜਿਸ ਨੇ ਮਹਿਰੂਨ ਅਤੇ ਰੈੱਡ ਕਲਰ ਦੇ ਕੱਪੜੇ ਪਾਏ ਹਨ ਅਤੇ ਉਸ ਦਾ ਕੱਦ 5 ਫੁੱਟ 6 ਇੰਚ ਦੇ ਕਰੀਬ ਹੈ। ਕੁੜੀ ਦੀ ਲਾਸ਼ ਨੂੰ ਸ਼ਨਾਖਤ ਲਈ ਸਿਵਲ ਹਸਪਤਾਲ ਰੂਪਨਗਰ ਦੀ ਮੌਰਚਰੀ ’ਚ ਰੱਖਵਾ ਦਿੱਤਾ ਗਿਆ ਹੈ।


author

shivani attri

Content Editor

Related News