ਜ਼ਿਲ੍ਹਾ ਰੂਪਨਗਰ ਦੀ ਜੇਲ੍ਹ ’ਚੋਂ 2 ਮੋਬਾਇਲ ਫੋਨ ਬਰਾਮਦ

Wednesday, Dec 01, 2021 - 04:44 PM (IST)

ਜ਼ਿਲ੍ਹਾ ਰੂਪਨਗਰ ਦੀ ਜੇਲ੍ਹ ’ਚੋਂ 2 ਮੋਬਾਇਲ ਫੋਨ ਬਰਾਮਦ

ਰੂਪਨਗਰ (ਵਿਜੇ ਸ਼ਰਮਾ)-ਜ਼ਿਲ੍ਹਾ ਜੇਲ੍ਹ੍ ਰੂਪਨਗਰ ਦੀ ਬੈਰਕ ’ਚੋਂ 2 ਮੋਬਾਇਲ ਫੋਨ ਬਰਾਮਦ ਹੋਣ ਦੇ ਮਾਮਲੇ ’ਚ ਸਿਟੀ ਪੁਲਸ ਰੂਪਨਗਰ ਨੇ ਮੁਲਜ਼ਮਾਂ ’ਤੇ ਪਰਚਾ ਦਰਜ ਕੀਤਾ ਹੈ। ਪੁਲਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਮਲਕੀਤ ਸਿੰਘ ਸਹਾਇਕ ਸੁਪਰਡੈਂਟ ਜ਼ਿਲ੍ਹਾ ਜੇਲ੍ਹ ਰੂਪਨਗਰ ਨੇ ਦੱਸਿਆ ਕਿ ਡਿਪਟੀ ਸੁਪਰਡੈਂਟ ਦੀ ਅਗਵਾਈ ਹੇਠ ਤਲਾਸ਼ੀ ਦੌਰਾਨ ਬੈਰਕ ਨੰਬਰ-1 ਦੇ ਹਵਾਲਾਤੀ ਪਾਸੋਂ 1 ਮੋਬਾਇਲ ਫੋਨ ਬਿਨਾਂ ਸਿਮ ਕਾਰਡ ਅਤੇ ਬੈਰਕ ਨੰ. 1 ਦੇ ਵਿਹੜੇ ’ਚੋਂ 1 ਮੋਬਾਇਲ ਫੋਨ ਬਿਨਾਂ ਸਿਮ ਕਾਰਡ ਦੇ ਲਾਵਾਰਿਸ ਹਾਲਤ ’ਚ ਬਰਾਮਦ ਹੋਇਆ। ਪੁਲਸ ਨੇ ਇਸ ਮਾਮਲੇ ’ਚ ਹਵਾਲਾਤੀ ਵਿਨੇ ਪੁੱਤਰ ਰਨਜੀਤ ਸਿੰਘ ਅਤੇ ਹਵਾਲਾਤੀ ਅੰਕੁਸ਼ ਪੁੱਤਰ ਜਗਸੀਰ ਸ਼ਰਮਾ ਨਿਵਾਸੀ ਜ਼ਿਲ੍ਹਾ ਜੇਲ੍ਹ ਰੂਪਨਗਰ ’ਤੇ ਪਰਚਾ ਦਰਜ ਕਰ ਲਿਆ।


author

shivani attri

Content Editor

Related News