ਕਰਨਲ ਦੇ ਭਰਾ ਦੀ ਸ਼ੱਕੀ ਹਾਲਾਤ ''ਚ ਫਲੈਟ ''ਚੋਂ ਮਿਲੀ ਲਾਸ਼

03/01/2020 6:52:55 PM

ਜਲੰਧਰ (ਵਰੁਣ)— ਥਾਣਾ ਨੰ. 7 ਤੋਂ ਕੁਝ ਦੂਰੀ 'ਤੇ ਸਥਿਤ ਐੱਮ. ਜੀ. ਆਈ. ਦੇ ਫਲੈਟ 'ਚ ਫੌਜ ਦੇ ਕਰਨਲ ਦੇ ਭਰਾ ਦੀ ਲਾਸ਼ ਸ਼ੱਕੀ ਹਾਲਾਤ 'ਚ ਬਰਾਮਦ ਕੀਤੀ ਗਈ। ਮ੍ਰਿਤਕ ਵਿਅਕਤੀ ਫੌਜ ਦੇ ਸਾਬਕਾ ਬ੍ਰਿਗੇਡੀਅਰ ਸਵ. ਐੱਨ. ਕੇ. ਸਾਹਾ ਦਾ ਬੇਟਾ ਹੈ, ਜੋ ਫਲੈਟ 'ਚ ਇਕੱਲਾ ਹੀ ਪਿਛਲੇ 10-12 ਸਾਲਾਂ ਤੋਂ ਰਹਿ ਰਿਹਾ ਸੀ। ਥਾਣਾ ਨੰਬਰ 7 ਦੀ ਪੁਲਸ ਨੇ ਲਾਸ਼ ਪੋਸਟਮਾਰਟਮ ਲਈ ਰਖਵਾ ਦਿੱਤੀ ਹੈ। ਜਦੋਂਕਿ ਪੁਣੇ ਵਿਚ ਤਾਇਨਾਤ ਮ੍ਰਿਤਕ ਦੇ ਕਰਨਲ ਭਰਾ ਨੂੰ ਵੀ ਸੂਚਨਾ ਦੇ ਦਿੱਤੀ ਗਈ ਹੈ।

ਥਾਣਾ ਨੰਬਰ 7 ਦੇ ਇੰਚਾਰਜ ਨਵੀਨਪਾਲ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਆਸ਼ੂਤੋਸ਼ ਸਾਹਾ (55) ਪੁੱਤਰ ਬ੍ਰਿਗੇਡੀਅਰ ਐੱਨ. ਕੇ. ਸਾਹਾ ਦੇ ਤੌਰ 'ਤੇ ਹੋਈ ਹੈ। ਉਨ੍ਹਾਂ ਕਿਹਾ ਕਿ ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਆਸ਼ੂਤੋਸ਼ ਇਕੱਲਾ ਹੀ ਐੱਮ. ਜੀ. ਆਈ. ਫਲੈਟ 'ਚ ਰਹਿ ਰਿਹਾ ਸੀ। ਜਦੋਂਕਿ ਉਨ੍ਹਾਂ ਦਾ ਭਰਾ ਅਮਿਤ ਸਾਹਾ ਪੁਣੇ ਵਿਚ ਤਾਇਨਾਤ ਹੈ। ਇੰਸ. ਨਵੀਨਪਾਲ ਨੇ ਦੱਸਿਆ ਕਿ ਆਸ਼ੂਤੋਸ਼ ਨੂੰ ਸ਼ੂਗਰ ਦੀ ਬੀਮਾਰੀ ਹੋਣ ਕਾਰਨ ਸਰੀਰ 'ਤੇ ਕਾਫੀ ਜ਼ਖਮ ਹੋ ਚੁੱਕੇ ਹਨ ਅਤੇ ਦੇਖ-ਭਾਲ ਕਰਨ ਵਾਲਾ ਵੀ ਕੋਈ ਨਹੀਂ ਸੀ। ਗੁਆਂਢ 'ਚ ਰਹਿਣ ਵਾਲਾ ਸਾਬਕਾ ਕਰਨਲ ਦਾ ਪਰਿਵਾਰ ਹੀ ਉਨ੍ਹਾਂ ਨੂੰ ਖਾਣ-ਪੀਣ ਨੂੰ ਫਰੂਟ ਆਦਿ ਦਿੰਦਾ ਸੀ। ਦੋ ਦਿਨ ਪਹਿਲਾਂ ਸਾਬਕਾ ਕਰਨਲ ਨੇ ਆਸ਼ੂਤੋਸ਼ ਨੂੰ ਫਰੂਟ ਦਿੱਤੇ ਪਰ ਉਸ ਤੋਂ ਬਾਅਦ ਫਲੈਟ 'ਚ ਕੋਈ ਨਹੀਂ ਗਿਆ। ਸ਼ਨੀਵਾਰ ਸਵੇਰੇ ਜਦੋਂ ਉਹ ਦੋਬਾਰਾ ਫਲੈਟ ਵਿਚ ਗਏ ਤਾਂ ਅੰਦਰ ਆਸ਼ੂਤੋਸ਼ ਬੇਹੋਸ਼ ਸੀ।


shivani attri

Content Editor

Related News