11,250 ਮਿਲੀਲਿਟਰ ਨਾਜਾਇਜ਼ ਸ਼ਰਾਬ ਬਰਾਮਦ

Monday, Jun 17, 2019 - 12:35 PM (IST)

11,250 ਮਿਲੀਲਿਟਰ ਨਾਜਾਇਜ਼ ਸ਼ਰਾਬ ਬਰਾਮਦ

ਹੁਸ਼ਿਆਰਪੁਰ (ਰਾਕੇਸ਼)— ਥਾਣਾ ਸਦਰ ਦੀ ਪੁਲਸ ਨੇ 2 ਵਿਅਕਤੀਆਂ ਖਿਲਾਫ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਏ. ਐੱਸ. ਆਈ. ਸਤਨਾਮ ਸਿੰਘ ਨੇ ਦੱਸਿਆ ਕਿ ਉਹ ਸਾਥੀ ਮੁਲਾਜ਼ਮਾਂ ਨਾਲ ਪਿੰਡ ਬਜਵਾੜਾ 'ਚ ਡਿਊਟੀ 'ਤੇ ਸੀ ਅਤੇ ਉਹ ਸ਼ੱਕ ਦੇ ਆਧਾਰ 'ਤੇ ਆਉਂਦੇ-ਜਾਂਦੇ ਲੋਕਾਂ ਦੀ ਤਲਾਸ਼ੀ ਲੈ ਰਹੇ ਸਨ। ਇਸੇ ਦੌਰਾਨ 2 ਵਿਅਕਤੀ ਆ ਰਹੇ ਸਨ, ਜਿਨ੍ਹਾਂ ਦੀ ਤਲਾਸ਼ੀ ਲੈਣ 'ਤੇ ਉਨ੍ਹਾਂ ਕੋਲੋਂ 11,250 ਮਿਲੀਲਿਟਰ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਮੁਲਜ਼ਮਾਂ ਦੀ ਪਛਾਣ ਰਾਕੇਸ਼ ਕੁਮਾਰ ਛੱਬਾ ਅਤੇ ਰਾਂਝਾ ਵਾਸੀ ਬਜਵਾੜਾ ਦੇ ਤੌਰ 'ਤੇ ਹੋਈ। ਪੁਲਸ ਨੇ ਦੋਵਾਂ ਮੁਲਜ਼ਮਾਂ ਖਿਲਾਫ ਧਾਰਾ 64-1-14 ਤਹਿਤ ਮਾਮਲਾ ਦਰਜ ਕਰ ਲਿਆ ਹੈ।


author

shivani attri

Content Editor

Related News