ਨਿੱਜੀ ਹੋਟਲ ’ਚ ਛਾਪੇਮਾਰੀ, 5 ਸ਼ੱਕੀ ਵਿਅਕਤੀ ਕਾਬੂ

02/26/2020 10:51:09 AM

ਬੰਗਾ (ਚਮਨ ਲਾਲ/ਰਾਕੇਸ਼ ਅਰੋਡ਼ਾ)— ਬੀਤੇ ਦਿਨ ਬੰਗਾ ਮੁੱਖ ਮਾਰਗ ’ਤੇ ਪੈਂਦੇ ਇਕ ਨਿੱਜੀ ਹੋਟਲ ਵਿਚ ਨਵਾਂਸ਼ਹਿਰ ਦੀ ਕ੍ਰਾਈਮ ਪੁਲਸ ਟੀਮ ਵੱਲੋਂ ਛਾਪੇਮਾਰੀ ਕਰਕੇ ਪੰਜ ਦੇ ਕਰੀਬ ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। 

ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਕਤ ਕਾਬੂ ਕੀਤੇ ਵਿਅਕਤੀਆਂ ਦੇ ਸਬੰਧ ਇਕ ਵੱਡੇ ਗੈਂਗਸਟਰ ਗਿਰੋਹ ਨਾਲ ਦੱਸੇ ਜਾ ਰਹੇ ਹਨ ਅਤੇ ਇਸ ਸਬੰਧੀ ਜਦੋਂ ਪੁਲਸ ਵਿਭਾਗ ਨਾਲ ਉਕਤ ਕੀਤੀ ਛਾਪੇਮਾਰੀ ਅਤੇ ਕਾਬੂ ਕੀਤੇ ਵਿਅਕਤੀਆਂ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ ਅਤੇ ਉਕਤ ਮਾਮਲੇ ਵਿਚ ਆਪਣੀ ਅਗਿਆਨਤਾ ਜ਼ਾਹਰ ਕੀਤੀ।


shivani attri

Content Editor

Related News