ਪੁਲਸ ਮੁਲਾਜ਼ਮਾਂ ’ਤੇ ਵਿਅਕਤੀ ਦੀ ਕੁੱਟ-ਮਾਰ ਕਰਨ ਦਾ ਦੋਸ਼

08/24/2019 1:11:51 AM

ਪੋਜੇਵਾਲ ਸਰਾਂ, (ਬ੍ਰਹਮਪੁਰੀ)- ਪੰਜਾਬ ਪੁਲਸ ਦੇ ਕੁੱਝ ਤਾਨਸ਼ਾਹ ਜਾਂ ਮਨਮਰਜੀ ਦੇ ਮੁਲਾਜ਼ਮ ਬਾਕੀ ਸਾਰੇ ਮਹਿਕਮੇ ਦੀ ਬਦਨਾਮੀ ਦਾ ਕਾਰਨ ਬਣ ਜਾਂਦੇ ਹਨ। ਜਿੱਥੇ ਪੰਜਾਬ ਵਿਚ ਨਸ਼ਾ ਸਮੱਗਲਰਾਂ ਨੂੰ ਫਡ਼ਨ ਦੇ ਵੱਡੇ ਵੱਡੇ ਦਾਅਵੇ ਪੰਜਾਬ ਪੁਲਸ ਕਰਦੀ ਹੈ ਉੱਥੇ ਬਲਾਚੌਰ ਦੇ ਥਾਣਾ ਸਦਰ ਅਤੇ ਪੋਜੇਵਾਲ ਤਾਣੇ ਅਧੀਨ ਆਉਂਦੇ ਪਿੰਡਾਂ ਵਿਚ ਨਸ਼ੇ ਦਾ ਕਾਰੋਬਾਰ ਬੇਰੋਕ ਜਾਰੀ ਹੈ। ਨਸ਼ਿਆਂ ਖਿਲਾਫ਼ ਪੁਲਸ ਦੀ ਇਕ ਕਾਰਵਾਈ ਪੋਜੇਵਾਲ ਥਾਣੇ ਨੇ ਬਹੁਤ ਅਨੋਖੀ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆ ਗੌਰਵ ਕੁਮਾਰ ਉਰਫ ਵਿੱਕੀ ਜੋ ਕਿ ਬਲਾਕ ਸੰਮਤੀ ਸਡ਼ੋਆ ਦੇ ਮੈਂਬਰ ਅਤੇ ਇਲਾਕੇ ਦੇ ਨਾਮਵਾਰ ਕਾਂਗਰਸੀ ਹਨ ਨੇ ਦੱਸਿਆ ਕਿ ਅੱਜ ਸਵੇਰੇ ਇਕ ਮਜ਼ਦੂਰ ਪਰਿਵਾਰ ਦੇ ਮੈਂਬਰਾਂ ਨੇ ਉਹਨਾਂ ਨੂੰ ਦੱਸਿਆ ਕਿ ਉਹਨਾਂ ਦਾ ਵਾਰਿਸ ਨਿਰਮਲ ਕੁਮਾਰ ਵਾਸੀ ਹਿਆਤਪੁਰ ਜੱਟਾਂ ਪੋਜੇਵਾਲ ਪੁਲਸ ਵਲੋਂ ਗ੍ਰਿਫਤਾਰ ਕੀਤਾ ਹੋਇਆ ਹੈ। ਜਦੋਂ ਇਸ ਮਾਮਲੇ ਦੀ ਅਸਲੀਅਤ ਵਿਚ ਉਹਨਾਂ ਨੇ ਤਾਣੇ ਬਟਾਏ ਨਿਰਮਲ ਕੁਮਾਰ ਨਾਲ ਸੰਪਰਕ ਕੀਤਾ ਤਾਂ ਬਹੁਤ ਹੈਰਾਨੀਜਨਕ ਖੁਲਾਸਾ ਹੋਇਆ।

ਕੀ ਸੀ ਮਾਮਲਾ?

ਪੀਡ਼ਤ ਨਿਰਮਲ ਸਿੰਘ ਤੇ ਪ੍ਰਤੱਖ ਦਰਸ਼ੀਆ ਦੇ ਦੱਸਣ ਅਨੁਸਾਰ ਕੱਲ ਸਵੇਰੇ ਉਹ 11 ਵਜੇ ਕੁੱਕਡ਼ ਮਜਾਰੇ ਤੋਂ ਆਪਣਾ ਮਕਾਨਿਕ ਦਾ ਕੰਮ ਕਰਕੇ ਵਾਪਿਸ ਆਪਣੇ ਪਿੰਡ ਜਾ ਰਿਹਾ ਸੀ ਕਿ ਉਸਨੂੰ ਕਰੀਮਪੁਰ ਧਿਆਨੀ ਪਿੰਡ ਲਾਗੇ 2 ਵਿਅਕਤੀਆਂ ਨੇ ਘੇਰਿਆ ਤੇ ਕੁੱਟਮਾਰ ਸ਼ੁਰੂ ਕਰ ਦਿੱਤੀ। ਜਦੋਂ ਉਸਨੇ ਕਾਰਨ ਪੁੱਛਿਆ ਤਾਂ ਉਹਨਾਂ ਦੱਸਿਆ ਕਿ ਉਹ ਪੁਲਸ ਥਾਣਾ ਪੋਜੇਵਾਲ ਦੇ ਮੁਲਾਜ਼ਮ ਹਨ ਤੇ ਉਹ ਨਜਾਇਜ਼ ਸ਼ਰਾਬ ਫਡ਼ਨ ਆਏ ਹਨ। ਜਦੋਂ ਉਸਦੀ ਤੇ ਮੋਟਰਸਾਈਕਲ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਅਧੀਆ ਸ਼ਰਾਬ ਦਾ (ਚੰਡੀਗਡ਼੍ਹ ਦਾ ਬਣਿਆ) ਸੀ। ਉਹ ਉਹਨਾਂ ਫਡ਼ ਲਿਆ ਤੇ ਉਹਨਾਂ ਨੂੰ ਪੋਜੇਵਾਲ ਥਾਮੇ ਕੁੱਟਦੇ ਲੈ ਗਏ।

ਰਾਤ ਨੂੰ ਵਾਰਸਾਂ ਨੇ ਛੁਡਾਇਆ

ਇਸ ਉਪਰੰਤ ਜਦੋਂ ਉਹਨਾਂ ਦੇ ਘਰ ਖਬਰ ਪਹੁੰਚੀ ਤਾਂ ਉਹਨਾਂ ਦੇ ਰਿਸ਼ਤੇਦਾਰ ਉਸਨੂੰ ਸਾਢੇ 9 ਵਜੇ ਪੋਜੇਵਾਲ ਥਾਣੇ ਤੋਂ ਛੁਡਵਾਕੇ ਲਿਆਏ। ਸਵੇਰੇ ਫਿਰ ਪੁਲਸ ਥਾਣੇ ਰਾਤ ਪੁਲਸ ਵਾਲਿਆ ਨੇ ਉਸਨੂੰ ਸਵੇਰੇ 9 ਵਜੇ ਥਾਣੇ ਹਾਜ਼ਰ ਹੋਣ ਦੀ ਸ਼ਰਤ ਤੇ ਛੱਡਿਆ ਸੀ ਤੇ ਅੱਜ ਉਹ ਸਵੇਰੇ 9 ਵਜੇ ਥਾਣੇ ਚਲਿਆ ਗਿਆ ਤਾਂ ਅੱਜ ਤਾਂ ਪੁਲਸ ਵਾਲਿਆ ਨੇ ਉਸ ਨਾਲ ਬਹੁਤ ਬਦਸਲੂਕ ਕੀਤੀ ਤੇ ਕੁੱਟਮਾਰ ਕਰਕੇ ਰਾਤ ਦੇ ਕੀਤੇ ਗੁਪਤ ਵਾਅਦੇ ਅਨੁਸਾਰ 5 ਹਜ਼ਾਰ ਮੰਗੇ। ਰਾਤ ਸਮੇਂ ਸਬੰਧਤ ਐਸ.ਐਚ.ਓ. ਨੇ ਪੈਸੇ ਮੰਗੇ ਸਨ।

ਕਾਂਗਰਸੀ ਆਗੂ ਨੇ ਛੁਡਵਾਇਆ

ਪੁਲਸ ਦੀ ਧੱਕੇਸ਼ਾਹੀ ਦੀ ਕਹਾਣੀ ਨੂੰ ਲੈ ਕੇ ਜਦੋਂ ਨਿਰਮਲ ਦੇ ਪਰਿਵਾਰ ਨੇ ਗੌਰਵ ਕੁਮਾਰ ਵਿੱਕੀ ਸੰਮਤੀ ਮੈਂਬਰ ਕਰੀਮਪੁਰ ਚਾਹਵਾਲਾ ਨਾਲ ਸੰਪਰਕ ਕੀਤਾ ਉਹਨਾਂ ਨੂੰ ਦਾਸਤਾਨ ਦੱਸੀ ਤਾਂ ਉਹਨਾਂ ਥਾਣੇ ਜਾ ਕੇ ਐਸ.ਐਚ.ਓ. ਨਾਲ ਸੰਪਰਕ ਕੀਤਾ ਤਾਂ ਉਹਨਾਂ ਕਿਹਾ ਕਿ ਉਹ ਬਾਹਰ ਹਨ। ਫਿਰ ਉਹਨਾਂ ਨੇ ਲਿਖਤੀ ਵਿਸ਼ਵਾਸ ਦੇ ਕੇ ਨਿਰਮਲ ਕੁਮਾਰ ਨੂੰ ਪੁਲਸ ਹਿਰਾਸਤ ਵਿਚੋਂ ਛੁਡਵਾਇਆ।

ਜੇਰੇ ਇਲਾਜ਼ ਹਲਪਤਾਲ ਵਿਖੇ ਪੀਡ਼ਤ

ਪੁਲਸ ਦੀ ਮਾਰਕੁੱਟ ਤੋਂ ਪੀਡ਼ਤ ਨਿਰਮਲ ਕੁਮਾਰ ਸਿਵਲ ਹਸਪਤਾਲ ਸਡ਼ੋਆ ਵਿਖੇ ਜੇਰੇ ਇਲਾਜ਼ ਹੈ ਅਤੇ ਉਸ ਨੇ ਹਸਪਤਾਲ ਵਿਚ ਪੱਤਰਕਾਰਾਂ ਨੂੰ ਦੱਸਿਆ ਕਿ ਉਸਦੇ ਗੁੱਝੀਆਂ ਤੇ ਅੱਖਾਂ ਤੇ ਸੱਟਾਂ ਪੁਲਸ ਮੁਲਾਜ਼ਮਾਂ ਵਲੋਂ ਮਾਰੀਆ ਗਈਆ ਹਨ। ਜਿਸਦੀ ਲਿਖਤੀ ਸ਼ਿਕਾਇਤ ਡੀ.ਐਸ.ਪੀ. ਬਲਾਚੌਰ ਨੂੰ ਵੀ ਕੀਤੀ ਗਈ ਤੇ ਉਹਨਾਂ ਲਿਖਤੀ ਸ਼ਿਕਾਇਤ ਦੀ ਕਾਪੀ ਵੀ ਪਰੱਤਕਾਰਾਂ ਨੂੰ ਦਿਖਾਈ।

ਕੀ ਕਹਿੰਦੇ ਹਨ ਐਸ.ਐਚ.ਓ ਪੋਜੇਵਾਲ

ਜਦੋਂ ਇਸ ਸਬੰਧੀ ਥਾਣਾ ਮੁਖੀ ਜਾਗਰ ਸਿੰਘ ਐਸ.ਐਚ.ਓ. ਪੋਜੇਵਾਲ ਨਾਲ ਸੰਪਰਕ ਕੀਤਾ ਤਾਂ ਉਹਨਾਂ ਕਿਹਾ ਕਿ ਉਪਰੋਕਤ ਕਹਾਣੀ ਬਿਲਕੁਲ ਗਲਤ ਹੈ ਉਹ ਕੱਲ੍ਹ ਰੁਝੇਵੇ ਵਿਚ ਸਨ ਉਹਨਾਂ ਨੇ ਕਿਸੇ ਤੋਂ ਕੋਈ ਪੈਸੇ ਨਹੀਂ ਮੰਗੇ ਇਹ ਸਭ ਅਕਸਾਈਜ਼ ਵਾਲਿਆ ਦੀ ਕਾਰਵਾਈ ਹੈ। ਜਦੋਂ ਉਹਨਾਂ ਤੋਂ ਐਕਸਾਈਜ਼ ਵਾਲਿਆ ਦਾ ਨੰਬਰ ਜਾਂ ਥਾਣੇ ਡੱਕਣ ਵਾਲਿਆ ਦਾ ਨਾਮ ਪੁੱਛਿਆ ਤਾਂ ਉਹ ਤਸੱਲੀ ਬਖਸ਼ ਦੱਸ ਨਾ ਸਕੇ। ਖਬਰ ਲਿਖਣ ਵੇਲੇ ਤੱਕ ਪੀਡ਼ਤ ਹਸਪਤਾਲ ਤੇ ਉਸਦੇ ਘਰ ਦੇ ਡੀ.ਐਸ.ਪੀ. ਦਫਤਰ ਬਲਾਚੌਰ ਬੈਠੇ ਸਨ।


Bharat Thapa

Content Editor

Related News