ਦਰੱਖ਼ਤ ਨਾਲ ਲਟਕਦੀ ਮਿਲੀ ਗਲ-ਸੜ ਚੁੱਕੀ ਅਣਪਛਾਤੇ ਵਿਅਕਤੀ ਦੀ ਲਾਸ਼
Friday, Jun 10, 2022 - 05:04 PM (IST)

ਨਕੋਦਰ (ਪਾਲੀ)-ਨਕੋਦਰ ਜਲੰਧਰ ਹਾਈਵੇਅ ’ਤੇ ਪਿੰਡ ਗਹੀਰਾ ਨੇੜੇ ਸੜਕ ਕਿਨਾਰੇ ਖੇਤਾਂ ’ਚ ਇਕ ਦਰੱਖ਼ਤ ਨਾਲ ਇਕ ਵਿਅਕਤੀ ਦੀ ਲਾਸ਼ ਲਟਕਦੀ ਮਿਲੀ। ਲਾਸ਼ ਬੁਰੀ ਤਰ੍ਹਾਂ ਗਲ-ਸੜ ਚੁੱਕੀ ਸੀ, ਜਿਸ ਦੀ ਸ਼ਨਾਖਤ ਨਹੀਂ ਹੋ ਸਕੀ। ਘਟਨਾ ਦੀ ਸੂਚਨਾ ਮਿਲਦੇ ਹੀ ਤੁਰੰਤ ਡੀ. ਐੱਸ. ਪੀ. ਨਕੋਦਰ ਲਖਵਿੰਦਰ ਸਿੰਘ ਮੱਲ, ਸਦਰ ਥਾਣਾ ਮੁਖੀ ਬਿਸ਼ਮਨ ਸਿੰਘ ਅਤੇ ਐੱਸ. ਆਈ. ਮਨਜੀਤ ਸਿੰਘ ਸਮੇਤ ਪੁਲਸ ਪਾਰਟੀ ਮੌਕੇ ’ਤੇ ਪਹੁੰਚੇ, ਜਿਨ੍ਹਾਂ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।
ਡੀ. ਐੱਸ. ਪੀ. ਨਕੋਦਰ ਅਤੇ ਸਦਰ ਥਾਣਾ ਮੁਖੀ ਬਿਸ਼ਨ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਸਵੇਰੇ ਕਮਲਜੀਤ ਸਿੰਘ ਵਾਸੀ ਪਿੰਡ ਜ਼ੀਰਾ ਨੇ ਪੁਲਸ ਨੂੰ ਸੂਚਨਾ ਦਿੱਤੀ ਕਿ ਮੈਂ ਜ਼ਮੀਨ ਠੇਕੇ ’ਤੇ ਲੈ ਕੇ ਵਾਹੀ ਕਰਦਾ ਹਾਂ ਅਤੇ ਜਦੋਂ ਮੈਂ ਖੂਹ ’ਤੇ ਫ਼ਸਲ ਵੇਖਣ ਗਿਆ ਤਾਂ ਮੈਨੂੰ ਕਾਫ਼ੀ ਬਦਬੂ ਆਈ, ਜਦੋਂ ਮੈਂ ਅੱਗੇ ਹੋ ਕੇ ਵੇਖਿਆ ਤਾਂ ਪਰਨੇ ਨਾਲ ਦਰੱਖਤ ’ਤੇ ਇਕ ਵਿਅਕਤੀ ਦੀ ਲਾਸ਼ ਲਟਕ ਰਹੀ ਸੀ। ਲਾਸ਼ ਦਾ ਮੂੰਹ, ਹੱਥ ਤੇ ਪੈਰ ਬੁਰੀ ਤਰ੍ਹਾਂ ਨਾਲ ਗਲ-ਗਲ ਸੜ ਚੁੱਕੇ ਸਨ।
ਇਹ ਵੀ ਪੜ੍ਹੋ: ਜਜ਼ਬੇ ਨੂੰ ਸਲਾਮ, ਰੋਪੜ ਦੀ 7 ਸਾਲਾ ਸਾਨਵੀ ਨੇ ਮਾਊਂਟ ਐਵਰੈਸਟ ਦੇ ਬੇਸ ਕੈਂਪ ’ਚ ਲਹਿਰਾਇਆ ਝੰਡਾ, ਰਚਿਆ ਇਤਿਹਾਸ
ਸਦਰ ਥਾਣਾ ਮੁਖੀ ਬਿਸ਼ਮਨ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਦਰੱਖਤ ਨਾਲੋਂ ਲਾਹ ਕੇ ਤਲਾਸ਼ੀ ਲਈ ਤਾਂ ਉਸ ਦੀ ਜੇਬ ਵਿਚੋਂ ਕੁਝ ਨਹੀਂ ਮਿਲਿਆ ਅਤੇ ਨਾ ਹੀ ਉਸ ਦੀ ਸ਼ਨਾਖਤ ਹੋ ਸਕੀ।ਮ੍ਰਿਤਕ ਦੀ ਉਮਰ ਕਰੀਬ 40/45 ਸਾਲ ਲੱਗ ਰਹੀ ਹੈ ਤੇ ਉਸ ਦਾ ਮੂੰਹ, ਹੱਥ ਅਤੇ ਪੈਰ ਬੁਰੀ ਤਰ੍ਹਾਂ ਗਲ-ਸੜ ਚੁੱਕੇ ਹਨ, ਜਿਸ ਤੋਂ ਸ਼ੱਕ ਜ਼ਾਹਰ ਹੁੰਦਾ ਹੈ ਕਿ ਮ੍ਰਿਤਕ ਨੇ 5/7 ਦਿਨ ਪਹਿਲਾਂ ਫਾਹਾ ਲਿਆ ਹੋਵੇਗਾ। ਉੱਧਰ ਮਾਮਲੇ ਦੀ ਜਾਂਚ ਕਰ ਰਹੇ ਐੱਸ. ਆਈ. ਮਨਜੀਤ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਨਕੋਦਰ ਵਿਖੇ ਰਖਵਾ ਦਿੱਤਾ ਹੈ ਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ।
ਇਹ ਵੀ ਪੜ੍ਹੋ: ਡੇਰਾਬੱਸੀ ’ਚ ਵੱਡੀ ਵਾਰਦਾਤ, ਲੁਟੇਰਿਆਂ ਨੇ ਪ੍ਰਾਪਰਟੀ ਡੀਲਰ ਤੋਂ ਲੁੱਟੇ ਕਰੋੜਾਂ ਰੁਪਏ, ਸ਼ਰੇਆਮ ਕੀਤੀ ਫਾਇਰਿੰਗ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ