ਮਾਰਕੀਟ ''ਚ ਸ਼ਰੇਆਮ ਸ਼ਰਾਬ ਪੀਣ ਵਾਲਿਆਂ ''ਤੇ ਪੁਲਸ ਨੇ ਕੱਸਿਆ ਸ਼ਿਕੰਜਾ, ਚੈਕਿੰਗ ਦੌਰਾਨ ਕੱਟੇ ਵਾਹਨਾਂ ਦੇ ਚਲਾਨ
Wednesday, Oct 09, 2024 - 05:29 AM (IST)
ਜਲੰਧਰ (ਵਰੁਣ)– ਥਾਣਾ ਨੰਬਰ 7 ਦੀ ਪੁਲਸ ਅਤੇ ਈ.ਆਰ.ਐੱਸ. ਦੀਆਂ ਟੀਮਾਂ ਨੇ ਪੀ.ਪੀ.ਆਰ. ਮਾਰਕੀਟ ਵਿਚ ਸ਼ਰੇਆਮ ਸ਼ਰਾਬ ਪੀਣ ਵਾਲਿਆਂ ’ਤੇ ਸ਼ਿਕੰਜਾ ਕੱਸਣ ਲਈ ਸਪੈਸ਼ਲ ਨਾਕਾਬੰਦੀ ਕੀਤੀ। ਇਸ ਦੌਰਾਨ ਪੁਲਸ ਨੇ 110 ਵਾਹਨਾਂ ਦੀ ਚੈਕਿੰਗ ਕੀਤੀ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਦੇ ਚਲਾਨ ਵੀ ਕੱਟੇ।
ਏ.ਸੀ.ਪੀ. ਮਾਡਲ ਟਾਊਨ ਸਿਰਿਵੇਨੇਲਾ (ਆਈ.ਪੀ.ਐੱਸ.) ਦੀ ਅਗਵਾਈ ਵਿਚ ਨਾਕਾਬੰਦੀ ਦੌਰਾਨ 17 ਵਾਹਨਾਂ ਦੇ ਚਲਾਨ ਕੱਟੇ। ਇਨ੍ਹਾਂ ਵਿਚ ਡਰੰਕ ਐਂਡ ਡਰਾਈਵ ਦੇ 6 ਚਲਾਨ, ਬਿਨਾਂ ਨੰਬਰ ਪਲੇਟ ਵਾਹਨਾਂ ਦੇ 4, ਗੱਡੀਆਂ ’ਤੇ ਬਲੈਕ ਫਿਲਮ ਦੇ 4 ਅਤੇ ਟ੍ਰਿਪਲ ਰਾਈਡਿੰਗ ਦੇ 3 ਚਲਾਨ ਕੱਟੇ ਗਏ।
ਏ.ਸੀ.ਪੀ. ਮਾਡਲ ਟਾਊਨ ਸਿਰਿਵੇਨੇਲਾ (ਆਈ.ਪੀ.ਐੱਸ.) ਨੇ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਵਾਹਨਾਂ ਦੇ ਅੰਦਰ ਅਤੇ ਬਾਹਰ ਸ਼ਰਾਬ ਪਰੋਸਣ ਅਤੇ ਪੀਣ ’ਤੇ ਰੋਕ ਲਾਉਣਾ, ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਅਤੇ ਇਨ੍ਹਾਂ ਅਦਾਰਿਆਂ ਦੇ ਆਲੇ-ਦੁਆਲੇ ਕਾਨੂੰਨ ਵਿਵਸਥਾ ਬਣਾਈ ਰੱਖਣਾ ਹੈ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਅਜਿਹੀਆਂ ਮੁਹਿੰਮਾਂ ਭਵਿੱਖ ਵਿਚ ਵੀ ਜਾਰੀ ਰਹਿਣਗੀਆਂ।
ਇਹ ਵੀ ਪੜ੍ਹੋ- 'ਹੈਲੋ ! ਤੇਰਾ ਭਰਾ ਮੇਰਾ ਫ਼ੋਨ ਨੀ ਚੁੱਕਦਾ...', ਅੱਧੀ ਰਾਤੀਂ ਆਏ ਫ਼ੋਨ ਮਗਰੋਂ ਕਬੱਡੀ ਖਿਡਾਰੀ ਦੇ ਘਰ ਪੈ ਗਏ ਵੈਣ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e