ਪੁਲਸ ਨੇ ਸ਼ਰਾਬ ਸਮੇਤ ਦੋਸ਼ੀ ਨੂੰ ਕੀਤਾ ਕਾਬੂ

12/26/2020 4:33:36 PM

ਜਲੰਧਰ(ਮਹੇਸ਼): ਪਰਾਗਪੁਰ ਪੁਲਸ ਚੌਂਕੀ ਨੇ 90 ਹਜ਼ਾਰ ਮਿ.ਲੀ ਨਾਜਾਇਜ਼ ਸ਼ਰਾਬ ਸਮੇਤ ਦੋਸ਼ੀ ਨੂੰ ਗਿ੍ਰਫ਼ਤਾਰ ਕੀਤਾ ਹੈ। ਜਿਸ ਦੀ ਪਛਾਣ ਵਰਿੰਦਰ ਕੁਮਾਰ ਉਰਫ ਵਿੱਕੀ ਨਿਵਾਸੀ ਦਕੋਹਾ ਦੇ ਰੂਪ ’ਚ ਹੋਈ ਹੈ।

ਚੌਂਕੀ ਮੁਖੀ ਸੁਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਦੋਸ਼ੀ ਦੇ ਖ਼ਿਲਾਫ਼ ਥਾਣਾ ਜਲੰਧਰ ਕੈਂਟ ’ਚ ਕੇਸ ਦਰਜ ਕਰ ਲਿਆ ਗਿਆ ਹੈ। ਦੋਸ਼ੀ ਸੈਂਟਰੋ ਕਾਰ ’ਚ ਸ਼ਰਾਬ ਲੈ ਕੇ ਜਾ ਰਿਹਾ ਸੀ ਤਾਂ ਜੀ.ਟੀ. ਰੋਡ ’ਤੇ ਏ.ਐੱਸ.ਆਈ. ਲੁਭਾਇਆ ਰਾਮ ਦੀ ਦੇਖ-ਰੇਖ ’ਚ ਲਗਾਏ ਗਏ ਨਾਕੇ ’ਤੇ ਉਸ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ। ਦੋਸ਼ੀ ਤੋਂ ਪੁਲਸ ਹੋਰ ਪੁੱਛਗਿੱਛ ਕਰ ਰਹੀ ਹੈ। 
 


Aarti dhillon

Content Editor

Related News