ਰਾਤ ਦੇ ਹਨ੍ਹੇਰੇ ’ਚ ਨਾਜਾਇਜ਼ ਮਾਈਨਿੰਗ ’ਚ ਜੁਟੀ ਪੋਕਲੇਨ ਮਸ਼ੀਨ ਤੇ 2 ਟਿੱਪਰ ਕਾਬੂ
Sunday, May 07, 2023 - 06:18 PM (IST)

ਨੂਰਪੁਰਬੇਦੀ (ਭੰਡਾਰੀ)-ਪੰਜਾਬ ਸਰਕਾਰ ਵੱਲੋਂ ਗੈਰ-ਕਾਨੂੰਨੀ ਮਾਈਨਿੰਗ ’ਤੇ ਲਗਾਈ ਗਈ ਪਾਬੰਦੀ ਦੇ ਆਦੇਸ਼ਾਂ ਨੂੰ ਲਾਗੂ ਕਰਵਾਉਣ ਲਈ ਮਾਈਨਿੰਗ ਵਿਭਾਗ ਪੂਰੀ ਤਰ੍ਹਾਂ ਮੁਸਤੈਦ ਹੈ। ਜਿਸ ਤਹਿਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਰਾਤ ਸਮੇਂ ਪਿੰਡ ਐਲਗਰਾਂ ਵਿਖੇ ਚੈਕਿੰਗ ਦੌਰਾਨ ਮਾਈਨਿੰਗ ’ਚ ਜੁਟੀ ਇਕ ਪੋਕਲੇਨ ਮਸ਼ੀਨ ਅਤੇ 2 ਟਿੱਪਰਾਂ ਨੂੰ ਕਾਬੂ ਕਰਨ ’ਚ ਸਫ਼ਲਤਾ ਹਾਸਿਲ ਕੀਤੀ ਗਈ ਹੈ।
ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦੀ ਇਸ ਸ਼ਿਕਾਇਤ ’ਤੇ ਥਾਣਾ ਨੂਰਪੁਰਬੇਦੀ ਅਧੀਨ ਪੈਂਦੀ ਚੌਂਕੀ ਕਲਵਾਂ ਦੀ ਪੁਲਸ ਨੇ ਨਾਜਾਇਜ਼ ਮਾਈਨਿੰਗ ’ਚ ਜੁਟੀ ਇਕ ਪੋਕਲੇਨ ਮਸ਼ੀਨ ਅਤੇ 2 ਟਿੱਪਰਾਂ ਦੇ ਫਰਾਰ ਹੋਏ ਚਾਲਕਾਂ ਸਹਿਤ ਨਾਜਾਇਜ਼ ਮਾਈਨਿੰਗ ਵਾਲੀ ਜ਼ਮੀਨ ਦੇ ਮਾਲਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਜੇ.ਈ.-ਕਮ-ਮਾਈਨਿੰਗ ਇੰਸਪੈਕਟਰ ਨੰਗਲ ਹਰਜੋਤ ਸਿੰਘ ਨੇ ਦੱਸਿਆ ਰਾਤ ਸਮੇਂ ਪਿੰਡ ਐਲਗਰਾਂ ਵਿਖੇ ਚੈਕਿੰਗ ਦੌਰਾਨ ਉਨ੍ਹਾਂ ਵੇਖਿਆ ਕਿ 1 ਪੋਕਲੇਨ ਮਸ਼ੀਨ ਅਤੇ 2 ਟਿੱਪਰ ਮਾਈਨਿੰਗ ਦੇ ਕੰਮ ’ਚ ਜੁਟੇ ਹੋਏ ਸਨ ਅਤੇ ਜਿਨ੍ਹਾਂ ਨੂੰ ਮੌਕੇ ’ਤੋਂ ਕਾਬੂ ਕੀਤਾ ਗਿਆ ਜਦਕਿ ਮਸ਼ੀਨ ਅਤੇ ਟਿੱਪਰਾਂ ਦੇ ਚਾਲਕ ਰਾਤ ਦੇ ਹਨ੍ਹੇਰੇ ’ਚ ਮੌਕੇ ਤੋਂ ਫਰਾਰ ਹੋਣ ’ਚ ਸਫ਼ਲ ਹੋ ਗਏ। ਇਸ ਦੌਰਾਨ ਉਨ੍ਹਾਂ ਨਾਜਾਇਜ਼ ਮਾਈਨਿੰਗ ਵਾਲੀ ਜਗ੍ਹਾ ਦੇ ਮੌਕੇ ਤੋਂ ਕੁਆਰਡੀਨੇਟਸ ਵੀ ਹਾਸਲ ਕੀਤੇ ਤਾਂ ਜੋ ਜ਼ਮੀਨ ਦੇ ਅਸਲ ਮਾਲਕਾਂ ਦਾ ਮਾਲ ਵਿਭਾਗ ਰਾਹੀਂ ਪਤਾ ਲਗਾਇਆ ਜਾ ਸਕੇ।
ਇਹ ਵੀ ਪੜ੍ਹੋ : ਜਲੰਧਰ ਵਿਖੇ ਸੰਤ ਕਬੀਰ ਦਾਸ ਮੰਦਿਰ ਨਤਮਸਤਕ ਹੋਏ CM ਭਗਵੰਤ ਮਾਨ, ਆਖੀਆਂ ਅਹਿਮ ਗੱਲਾਂ
ਚੌਂਕੀ ਕਲਵਾਂ ਦੇ ਇੰਚਾਰਜ ਸਬ-ਇੰਸਪੈਕਟਰ ਹਰਮੇਸ਼ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇ. ਈ.-ਕਮ-ਮਾਈਨਿੰਗ ਇੰਸਪੈਕਟਰ ਨੰਗਲ ਹਰਜੋਤ ਸਿੰਘ ਦੀ ਸ਼ਿਕਾਇਤ ਤੋਂ ਬਾਅਦ ਨਾਜਾਇਜ਼ ਮਾਈਨਿੰਗ ਦੇ ਕੰਮ ਜੁਟੀ ਉਕਤ ਮਸ਼ੀਨਰੀ ਨੂੰ ਕਬਜ਼ੇ ’ਚ ਲੈ ਕੇ ਫਰਾਰ ਹੋਏ ਪੋਕਲੇਨ ਅਤੇ ਟਿੱਪਰਾਂ ਦੇ ਚਾਲਕਾਂ ਸਹਿਤ ਨਾਜਾਇਜ਼ ਮਾਈਨਿੰਗ ਵਾਲੀ ਜ਼ਮੀਨ ਦੇ ਨਾਮਲੂਮ ਮਾਲਕਾਂ ਖਿਲਾਫ਼ ਮਾਈਨਿੰਗ ਐਕਟ ਤਹਿਮ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਜਲੰਧਰ ਲੋਕ ਸਭਾ ਜ਼ਿਮਨੀ ਚੋਣ: ਭਲਕੇ ਸ਼ਾਮ 6 ਵਜੇ ਤੋਂ ਚੋਣ ਪ੍ਰਚਾਰ ਹੋਵੇਗਾ ਬੰਦ, ਲੱਗਣਗੀਆਂ ਇਹ ਪਾਬੰਦੀਆਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ