ਤਹਿ ਬਾਜ਼ਾਰੀ ਦੀ ਟੀਮ ਨੇ ਗੋਦਾਮ ''ਚ ਛਾਪਾ ਮਾਰ ਕੇ ਪਲਾਸਟਿਕ ਦੇ ਲਿਫਾਫੇ ਫੜੇ

07/04/2019 5:34:59 PM

ਜਲੰਧਰ (ਸੋਨੂੰ)— ਜਲੰਧਰ ਦੀ ਤਹਿ ਬਾਜ਼ਾਰੀ ਟੀਮ ਨੇ ਬੀਤੇ ਦਿਨ ਪੱਕਾ ਬਾਗ ਵਿਖੇ ਇਕ ਗੋਦਾਮ 'ਚ ਪਲਾਸਟਿਕ ਦੇ ਲਿਫਾਫਿਆਂ ਦਾ ਜਖੀਰਾ ਹੋਣ ਦੀ ਸੂਚਨਾ ਪਾ ਕੇ ਛਾਪਾ ਮਾਰਿਆ ਸੀ ਪਰ ਉਥੇ ਤਾਲਾ ਲੱਗਾ ਹੋਣ ਅਤੇ ਮਾਲਕ ਦੇ ਨਾ ਹੋਣ ਕਰਕੇ ਟੀਮ ਗੋਦਾਮ ਨੂੰ ਸੀਲ ਕਰਕੇ ਚਲੀ ਗਈ ਸੀ। ਅੱਜ ਗੋਦਾਮ ਦੇ ਮਾਲਕ ਦੀ ਹਾਜ਼ਰੀ ਅਤੇ ਵਾਰਡ ਕੌਂਸਲਰ ਦੀ ਮੌਜੂਦਗੀ 'ਚ ਉਕਤ ਸਥਾਨ 'ਤੇ ਛਾਪਾ ਮਾਰਨ ਪਹੁੰਚੀ ਅਤੇ ਸੀਲ ਨੂੰ ਤੋੜ ਕੇ ਉਥੋਂ ਸਾਢੇ ਤਿੰਨ ਕੁਇੰਟਲ ਦੇ ਲਿਫਾਫੇ ਬਰਾਮਦ ਕੀਤੇ। ਸੁਪਰਡੈਂਡ ਵੱਲੋਂ ਸਾਰੇ ਬੈਨ ਲਿਫਾਫੇ ਜ਼ਬਤ ਕਰਕੇ ਨਗਰ-ਨਿਗਮ ਲਿਜਾਇਆ ਗਿਆ ਅਤੇ ਗੋਦਾਮ ਦੇ ਮਾਲਕ ਨੂੰ ਨਗਰ-ਨਿਗਮ ਦੇ ਹੁਕਮ ਮੁਤਾਬਕ ਜੁਰਮਾਨਾ ਵੀ ਲਗਾਇਆ ਗਿਆ।

PunjabKesari
ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਕਈ ਸਾਲ ਪਹਿਲਾਂ ਪਲਾਸਟਿਕ ਦੇ ਸਭ ਤਰ੍ਹਾਂ ਦੇ ਲਿਫਾਫਿਆਂ 'ਤੇ ਪਾਬੰਦੀ ਲਗਾਈ ਹੋਈ ਹੈ ਪਰ ਹੁਣ ਇਸ ਪਾਬੰਦੀ ਨੂੰ ਲੈ ਕੇ ਸਖਤੀ ਹੋਣੀ ਸ਼ੁਰੂ ਹੋ ਗਈ ਹੈ। ਪਿਛਲੇ ਦਿਨੀਂ ਨਿਗਮ ਨੇ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰਕੇ ਕੁਇੰਟਲਾਂ ਦੇ ਹਿਸਾਬ ਨਾਲ ਪਲਾਸਟਿਕ ਦੇ ਲਿਫਾਫੇ ਫੜੇ ਹਨ।


shivani attri

Content Editor

Related News