ਪ੍ਰੇਮ ਜਾਲ ''ਚ ਫਸਾ ਕੇ 15 ਸਾਲਾ ਵਿਦਿਆਰਥਣ ਨਾਲ ਬਣਾਏ ਸਰੀਰਕ ਸੰਬੰਧ, ਮਾਮਲਾ ਦਰਜ

Sunday, Jun 19, 2022 - 03:20 PM (IST)

ਪ੍ਰੇਮ ਜਾਲ ''ਚ ਫਸਾ ਕੇ 15 ਸਾਲਾ ਵਿਦਿਆਰਥਣ ਨਾਲ ਬਣਾਏ ਸਰੀਰਕ ਸੰਬੰਧ, ਮਾਮਲਾ ਦਰਜ

ਘਨੌਲੀ (ਸ਼ਰਮਾ): ਇੱਥੋਂ ਨੇੜਲੇ ਪਿੰਡ ਦੀ 15 ਸਾਲਾ ਨਾਬਾਲਿਗ ਲੜਕੀ ਨੂੰ ਅਗਵਾ ਕਰਨ ਉਪਰੰਤ ਇਕ ਢਾਬੇ ’ਤੇ ਲਿਜਾ ਕੇ ਸਰੀਰਕ ਸਬੰਧ ਬਣਾਉਣ ਦੇ ਦੋਸ਼ ਅਧੀਨ ਪੁਲਸ ਵੱਲੋਂ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਕੇ ਜੇਲ ਭੇਜ ਦਿੱਤਾ ਗਿਆ ਹੈ। ਜਾਣਕਾਰੀ ਦਿੰਦਿਆਂ ਤਫਤੀਸ਼ੀ ਅਧਿਕਾਰੀ ਜੈਸਮੀਨ ਕੌਰ ਨੇ ਦੱਸਿਆ ਕਿ ਮੁਲਜ਼ਮ ਦੀ ਲਗਭਗ ਇਕ ਸਾਲ ਪਹਿਲਾਂ ਇਕ ਨਾਬਾਲਗ ਸਕੂਲੀ ਵਿਦਿਆਰਥਣ ਲੜਕੀ ਨਾਲ ਜਾਣ-ਪਛਾਣ ਹੋ ਗਈ। ਦੋਵਾਂ ਦੇ ਇਕ ਸਾਲ ਤੋਂ ਪ੍ਰੇਮ ਸਬੰਧ ਚਲੇ ਆ ਰਹੇ ਸਨ ਇਸੇ ਦੌਰਾਨ ਮੁਕੱਦਮੇ ਦੀ ਮੁੱਦਈ ਲੜਕੀ ਨੇ ਲੜਕੇ ਨੂੰ ਮਿਲਣ ਲਈ ਮੈਸੇਜ ਕੀਤਾ, ਜਿਸ ਦਾ ਲੜਕੇ ਨੇ ਜਵਾਬ ਦਿੱਤਾ ਕਿ ਉਹ ਕੱਲ ਨੂੰ ਮਿਲਣ ਲਈ ਆਵੇਗਾ। ਉਪਰੰਤ ਮੁਲਜ਼ਮ ਅਮਨ ਲੜਕੀ ਨੂੰ ਆਪਣੇ ਮੋਟਰਸਾਈਕਲ ’ਤੇ ਬਿਠਾ ਕੇ ਇਕ ਢਾਬੇ ’ਤੇ ਲੈ ਗਿਆ, ਜਿੱਥੇ ਉਸ ਨੇ ਲੜਕੀ ਨਾਲ ਉਸ ਦੀ ਮਰਜ਼ੀ ਖ਼ਿਲਾਫ਼ ਸਰੀਰਕ ਸਬੰਧ ਕਾਇਮ ਕਰਨ ਤੋਂ ਬਾਅਦ ਲੜਕੀ ਨੂੰ ਘਨੌਲੀ ਨੇੜਲੀ ਇਕ ਮਾਰਕੀਟ ਵਿਖੇ ਛੱਡ ਕੇ ਫਰਾਰ ਹੋ ਗਿਆ। 

ਇਹ ਵੀ ਪੜ੍ਹੋ- ਭਾਜਪਾ ਸੰਗਰੂਰ ਇਲਾਕੇ ’ਚ ਇਕ ਪੀ. ਜੀ. ਆਈ. ਹਸਪਤਾਲ ਬਣਾਵੇਗੀ : ਸ਼ੇਖਾਵਤ

ਲੜਕੀ ਰਾਤ ਰੇਲਵੇ ਸਟੇਸ਼ਨ ਘਨੌਲੀ ਕੱਟਣ ਉਪਰੰਤ ਸਵੇਰੇ ਘਨੌਲੀ ਦੇ ਗੁਰਦੁਆਰਾ ਸਾਹਿਬ ਪੁੱਜ ਗਈ, ਜਿੱਥੇ ਉਸ ਦਾ ਪਿਤਾ ਉਸ ਨੂੰ ਲੱਭਦਾ ਹੋਇਆ ਆ ਗਿਆ ਅਤੇ ਲੜਕੀ ਦੇ ਪਿਤਾ ਨੇ ਲੜਕੀ ਨੂੰ ਪੁਲਸ ਕੋਲ ਲਿਜਾ ਕੇ ਸਾਰੀ ਕਹਾਣੀ ਦੱਸੀ। ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਨੇ ਮੁਲਜ਼ਮ ਅਮਨ ਵਿਰੁੱਧ 363, 376(3) ਅਤੇ ਪੋਕਸੋ ਐਕਟ ਦੀਆਂ ਧਾਰਾਵਾਂ ਅਧੀਨ ਕੇਸ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਉਪਰੰਤ ਅਦਾਲਤ ’ਚ ਪੇਸ਼ ਕਰ ਦਿੱਤਾ । ਅਦਾਲਤ ਵੱਲੋਂ ਮੁਲਜ਼ਮ ਨੂੰ 14 ਦਿਨ ਲਈ ਜੇਲ ਭੇਜ ਦਿੱਤਾ ਗਿਆ ਹੈ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ , ਕੁਮੈਂਟ ਕਰਕੇ ਦਿਓ ਜਵਾਬ।


author

Gurminder Singh

Content Editor

Related News