ਫਗਵਾੜਾ ’ਚ ਚੋਰਾਂ ਦਾ ਕਹਿਰ ਜਾਰੀ, 4 ਥਾਵਾਂ ’ਤੇ ਚੋਰੀ ਦੀਆਂ ਵਾਪਰੀਆਂ ਵੱਡੀਆਂ ਵਾਰਦਾਤਾਂ

05/25/2022 5:34:16 PM

ਫਗਵਾੜਾ (ਜਲੋਟਾ)- ਫਗਵਾੜਾ ’ਚ ਚੋਰਾਂ ਦਾ ਕਹਿਰ ਜਾਰੀ ਹੈ। ਜਾਣਕਾਰੀ ਮੁਤਾਬਕ ਬੀਤੇ ਕੁਝ ਘੰਟਿਆਂ ’ਚ ਅਣਪਛਾਤੇ ਚੋਰ ਲੁਟੇਰਿਆਂ ਨੇ ਮਨਸਾ ਦੇਵੀ ਨਗਰ ਦੀ ਗਲੀ ਨੰ 1 ਸਮੇਤ ਪਿੰਡ ਭਾਣੋਕੀ ’ਚ ਇਕ ਤੋਂ ਬਾਅਦ ਇਕ ਕਰਕੇ 4 ਥਾਵਾਂ ’ਤੇ ਚੋਰੀ ਦੀਆਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਦਿੱਤਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਚੋਰ ਬਹੁਤ ਆਸਾਨੀ ਨਾਲ ਹਰ ਥਾਂ ’ਤੇ ਚੋਰੀ ਨੂੰ ਅੰਜਾਮ ਦੇ ਕੇ ਮੌਕੇ ਤੋਂ ਕੀਮਤੀ ਸਾਮਾਨ ਸਮੇਤ ਫਰਾਰ ਹੋ ਗਏ ਹਨ, ਜਦਕਿ ਫਗਵਾੜਾ ਪੁਲਸ ਦੇ ਅਧਿਕਾਰੀ ਚੋਰੀਆਂ ਨੂੰ ਟ੍ਰੇਸ ਕਰਨ 'ਤੇ ਅਣਪਛਾਤੇ ਚੋਰਾਂ ਵੀ ਪਛਾਣ ਕਰਕੇ ਇਨ੍ਹਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਨ ਦੇ ਸਿਰਫ਼ ਹਵਾ ਹਵਾਈ ਦਾਅਵੇ ਹੀ ਕਰਦੀ ਵਿਖਾਈ ਦੇ ਰਹੀ ਹੈ।

ਇਹ ਵੀ ਪੜ੍ਹੋ: ਮਾਂ ਨੂੰ ਆਇਆ ਫੋਨ, ਦੋਸਤਾਂ ਨਾਲ ਦਿੱਲੀ ਜਾ ਰਿਹੈ , ਬਾਅਦ ’ਚ ਲਾਸ਼ ਬਣ ਪਰਤੇ ਪੁੱਤ ਨੂੰ ਵੇਖ ਉੱਡੇ ਹੋਸ਼

ਫਗਵਾੜਾ ’ਚ ਸ਼ਹਿਰੀ ਇਲਾਕਿਆਂ ਤੋਂ ਬਾਅਦ ਇਥੇ ਦੇ ਕਈ ਪਿੰਡਾਂ ’ਚ ਲਗਾਤਾਰ ਹੋ ਰਹੀਆਂ ਰੁਟੀਨ ’ਚ ਚੋਰੀਆਂ ਸਬੰਧੀ ਪਿੰਡ ਵਾਸੀਆਂ ’ਚ ਚੋਰ-ਲੁਟੇਰਿਆਂ ਨੂੰ ਲੈ ਕੇ ਭਾਰੀ ਡਰ ਅਤੇ ਖ਼ੌਫ਼ ਪਾਇਆ ਜਾ ਰਿਹਾ ਹੈ ਅਤੇ ਫਗਵਾੜਾ ਦੇ ਲੋਕ ਇਹ ਸਵਾਲ ਕਰਨ ਨੂੰ ਮਜਬੂਰ ਹੋ ਚੁੱਕੇ ਹਨ ਕਿ ਆਖਰ ਫਗਵਾੜਾ ਪੁਲਸ ਨਿੱਤ ਦਿਨ ਹੋ ਰਹੀਆਂ ਇਨ੍ਹਾਂ ਚੋਰੀ ਦੀਆਂ ਵਾਰਦਾਤਾਂ ਨੂੰ ਕਦੋਂ ਨੱਥ ਪਾ ਕੇ ਲੁਟੇਰਿਆਂ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਧੱਕੇਗੀ? ਜਾਣਕਾਰੀ ਮੁਤਾਬਕ ਚੋਰਾਂ ਨੇ ਫਗਵਾੜਾ ਦੇ ਮਨਸਾ ਦੇਵੀ ਨਗਰ ’ਚ ਗਲੀ ਨੰ.1 ’ਚ ਮੌਜੂਦ ਘਰ ਨੂੰ ਉਸ ਵੇਲੇ ਨਿਸ਼ਾਨਾ ਬਣਾਇਆ ਜਦੋਂ ਘਰ ਦੀ ਮਾਲਕਣ ਪਰਿਵਾਰਕ ਮੈਂਬਰਾਂ ਸਮੇਤ ਦਵਾਈ ਲੈਣ ਗਈ ਹੋਈ ਸੀ। ਚੋਰੀ ਦਾ ਸ਼ਿਕਾਰ ਬਣੀ ਘਰ ਦੀ ਮਾਲਕਣ ਸੋਨਮ ਨੇ ਦੱਸਿਆ ਕਿ ਚੋਰ ਉਨ੍ਹਾਂ ਦੇ ਘਰ ’ਚੋਂ ਸੋਨੇ ਦੇ ਗਹਿਣੇ, ਲੈਪਟਾਪ, ਹਜ਼ਾਰਾਂ ਰੁਪਏ ਕੈਸ਼ ਸਮੇਤ ਘਰ ਦੇ ਭਾਂਡੇ ਤਕ ਚੋਰੀ ਕਰਕੇ ਲੈ ਗਏ ਹਨ।

ਇਹ ਵੀ ਪੜ੍ਹੋ: ਸਾਊਦੀ ਅਰਬ ’ਚ ਫਸੇ ਨੌਜਵਾਨਾਂ ਦੀ ਵੀਡੀਓ ਵਾਇਰਲ, ਹੱਡਬੀਤੀ ਦੱਸ CM ਮਾਨ ਤੋਂ ਲਾਈ ਮਦਦ ਦੀ ਗੁਹਾਰ

ਇਸੇ ਤਰ੍ਹਾਂ ਪਿੰਡ ਭਾਣੋਕੀ ’ਚ ਚੋਰਾਂ ਨੇ ਇਕ ਤੋਂ ਬਾਅਦ ਇਕ 3 ਥਾਵਾਂ ’ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਇਨ੍ਹਾਂ ’ਚ ਇਕ ਧਾਰਮਿਕ ਸਥਾਨ, ਇਕ ਆਂਗਣਵਾੜੀ ਸੈਂਟਰ ਅਤੇ ਇਕ ਘਰ ਸ਼ਾਮਲ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਲੁਟੇਰੇ ਸੰਤ ਹੀਰਾ ਦਾਸ ਕੁਟੀਆ ਧਾਰਮਿਕ ਸਥਾਨ ਤੋਂ ਗੱਲਾ ਪੁੱਟ ਕੇ ਲੈ ਗਏ ਹਨ। ਉਨ੍ਹਾਂ ਕਿਹਾ ਕਿ ਗੱਲੇ ’ਚ ਸੰਗਤਾਂ ਵੱਲੋਂ ਮੱਥਾ ਟੇਕਣ ਸਮੇਂ ਆਪਣੀ ਇੱਛਾ ਅਨੁਸਾਰ ਪੈਸੇ ਆਦਿ ਪਾਏ ਜਾਂਦੇ ਹਨ। ਗੱਲੇ ’ਚ ਕਿੰਨੇ ਪੈਸੇ ਸਨ ਇਹ ਨਹੀਂ ਪਤਾ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਧਾਰਮਿਕ ਸਥਾਨ ਤੋਂ ਕੁਝ ਹੋਰ ਸਾਮਾਨ ਵੀ ਚੋਰੀ ਹੋਇਆ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਇਲਾਕੇ ’ਚ ਇਕ ਆਂਗਣਵਾੜੀ ਸੈਂਟਰ ’ਚ ਵੀ ਚੋਰਾਂ ਨੇ ਸੰਨ੍ਹ ਲਾ ਕੇ ਚੋਰੀ ਕੀਤੀ ਹੈ। ਇਸੇ ਤਰ੍ਹਾਂ ਇਕ ਬੰਦ ਪਏ ਘਰ, ਜਿਸ ਦਾ ਮਾਲਕ ਵਿਦੇਸ਼ ਗਿਆ ਹੋਇਆ ਹੈ, ਨੂੰ ਟਾਰਗੇਟ ਕਰ ਉਥੋਂ ਕੀਮਤੀ ਟੂਟੀਆਂ ਸਮੇਤ ਘਰ ਦੇ ਹੋਰ ਸਾਮਾਨ ਨੂੰ ਜਿੱਥੇ ਚੋਰੀ ਕੀਤਾ ਹੈ, ਉਥੇ ਘਰ ’ਚ ਲੱਗੇ ਕੁਝ ਸਾਮਾਨ ਦੀ ਭੰਨ-ਤੋੜ ਵੀ ਕੀਤੀ ਗਈ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ’ਚ ਹੁਣ ਆਏ ਦਿਨ ਚੋਰੀਆਂ ਹੋ ਰਹੀਆਂ ਹਨ ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਪੁਲਸ ਵੱਲੋਂ ਇਸ ਪਾਸੇ ਕੋਈ ਧਿਆਨ ਹੀ ਨਹੀਂ ਦਿੱਤਾ ਜਾ ਰਿਹਾ ਹੈ, ਜਿਸ ਕਾਰਨ ਆਮ ਜਨਤਾ ਚੋਰ ਲੁਟੇਰਿਆਂ ਦਾ ਸ਼ਿਕਾਰ ਹੋ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਪੁਲਸ ਵੱਲੋਂ ਇਲਾਕੇ ’ਚ ਹੋਈਆਂ ਚੋਰੀਆਂ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਹੈਰਾਨ ਕਰਦਾ ਖ਼ੁਲਾਸਾ: ਜਲੰਧਰ ਵਿਖੇ ਮੁਲਜ਼ਮ ਕਰ ਰਹੇ ਜੁਰਮ, ਪੁਲਸ ਵਾਲੇ ਦੇ ਰਹੇ ਸਰਪ੍ਰਸਤੀ, ਇੰਝ ਖੁੱਲ੍ਹਾ ਭੇਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News