ਲਾਅ ਗੇਟ ਮਹੇੜੂ ''ਚ ਬਿਨਾਂ ਰਜਿਸਟ੍ਰੇਸ਼ਨ ਅਤੇ ID ਦੇ ਚੱਲ ਰਹੇ PG, ਦੋ ਕੇਅਰਟੇਕਰ ਗ੍ਰਿਫ਼ਤਾਰ
Wednesday, Jul 15, 2026 - 03:04 AM (IST)
ਫਗਵਾੜਾ (ਜਲੋਟਾ) : ਥਾਣਾ ਸਤਨਾਮਪੁਰਾ ਦੀ ਪੁਲਸ ਨੇ ਗੁਪਤ ਸੂਚਨਾ ਦੇ ਅਧਾਰ ’ਤੇ ਪਿੰਡ ਹਰਦਾਸਪੁਰ ਅਤੇ ਮਹੇੜੂ ਖੇਤਰ ਵਿਚ ਚੈਕਿੰਗ ਮੁਹਿੰਮ ਚਲਾਈ। ਇਸ ਦੌਰਾਨ ਪੁਲਸ ਨੂੰ ਸੂਚਨਾ ਮਿਲੀ ਕਿ ਭੂਟਾਨੀ ਕਾਲੋਨੀ (ਮਹੇੜੂ) ਵਿਚ ਬਿਨਾਂ ਕਿਸੇ ਵੈਧ ਕਾਗਜ਼ਾਤ, ਰਜਿਸਟ੍ਰੇਸ਼ਨ ਅਤੇ ਬਿਨਾਂ ਪਛਾਣ ਪੱਤਰ (ਆਈ.ਡੀ.) ਦੇ ਨਾਜਾਇਜ਼ ਰੂਪ ਵਿਚ ਪੀ.ਜੀ. (ਪੇਇੰਗ ਗੈਸਟ) ਚਲਾਏ ਜਾ ਰਹੇ ਹਨ।
ਪੁਲਸ ਨੇ ਵਧੀਕ ਜ਼ਿਲਾ ਮੈਜਿਸਟ੍ਰੇਟ ਕਪੂਰਥਲਾ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਦੋ ਪੀ. ਜੀ. ਕੇਅਰਟੇਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਰਾਜੇਸ਼ ਭਾਟੀਆ (ਨਿਵਾਸੀ ਮੁਰਾਦਾਬਾਦ, ਯੂ.ਪੀ.; ਹਾਲ ਨਿਵਾਸੀ ਭੂਟਾਨੀ ਕਾਲੋਨੀ, ਫਗਵਾੜਾ) ਅਤੇ ਪ੍ਰਸ਼ਾਂਤ ਕੁਮਾਰ (ਨਿਵਾਸੀ ਛਪਰਾ, ਬਿਹਾਰ; ਹਾਲ ਨਿਵਾਸੀ ਲਾਅ ਗੇਟ ਮਹੇੜੂ) ਵਜੋਂ ਹੋਈ ਹੈ। ਪੁਲਸ ਨੇ ਦੋਵਾਂ ਖ਼ਿਲਾਫ਼ ਬੀ. ਐੱਨ. ਐੱਸ. ਦੀ ਧਾਰਾ 223 ਅਤੇ ਆਈ. ਪੀ. ਸੀ. ਦੀ ਧਾਰਾ 188 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
