ਰੇਲ ਗੱਡੀ ਦੀ ਲਪੇਟ ''ਚ ਆਉਣ ਕਾਰਣ ਅਣਪਛਾਤੇ ਵਿਅਕਤੀ ਦੀ ਮੌਤ
Saturday, Sep 07, 2019 - 06:48 PM (IST)

ਰੂਪਨਗਰ,(ਕੈਲਾਸ਼): ਰੇਲ ਗੱਡੀ ਦੀ ਲਪੇਟ 'ਚ ਆ ਜਾਣ ਕਾਰਣ ਇਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ, ਜਿਸ ਦੀ ਪਛਾਣ ਨਹੀਂ ਹੋ ਸਕੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੌਰਮਿੰਟ ਰੇਲਵੇ ਪੁਲਸ ਰੂਪਨਗਰ ਦੇ ਇੰਚਾਰਜ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਬੀਤੀ ਸ਼ਾਮ ਭਰਤਗੜ੍ਹ ਨੇੜੇ ਇਕ ਵਿਅਕਤੀ ਦੀ ਯਾਤਰੀ ਰੇਲ ਗੱਡੀ ਨਾਲ ਟਕਰਾ ਜਾਣ ਕਾਰਣ ਮੌਤ ਹੋ ਗਈ। ਵਿਅਕਤੀ ਦੀ ਉਮਰ ਕਰੀਬ 55-60 ਸਾਲ ਦੇ ਕਰੀਬ, ਉਸ ਨੇ ਕ੍ਰੀਮ ਕਲਰ ਦੀ ਕਮੀਜ਼ ਤੇ ਨੀਲੇ ਰੰਗ ਦੀ ਪੈਂਟ ਪਾਈ ਹੋਈ ਹੈ। ਉਸ ਦਾ ਰੰਗ ਸਾਂਵਲਾ ਹੈ ਤੇ ਕੱਦ 5 ਫੁੱਟ 7 ਇੰਚ ਦੇ ਕਰੀਬ ਹੈ। ਲਾਸ਼ ਨੂੰ ਪਛਾਣ ਲਈ ਸਿਵਲ ਹਸਪਤਾਲ ਰੂਪਨਗਰ ਦੀ ਮੋਰਚਰੀ 'ਚ ਰੱਖ ਦਿੱਤਾ ਗਿਆ ਹੈ।