ਸਰਕਾਰ ਤੇ ਪੁਲਸ ਨੂੰ ਜਗਾਉਣ ਹਿਤ ਲਗਾਇਆ ਗਿਆ ਧਰਨਾ

Monday, Jan 23, 2023 - 04:53 PM (IST)

ਸਰਕਾਰ ਤੇ ਪੁਲਸ ਨੂੰ ਜਗਾਉਣ ਹਿਤ ਲਗਾਇਆ ਗਿਆ ਧਰਨਾ

ਗੋਰਾਇਆ (ਮੁਨੀਸ਼ ਬਾਵਾ)- ਸਬ ਡਿਵੀਜ਼ਨ ਫਿਲੌਰ ਵਿਚ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ (ਜੇ. ਪੀ. ਐੱਮ. ਓ) ਅਤੇ ਨਸ਼ਾ ਵਿਰੋਧੀ ਫਰੰਟ ਤਹਿਸੀਲ ਫਿਲੌਰ ਵੱਲੋਂ ਸਰਕਾਰ ਅਤੇ ਪੁਲਸ ਨੂੰ ਜਗਾਉਣ ਹਿਤ ਧਰਨਾ ਲਗਾ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਆਗੂਆਂ ਨੇ ਕਿਹਾ ਪਿਛਲੇ ਕਰੀਬ 8 ਸਾਲ ਤੋਂ ਨਸ਼ੇ ਨੇ ਨੌਜਵਾਨਾਂ ਦਾ ਘਾਣ ਕੀਤਾ ਹੋਇਆ ਹੈ, ਜਿਸ ਦਾ ਹੱਲ੍ਹ ਕਰਨ ਲਈ ਨਾ ਹੀ ਕੋਈ ਸਰਕਾਰ ਸੰਜ਼ੀਦਾ ਹੈ। ਆਗੂਆਂ ਨੇ ਕਿਹਾ ਪੁਲਸ ਦੇ ਰੋਲ ਬਹੁਤ ਹੀ ਨਕਾਰਆਤਮਿਕ ਵਿਖਾਈ ਦੇ ਰਿਹਾ ਹੈ। ਪੁਲਸ ਦੇ ਸ਼ਹਿ ਅਤੇ ਰਾਜ ਕਰਦੀ ਧਿਰ ਦੇ ਅਸ਼ੀਰਵਾਦ ਨਾਲ ਲਗਾਤਾਰ ਨਸ਼ੇ ਦੀ ਵਿਕਰੀ ਜਾਰੀ ਹੈ। ਦੂਜੇ ਪਾਸੇ ਨਸ਼ੇ ਦੀ ਦਲ ਦਲ ‘ਚ ਫਸੇ ਨੌਜਵਾਨਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਇਸ ਤਾਣੇਬਾਣੇ ਦੌਰਾਨ ਪੁਲਸ ਅਤੇ ਨਸ਼ਾ ਤਸਕਰਾ ਵੱਲੋਂ ਦੁਹਰੀ ਹੱਥੀ ਕਮਾਈ ਕੀਤੀ ਜਾ ਰਹੀ ਹੈ। ਆਗੂਆਂ ਨੇ ਕਿਹਾ ਕਿ ਪਿੰਡਾਂ ‘ਚ ਨਸ਼ਾ ਵਿਰੋਧੀ ਫਰੰਟ ਬਣ ਕੇ ਲਗਾਤਾਰ ਲੋਕ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ ਪਰ ਕਿਸੇ ਦੇ ਸਿਰ ‘ਤੇ ਜੂੰ ਨਹੀਂ ਸਰਕ ਰਹੀਂ।

ਜਮਹੂਰੀ ਕਿਸਾਨ ਸਭਾ ਦੇ ਸੂਬਾ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਇਲਾਕੇ ਭਰ ‘ਚ ਪੁਲਸ ਵੱਲੋਂ ਲਗਾਤਾਰ ਨਸ਼ੇ ਵਿਕ ਰਹੇ ਹਨ ਅਤੇ ਲੁੱਟਖੋਹਾਂ ਸਣੇ ਚੋਰੀਆਂ ਲਗਾਤਾਰ ਵੱਧ ਰਹੀਆਂ ਹਨ। ਪੁਲਸ ਦੇ ਉੱਚ ਅਧਿਕਾਰੀ ਦਫ਼ਤਰਾਂ ਦੇ ਅੰਦਰ ਬੈਠ ਕੇ ਨਸ਼ੇ ਵਿਕਵਾ ਰਹੇ ਹਨ ਅਤੇ ਮੋਟੀ ਕਮਾਈ ਕੀਤੀ ਜਾ ਰਹੀ ਹੈ। ਸੰਧੂ ਨੇ ਕਿਹਾ ਕਿ ਲੋਕਾਂ ਦੇ ਨਿੱਕੇ ਨਿੱਕੇ ਸਮਾਜੀ ਮਸਲਿਆਂ ‘ਚੋਂ ਵੀ ਕਮਾਈ ਕੀਤੀ ਜਾ ਰਹੀ ਹੈ। ਸੰਧੂ ਨੇ ਅੱਗੇ ਕਿਹਾ ਕਿ ਜੇ ਪੁਲਸ ਨੇ ਲੋਕਾਂ ਦੇ ਮਸਲੇ ਹੱਲ ਨਾ ਕੀਤੇ ਤਾਂ ਜਥੇਬੰਦੀਆਂ ਵੱਲੋਂ ਜਲਦ ਹੀ ਵੱਡਾ ਐਕਸ਼ਨ ਐਲਾਨ ਕੀਤਾ ਜਾਵੇਗਾ। 

ਇਹ ਵੀ ਪੜ੍ਹੋ : ਪੰਜਾਬ 'ਚ ਚੱਲਣਗੀਆਂ ਠੰਡੀਆਂ ਹਵਾਵਾਂ ਤੇ ਪੈ ਸਕਦੈ ਮੀਂਹ, ਜਾਣੋ ਅਗਲੇ ਦਿਨਾਂ ਦੀ ਮੌਸਮ ਦੀ ਅਪਡੇਟ

ਇਸ ਧਰਨੇ ਨੂੰ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਆਗੂ ਤਰਸੇਮ ਸਿੰਘ ਢਿੱਲੋਂ, ਇੰਡੀਅਨ ਫਾਰਮਰਜ ਐਸੋਸੀਏਸ਼ਨ ਸੰਧੂ ਸਤਨਾਮ ਸਿੰਘ ਸੰਧੂ, ਜਮਹੂਰੀ ਕਿਸਾਨ ਸਭਾ ਦੇ ਸੂਬਾ ਖ਼ਜ਼ਾਨਚੀ ਜਸਵਿੰਦਰ ਸਿੰਘ ਢੇਸੀ, ਜ਼ਿਲ੍ਹਾ ਸਕੱਤਰ ਸੰਤੋਖ ਸਿੰਘ ਬਿਲਗਾ, ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਪਰਮਜੀਤ ਰੰਧਾਵਾ, ਤਹਿਸੀਲ ਸਕੱਤਰ ਮੇਜਰ ਫਿਲੌਰ, ਜੀ. ਟੀ. ਯੂ. ਦੇ ਜ਼ਿਲ੍ਹਾ ਸਕੱਤਰ ਕਰਨੈਲ ਫਿਲੌਰ, ਪਸਸਫ ਦੇ ਆਗੂ ਨਿਰਮੋਲਕ ਸਿੰਘ ਹੀਰਾ, ਜਮਹੂਰੀ ਕਿਸਾਨ ਸਭਾ ਦੇ ਤਹਿਸੀਲ ਫਿਲੌਰ ਦੇ ਪ੍ਰਧਾਨ ਕੁਲਦੀਪ ਸਿੰਘ ਫਿਲੌਰ, ਤਹਿਸੀਲ ਸਕੱਤਰ ਸਰਬਜੀਤ ਸੰਗੋਵਾਲ, ਮਨੋਹਰ ਗਿੱਲ, ਰਾਮ ਸਿੰਘ ਕੈਮਵਾਲਾ, ਮਨਜਿੰਦਰ ਸਿੰਘ ਢੇਸੀ, ਸ਼ਿੰਗਾਰਾ ਸਿੰਘ ਦੁਸਾਂਝ, ਅਜੈ ਫਿਲੌਰ, ਗੁਰਦੀਪ ਗੋਗੀ, ਮੱਖਣ ਸੰਗਰਾਮੀ, ਸੁਨੀਲ ਭੈਣੀ, ਪ੍ਰਭਾਤ ਕਵੀ, ਅਰਸ਼ਦੀਪ ਗੁਰੂ ਨੇ ਸੰਬੋਧਨ ਕੀਤਾ। ਇਸ ਦੌਰਾਨ ਐਸਪੀ ਡੀ ਸਰਬਜੀਤ ਸਿੰਘ ਬਾਹੀਆ ਨੇ ਧਰਨਾਕਾਰੀਆਂ ਦੀ ਹਾਜ਼ਰੀ ‘ਚ ਯਕੀਨ ਦਵਾਇਆ ਕਿ ਗੱਲਬਾਤ ਦੌਰਾਨ ਕਈ ਮਸਲੇ ਵਿਚਾਰੇ ਗਏ, ਜਿਸ ਬਾਰੇ ਇਕ ਹਫ਼ਤੇ ਦੇ ਅੰਦਰ-ਅੰਦਰ ਇਹ ਮਸਲੇ ਹੱਲ ਕਰ ਦਿੱਤੇ ਜਾਣਗੇ। ਯਕੀਨ ਦਵਾਉਣ ‘ਤੇ ਧਰਨਾਕਾਰੀਆਂ ਨੇ ਧਰਨਾ ਸਮਾਪਤ ਕਰ ਦਿੱਤਾ।

ਇਹ ਵੀ ਪੜ੍ਹੋ :  ਨਿੱਜੀ ਤੇ ਸਰਕਾਰੀ ਹਸਪਤਾਲਾਂ ਨੂੰ ਲੈ ਕੇ ਸਿਹਤ ਮੰਤਰੀ ਬਲਬੀਰ ਸਿੰਘ ਦਾ ਅਹਿਮ ਐਲਾਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anuradha

Content Editor

Related News