ਖੇਤੀ ਕਾਨੂੰਨਾਂ ਦੇ ਵਿਰੋਧ ''ਚ ਫੂਕਿਆ ਮੋਦੀ ਸਰਕਾਰ ਦਾ ਪੁਤਲਾ

12/06/2020 1:22:33 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਭਾਰਤੀਆਂ ਵਾਲਮੀਕਿ ਧਰਮ ਸਮਾਜ ਦੀ ਟੀਮ ਟਾਂਡਾ 'ਚ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ 'ਚ ਨਿੱਤਰੀ ਹੈ। ਭਾਵਾਧਸ ਵੱਲੋ ਅੱਜ ਕੌਮੀ ਕਾਰਜਕਾਰਨੀ ਮੈਂਬਰ ਸੇਠ ਰਾਮ ਸੇਠੀ ਅਤੇ ਯੂਥ ਪ੍ਰਧਾਨ ਮਨੋਜ ਮਿਆਣੀ ਦੀ ਅਗਵਾਈ 'ਚ ਸ਼ਿਮਲਾ ਪਹਾੜੀ ਪਾਰਕ ਉੜਮੁੜ ਤੋਂ ਰੋਸ਼ ਮਾਰਚ ਕੱਢ ਕੇ ਕਿਸਾਨ ਮਾਰੂ ਕਾਲੇ ਖੇਤੀ ਕਾਨੂੰਨਾਂ ਅਤੇ ਇਨ੍ਹਾਂ ਨੂੰ ਲਿਆਉਣ ਵਾਲੀ ਮੋਦੀ ਸਰਕਾਰ ਦਾ ਪੁਤਲਾ ਫੂਕਿਆ।

ਇਹ ਵੀ ਪੜ੍ਹੋ: ਮੁਸ਼ਕਿਲਾਂ 'ਚ ਘਿਰੀ ਬਾਲੀਵੁੱਡ ਅਦਾਕਾਰਾ 'ਕੰਗਨਾ ਰਣੌਤ', ਹੁਣ ਭੁਲੱਥ 'ਚ ਹੋਈ ਸ਼ਿਕਾਇਤ ਦਰਜ

ਇਸ ਮੌਕੇ ਉਕਤ ਆਗੂਆਂ ਨੇ ਮੋਦੀ ਸਰਕਾਰ ਖ਼ਿਲਾਫ਼ ਰੋਹ ਭਰੀ ਨਾਅਰੇਬਾਜ਼ੀ ਕਰਦੇ ਹੋਏ ਆਖਿਆ ਮੋਦੀ ਸਰਕਾਰ ਨੇ ਪਹਿਲਾ ਭਾਰਤੀ ਸੰਵਿਧਾਨ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਸ ਦੇ ਰਾਜ 'ਚ ਦਲਿਤ ਭਾਈਚਾਰੇ ਅਤੇ ਅੱਤਿਆਚਾਰ ਵਧੇ ਅਤੇ ਹੁਣ ਉਸ ਨੇ ਅੰਨਦਾਤਿਆ ਦੇ ਹੱਕਾਂ ਦੇ ਡਾਕਾ ਮਾਰਨ ਲਈ ਕਿਸਾਨਾਂ ਮਾਰੂ ਖੇਤੀ ਕਾਨੂੰਨ ਲਿਆਂਦੇ ਹਨ।

ਇਹ ਵੀ ਪੜ੍ਹੋ: ਮਾਂ ਦੀ ਘਟੀਆ ਹਰਕਤ: 2 ਸਾਲ ਦੀ ਮਾਸੂਮ ਬੱਚੀ ਮੰਦਿਰ 'ਚ ਛੱਡੀ, ਵਜ੍ਹਾ ਜਾਣ ਹੋਵੋਗੇ ਹੈਰਾਨ

ਉਨ੍ਹਾਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਕਿਸਾਨ ਠੰਡ 'ਚ ਸੜਕਾਂ 'ਤੇ ਸੰਘਰਸ਼ ਕਰਨ ਲਈ ਮਜ਼ਬੂਰ ਹਨ ਪਰ ਹੰਕਾਰ 'ਚ ਡੁੱਬੀ ਮੋਦੀ ਸਰਕਾਰ ਅਜੇ ਵੀ ਆਪਣੇ ਕਾਨੂੰਨਾਂ ਦੀ ਪੈਰਵਾਈ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਕਿਸਾਨ ਅੰਦੋਲਨ 'ਚ ਵੱਧ ਚੜ੍ਹ ਕੇ ਹਿੱਸਾ ਲਵੇਗੀ ਅਤੇ 8 ਦਸੰਬਰ ਦੇ ਭਾਰਤ ਬੰਦ ਨੂੰ ਵੀ ਸਫਲ ਬਣਾਏਗੀ। ਇਸ ਮੌਕੇ ਬੋਬੀ ਬੁੱਢੀਪਿੰਡ, ਓਮ ਪ੍ਰਕਾਸ਼ ਭੱਟੀ, ਹਰਮੇਸ਼ ਬਸੀਜਲਾਲ, ਸਨੀ ਰੜਾ, ਵਿੱਕੀ ਮਿਆਣੀ, ਰਜਿੰਦਰ ਨਿੱਕੀ, ਰਾਜਨ ਮਲਹੋਤਰਾ, ਸੁਰਜੀਤ ਸਿੰਘ, ਜਸਵੀਰ ਸਿੰਘ ਘੋਤੜਾ, ਅਮਨ ਸਿੰਘ, ਸੁੱਖਾ ਰਾਂਦੀਆਂ, ਬਿੰਦੀ ਅਹੀਆਪੁਰ, ਸੁਖਰਾਜ ਬੱਸੀ, ਸੋਨੂ ਮਿਆਣੀ, ਕਰਨ ਆਦਿ ਮੌਜੂਦ ਸਨ।

ਇਹ ਵੀ ਪੜ੍ਹੋ: ਦਿਨ-ਦਿਹਾੜੇ ਮੁਕੇਰੀਆਂ 'ਚ ਵੱਡੀ ਵਾਰਦਾਤ, ਪਿਸਤੌਲ ਦੀ ਨੋਕ 'ਤੇ ਲੁੱਟੀ ਬਲੈਨੋ ਕਾਰ


shivani attri

Content Editor

Related News