ਨਾਗਰਿਕਤਾ ਸੋਧ ਕਾਨੂੰਨ ਖਿਲਾਫ ਵੱਖ-ਵੱਖ ਜਥੇਬੰਦੀਆਂ ਵੱਲੋਂ ਰੋਸ ਮਾਰਚ

01/29/2020 6:45:36 PM

ਭੁਲੱਥ (ਰਜਿੰਦਰ)— ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਲਾਗੂ ਕੀਤੇ ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.), ਐੱਨ. ਆਰ. ਸੀ. ਅਤੇ ਐੱਨ. ਪੀ. ਆਰ.  ਖਿਲਾਫ ਅੱਜ ਭੁਲੱਥ 'ਚ ਬਹੁਜਨ ਕ੍ਰਾਂਤੀ ਮੋਰਚਾ, ਅੰਬੇਡਕਰ ਕ੍ਰਾਂਤੀ ਮੋਰਚਾ ਪੰਜਾਬ ਸਮੇਤ ਵੱਖ-ਵੱਖ ਜਥੇਬੰਦੀਆਂ ਵਲੋਂ ਰੋਸ ਮਾਰਚ ਕੀਤਾ ਗਿਆ। ਜਿਸ ਦੌਰਾਨ ਜਥੇਬੰਦੀਆਂ ਨੇ ਸੀ. ਏ. ਏ, ਐੱਨ. ਆਰ. ਸੀ. ਅਤੇ ਐੱਨ. ਪੀ. ਆਰ. ਨੂੰ ਵਾਪਸ ਲੈਣ ਸੰਬੰਧੀ ਦੇਸ਼ ਦੇ ਰਾਸ਼ਟਰਪਤੀ ਦੇ ਨਾਂ ਵਾਲਾ ਮੰਗ ਪੱਤਰ ਐੱਸ. ਡੀ. ਐੱਮ. ਭੁਲੱਥ ਰਣਦੀਪ ਸਿੰਘ ਹੀਰ ਨੂੰ ਸੌਂਪਿਆ। ਇਸ ਤੋਂ ਪਹਿਲਾਂ ਵੱਖ-ਵੱਖ ਜਥੇਬੰਦੀਆਂ ਦਾ ਇਕੱਠ ਭੁਲੱਥ ਵਿਖੇ ਹਮੀਰਾ ਰੋਡ 'ਤੇ ਪਾਰਕ ਵਿਚ ਹੋਇਆ। ਜਿੱਥੇ ਰੋਸ ਮਾਰਚ ਕਰਦਾ ਹੋਇਆ ਕਾਫਲਾ ਭੁਲੱਥ ਦੇ ਕਚਿਹਰੀ ਚੌਂਕ ਵਿਚ ਪੁੱਜਾ।

ਇਸ ਮੌਕੇ ਸਟੀਫਨ ਕਾਲਾ ਤੇ ਗੁਰਮੇਜ ਸਿੰਘ ਬਾਗੜੀਆਂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਲਾਗੂ ਕੀਤਾ ਗਿਆ ਸੀ. ਏ. ਏ, ਐੱਨ. ਆਰ. ਸੀ. ਅਤੇ ਐੱਨ. ਪੀ. ਆਰ. ਕਾਨੂੰਨ ਸੰਵਿਧਾਨ ਵਿਰੋਧੀ ਹੈ, ਜਿਸ ਨੂੰ ਵਾਪਸ ਲਿਆ ਜਾਵੇ, ਕਿਉਂਕਿ ਇਹ ਕਾਨੂੰਨ ਸੰਵਿਧਾਨ ਦੀ ਮੂਲ ਭਾਵਨਾ ਦੇ ਵਿਰੁੱਧ ਹੈ, ਜਿਸ ਕਰਕੇ ਅਸੀਂ ਭਾਰਤ ਦੇ ਮੂਲ ਨਿਵਾਸੀ ਲੋਕ ਇਨ੍ਹਾਂ ਸੰਵਿਧਾਨ ਵਿਰੋਧੀ ਕਾਨੂੰਨਾਂ ਵਿਰੁੱਧ ਰੋਸ ਪ੍ਰਗਟਾਉਂਦੇ ਹੋਏ ਅਪੀਲ ਕਰਦੇ ਹਾਂ ਕਿ ਇਸ ਨੂੰ ਵਾਪਸ ਲਿਆ ਜਾਵੇ। ਇਸ ਮੌਕੇ ਵੱਡੀ ਗਿਣਤੀ ਲੋਕਾਂ ਨੇ ਰੋਸ ਪ੍ਰਗਟਾਉਂਦਿਆਂ ਕੇਂਦਰ ਦੀ ਭਾਜਪਾ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੁਖਦੇਵ ਸਿੰਘ ਬੱਬੀ, ਕੌਂਸਲਰ ਸੂਰਜ ਸਿੱਧੂ,  ਤਿਲਕਰਾਜ ਸੱਭਰਵਾਲ, ਬਲਵਿੰਦਰ ਬਜਾਜ, ਪਰਮਜੀਤ ਸਿੰਘ ਨਡਾਲਾ, ਵਿਲੀਅਮ ਸੱਭਰਵਾਲ, ਜਸਵੰਤ ਸਿੰਘ ਗਿੱਲ, ਲਖਵਿੰਦਰ ਸਿੰਘ ਖੋਸਲਾ, ਮਲਕੀਤ ਖਲੀਲ, ਸਰਬਜੀਤ ਸਿੰਘ ਮੰਗਾ, ਬਲਰਾਮ ਸਿੰਘ, ਸਤਾਰ ਮਸੀਹ, ਯੂਨਸ ਮਸੀਹ, ਸਤਵੰਤ ਸਿੰਘ, ਸੋਖੀ ਰਾਮ, ਅਜੇ ਕੁਮਾਰ, ਸਰਦਾਰ ਮਸੀਹ, ਗੁਰਜੀਤ ਸਿੰਘ, ਰਾਜ ਕੁਮਾਰ ਅਤੇ ਇਮੈਨੂੰਅਲ ਮਸੀਹ ਆਦਿ ਹਾਜ਼ਰ ਸਨ।


shivani attri

Content Editor

Related News