ਵੱਡੀ ਗਿਣਤੀ ''ਚ ਲੋਕ ਸ਼੍ਰੋਮਣੀ ਅਕਾਲੀ ਦਲ ''ਚ ਸ਼ਾਮਲ, ਸੁਖਬੀਰ ਬਾਦਲ ਨੇ ਕੀਤਾ ਸਵਾਗਤ
Tuesday, Nov 28, 2023 - 07:51 PM (IST)

ਜਲੰਧਰ : ਸਤਿਗੁਰੂ ਰਵਿਦਾਸ ਧਾਮ ਜਲੰਧਰ ਦੀ ਪੂਰੀ ਟੀਮ ਅੱਜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਈ ਹੈ। ਟੀਮ ਦਾ ਸਵਾਗਤ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ। ਹਲਕਾ ਇੰਚਾਰਜ ਜਲੰਧਰ ਛਾਉਣੀ ਹਰਜਾਪ ਸਿੰਘ ਸੰਘਾ ਦੀ ਅਗਵਾਈ ਹੇਠ ਸ਼ਮੂਲੀਅਤ ਕੀਤੀ ਗਈ ਅਤੇ ਗਗਨਦੀਪ ਸਿੰਘ ਗੱਗੀ ਜਨਰਲ ਸਕੱਤਰ ਯੂਥ ਅਕਾਲੀ ਦਲ ਵੱਲੋਂ ਸਹਿਯੋਗ ਦਿੱਤਾ ਗਿਆ।
ਇਹ ਪਾਰਟੀ ਵਿੱਚ ਸ਼ਾਮਲ ਹੋਣਾ ਬਹੁਤ ਮਹੱਤਵਪੂਰਨ ਹੈ ਅਤੇ ਦਰਸਾਉਂਦਾ ਹੈ ਕਿ ਲੋਕਾਂ ਨੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਮੁੜ ਭਰੋਸਾ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਮੌਕੇ ਹਰਦਿਆਲ ਬੰਗੜ (ਪ੍ਰਧਾਨ ਸ੍ਰੀ ਗੁਰੂ ਰਵਿਦਾਸ ਧਾਮ, ਜਲੰਧਰ), ਗੌਰਵ ਮਹੇ (ਕੈਸ਼ੀਅਰ), ਬਲਵਿੰਦਰ ਕੌਲ (ਜਨਰਲ ਸਕੱਤਰ ਦੀ ਪਤਨੀ), ਰਾਜ ਕੁਮਾਰ (ਮੈਂਬਰ ਐਗਜ਼ੈਕਟਿਵ), ਐੱਮ.ਪੀ. ਸਿੰਘ, ਰਮਿਤ ਕੌਲ (ਮੈਂਬਰ), ਲਵਲੀ ਵਿਰਦੀ, ਸ਼ਿੰਦਰੀ, ਰਤੀਨਾਰ, ਮਾਹੇ, ਬਬਲੀ ਕੌਲ, ਵੀਨਾ, ਸੁਨੀਲ ਕੁਮਾਰ, ਅਮਨ ਮਾਹੀ ਆਦਿ ਅੱਜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ।