ਆਲ ਇੰਡੀਆ ਪ੍ਰੋਵੀਡੈਂਟ ਫੰਡ ਦੇ ਪੈਨਸ਼ਨਰਜ਼ ਨੇ ਕੇਂਦਰ ਸਰਕਾਰ ਨੂੰ ਸੰਘਰਸ਼ ਕਰਨ ਦਾ ਦਿੱਤਾ ਅਲਟੀਮੇਟਮ

Sunday, Nov 18, 2018 - 01:49 AM (IST)

 ਰੂਪਨਗਰ,   (ਵਿਜੇ)-  ਆਲ ਇੰਡੀਆ ਪ੍ਰੋਵੀਡੈਂਟ ਫੰਡ (ਈ.ਪੀ.ਐੱਫ.) ਸੇਵਾ ਮੁਕਤ ਪੈਨਸ਼ਨਰਜ਼ ਵਰਕਰ ਫੈੱਡਰੇਸ਼ਨ ਪੰਜਾਬ ਦੀ ਸੁੂਬਾਈ ਮੀਟਿੰਗ ਸਥਾਨਕ ਮਹਾਰਾਜਾ ਰਣਜੀਤ ਸਿੰਘ ਬਾਗ ’ਚ ਹੋਈ। 
ਜਿਸ ਦੀ ਪ੍ਰਧਾਨਗੀ ਰਾਸ਼ਟਰੀ ਪ੍ਰਧਾਨ ਕਰਨੈਲ ਸਿੰਘ ਲਖਮੀਪੁਰ ਵੱਲੋਂ ਕੀਤੀ ਗਈ। ਮੀਟਿੰਗ ’ਚ ਸੇਵਾ ਮੁਕਤ ਪੀ.ਐੱਫ. ਵਰਕਰਾਂ ਵੱਲੋਂ 26 ਨਵੰਬਰ ਤੱਕ ਕੇਂਦਰ ਸਰਕਾਰ ਅਤੇ ਈ.ਪੀ.ਐੱਫ. ਦੇ ਮੁੱਖ ਦਫਤਰ ਨੂੰ ਮੰਗਾਂ ਦੀ ਪੂਰਤੀ ਨਾ ਕੀਤੇ ਜਾਣ ’ਤੇ ਸੰਘਰਸ਼ ਦਾ ਅਲਟੀਮੇਟਮ ਜਾਰੀ ਕੀਤਾ ਗਿਆ। ਸੰਗਠਨ ਦੇ ਜਨਰਲ ਸਕੱਤਰ ਟਹਿਲ ਸਿੰਘ ਤੇ ਜੈਸਮ ਮਸੀਹ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ ਦਿੱਲੀ ’ਚ ਜੰਤਰ ਮੰਤਰ ਦੇ ਸਾਹਮਣੇ ਇੰਪਲਾਈਜ਼ ਪੈਨਸ਼ਨ ਕੋਆਰਡੀਨੇਸ਼ਨ ਕਮੇਟੀ ਦੀ ਅਗਵਾਈ ’ਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।  ਇਸ ਮੌਕੇ ਸਲਾਹਕਾਰ ਮੁਲਖ ਰਾਜ, ਨਿਰਮਲ ਸਿੰਘ ਰਾਮਪੁਰ, ਜਸਪਾਲ ਸਿੰਘ, ਗੁਰਦੇਵ ਸਿੰਘ, ਅਜਮੇਰ ਸਿੰਘ, ਬਚਿੱਤਰ ਸਿੰਘ, ਜਸਮੇਰ ਕੌਰ ਰਾਮਪੁਰ, ਜਸਵੰਤ ਕੌਰ ਲੋਦੀਮਾਜਰਾ, ਬਲਵੀਰ ਕੌਰ ਘਨੌਲੀ, ਸੁਦਾਮਾ, ਹਰਜਿੰਦਰ ਸਿੰਘ, ਗੁਰਮੀਤ ਸਿੰਘ, ਤਰਲੋਚਨ ਸਿੰਘ, ਹੰਸ ਰਾਜ, ਚੌਧਰੀ ਤੀਰਥ ਰਾਮ, ਦਰਸ਼ਨ ਸਿੰਘ, ਹਰਜਿੰਦਰ ਸਿੰਘ, ਗੁਰਦੇਵ ਸਿੰਘ ਪ੍ਰਧਾਨ ਮਹਾ ਸੰਘ ਚੰਡੀਗਡ਼੍ਹ, ਪ੍ਰੇਮ ਭੱਟ ਪ੍ਰਧਾਨ ਟੂਰਿਜ਼ਮ ਖੰਨਾ, ਮਲਕੀਤ ਸਿੰਘ ਤੇ ਹੋਰ ਮੌਜੂਦ ਸਨ।
 


Related News