ਮਾਸਕ ਨਾ ਪਾਉਣ ਵਾਲਿਆਂ ਤੋਂ ਹੁਣ ਤੱਕ ਵਸੂਲਿਆ 59,60,500 ਰੁਪਏ ਜੁਰਮਾਨਾ
Wednesday, Jul 15, 2020 - 12:19 AM (IST)

ਹੁਸ਼ਿਆਰਪੁਰ, (ਅਸ਼ਵਨੀ)- ਜ਼ਿਲੇ ਵਿਚ ਮਾਸਕ ਨਾ ਪਾਉਣ ਵਾਲੇ 262 ਹੋਰ ਵਿਅਕਤੀਆਂ ਦੇ ਚਲਾਨ ਪੁਲਸ ਨੇ ਪਿਛਲੇ 24 ਘੰਟਿਆਂ ਦੌਰਾਨ ਜ਼ਿਲੇ ਦੇ ਵੱਖ-ਵੱਖ ਹਿੱਸਿਆਂ ’ਚ ਕੀਤੇ। ਐੱਸ. ਪੀ. ਹੈੱਡਕੁਆਟਰ ਪਰਮਿੰਦਰ ਸਿੰਘ ਹੀਰ ਨੇ ਦੱਸਿਆ ਕਿ ਹੁਣ ਤੱਕ ਮਾਸਕ ਨਾ ਪਾਉਣ ਵਾਲਿਆਂ ਕੋਲੋਂ 59,60,500 ਰੁਪਏ ਦੀ ਰਾਸ਼ੀ ਜੁਰਮਾਨੇ ਦੇ ਤੌਰ ’ਤੇ ਵਸੂਲ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਮਾਸਕ ਨਾ ਪਾ ਕੇ ਬਾਹਰ ਜਾਣ ਵਾਲੇ 12,345 ਵਿਅਕਤੀਆਂ ਦੇ ਚਲਾਨ ਕੱਟੇ ਜਾ ਚੁੱਕੇ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜ਼ਿਲੇ ਵਿਚ ਲਾਕਡਾਊਨ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ 10,282 ਵਾਹਨਾਂ ਦੇ ਚਲਾਨ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ’ਤੇ ਕੀਤੇ ਗਏ ਹਨ। ਜਦਕਿ 232 ਵਾਹਨ ਇੰਪਾਊਂਡ ਕੀਤੇ ਗਏ ਅਤੇ ਵੱਖ-ਵੱਖ ਧਾਰਾਵਾਂ ਤਹਿਤ 914 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਸ਼੍ਰੀ ਹੀਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਘਰ ਤੋਂ ਬਾਹਰ ਜਾਂਦੇ ਸਮੇਂ ਮਾਸਕ ਪਾ ਕੇ ਜਾਵੋ ਅਤੇ ਜਨਤਕ ਥਾਵਾਂ ’ਤੇ ਨਾ ਥੁੱਕੋ। ਭੀਡ਼-ਭਡ਼ੱਕੇ ਵਾਲੀਆਂ ਥਾਵਾਂ ’ਤੇ ਸੋਸ਼ਲ ਡਿਸਟੈਂਸ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ।