ਕਾਂਗਰਸ ਨੇ ਪਿਛਲੇ 3 ਸਾਲਾਂ ਤੋਂ ਸਕਾਲਰਸ਼ਿਪ ਦੀ ਰਾਸ਼ੀ ਕਿਉਂ ਨਹੀਂ ਕੀਤੀ ਜਾਰੀ: ਪਵਨ ਟੀਨੂੰ

01/17/2021 5:40:21 PM

ਜਲੰਧਰ (ਕਮਲੇਸ਼)— ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਸਰਕਾਰ ’ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਕਾਂਗਰਸ ਸਰਕਾਰ ਦੱਸੇ ਕਿ ਪਿਛਲੇ ਤਿੰਨ ਸਾਲਾਂ ਤੋਂ ਸਕਾਲਰਸ਼ਿਪ ਸਕੀਮ ਲਈ ਜਾਰੀ ਬਜਟ ਦੇ 2,440 ਕਰੋੜ ਰੁਪਏ ਜਾਰੀ ਕਿਉਂ ਨਹੀਂ ਕੀਤੇ ਹਨ। 

ਇਹ ਵੀ ਪੜ੍ਹੋ :  NRI ਪਤੀ ਦੇ ਇਸ ਕਾਰੇ ਨੇ ਚੱਕਰਾਂ ’ਚ ਪਾਇਆ ਟੱਬਰ, ਪਤਨੀ ਨੂੰ ਬੋਲਿਆ- ‘ਤੈਨੂੰ ਛੱਡ ਸਕਦਾ ਪਰ ਪ੍ਰੇਮਿਕਾ ਨੂੰ ਨਹੀਂ’

ਕਾਂਗਰਸ ਨੂੰ ਲੰਮੇਂ ਹੱਥੀਂ ਲੈਂਦੇ ਹੋਏ ਅਕਾਲੀ ਆਗੂ ਪਵਨ ਕੁਮਾਰ ਟੀਨੂੰ ਨੇ ਡਿਗਰੀ ਜਾਰੀ ਕਰਨ ਦੀ ਸਮੇਂ ਸੀਮਾ ਦੇ ਕੇ ਨਿੱਜੀ ਸੰਸਥਾਵਾਂ ’ਤੇ ਆਪਣੀ ਅਸਫ਼ਲਤਾਵਾਂ ਦੀ ਜ਼ਿੰਮੇਵਾਰੀ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰਨ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸਲੀ ਮੁੱਦਾ ਇਹ ਸੀ ਕਿ ਅਨੂਸੁਚਿਤ ਜਾਤੀ ਦੇ ਵਿਦਿਆਰਥੀਆਂ ’ਤੇ 600 ਕਰੋੜ ਰੁਪਏ ਪ੍ਰਤੀ ਸਾਲ ਦੀ ਦਰ ਨਾਲ 2440 ਕਰੋੜ ਬਕਾਇਆ ਹੈ, ਜੋਕਿ 2017-18 ਦੇ ਲਈ ਅਨੂਸੁਚਿਤ ਜਾਤੀ ਸਕਾਲਰਸ਼ਿਪ ਯੋਜਨਾ ਲਈ ਨਿਰਧਾਰਿਤ ਕੀਤੀ ਗਈ ਸੀ। 2018-19 ਅਤੇ 2019-20 ’ਚ ਕਾਂਗਰਸ ਸਰਕਾਰ ਅਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨਿੱਜੀ ਸੰਸਥਾਵਾਂ ਨੂੰ ਵਿਦਿਆਰਥੀਆਂ ਨੂੰ ਸਰਟੀਫਿਕੇਟ ਜਾਰੀ ਕਰਨ ਦੀ ਡੈੱਡਲਾਈਨ ਲੈ ਕੇ ਇਸ ਮੁੱਦੇ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅਕਾਲੀ ਦਲ ਉਨ੍ਹਾਂ ਸਾਰੀਆਂ ਪ੍ਰਾਈਵੇਟ ਸੰਸਥਾਵਾਂ, ਜੋ ਅਨੂਸੁਚਿਤ ਜਾਤੀ ਲਈ ਵਿਦਿਆਰਥੀਆਂ ਨੂੰ ਡਿਗਰੀ ਜਾਰੀ ਨਹÄ ਕਰਦੇ ਹਨ, ਉਨ੍ਹਾਂ ਲਈ ਜਾਰੀ 2,440 ਕਰੋੜ ਰੁਪਏ ਲੁੱਟਣ ਨਹÄ ਦੇਣਗੇ। 

ਇਹ ਵੀ ਪੜ੍ਹੋ :  ਬਰਡ ਫਲੂ ਨੂੰ ਲੈ ਕੇ ਡੇਰਾ ਬਿਆਸ ਨੇ ਜਾਰੀ ਕੀਤੇ ਨਿਰਦੇਸ਼

ਟੀਨੂੰ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ 2440 ਕਰੋੜ ਰੁਪਏ ਦੀ ਬਜਟ ਰਾਸ਼ੀ ਨਾਲ ਇਕ ਵੀ ਰੁਪਇਆ ਖ਼ਰਚ ਨਹÄ ਕੀਤਾ ਸੀ। ਫਿਰ ਵੀ ਹੁਣ ਉਸ ਨੇ 2021-2022 ਲਈ ਅਨੂਸੁਚਿਤ ਜਾਤੀ ਸਕਾਲਰਸ਼ਿਪ ਯੋਜਨਾ ਲਈ 600 ਕਰੋੜ ਰੁਪਏ ਦਾ ਐਲਾਨ ਕੀਤਾ ਹੈ। ਇਹ ਦਲਿਤ ਵਿਦਿਆਰਥੀਆਂ ’ਤੇ ਜ਼ਖ਼ਮਾਂ ’ਤੇ ਨਮਕ ਛਿੜਕਣ ਵਾਲਾ ਕੰਮ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਦਲਿਤ ਵਿਰੋਧੀ ਨੀਤੀ ਅਪਣਾ ਕੇ ਅਨੂਸੁਚਿਤ ਜਾਤੀ ਦੇ ਵਿਦਿਆਰਥੀਆਂ ਦੇ ਚਾਰ ਲੱਖ ਵਿਦਿਆਰਥੀਆਂ ਦਾ ਭਵਿੱਖ ਖ਼ਰਾਬ ਕਰ ਦਿੱਤਾ ਹੈ। 

ਅਕਾਲੀ ਨੇਤਾ ਨੇ ਕਿਹਾ ਕਿ ਇਹ ਬੇਹੱਦ ਸ਼ਰਮ ਦੀ ਗੱਲ ਹੈ ਕਿ ਮਨਪ੍ਰੀਤ ਸਿੰਘ ਬਾਦਲ ਦੀ ਮੌਜੂਦਗੀ ’ਚ ਹੋਈ ਮੀਟਿੰਗ ’ਚ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਚਰਨਜੀਤ ਸਿੰਘ ਵੀ ਸ਼ਾਮਲ ਸਨ ਪਰ ਉਨ੍ਹਾਂ ’ਚ ਬੋਲਣ ਦੀ ਜ਼ਰਾ ਹਿੰਮਤ ਨਹੀਂ ਸੀ। ਉਨ੍ਹਾਂ ਕਿਹਾ ਕਿ ਦਲਿਤ ਭਾਈਚਾਰਾ ਉਨ੍ਹਾਂ ਤੋਂ ਪੁੱਛਣਾ ਚਾਹੁੰਦਾ ਹੈ ਕਿ ਉਨ੍ਹਾਂ ਦੀ ਅਜਿਹੀ ਕੀ ਕਮਜ਼ੋਰੀ ਹੈ ਕਿ ਉਨ੍ਹਾਂ ਨੇ ਉਨ੍ਹਾਂ ਤੋਂ ਅਨੂਸੁਚਿਤ ਜਾਤੀ ਦੇ ਵਿਦਿਆਰਥੀਆਂ ਲਈ ਨਿਰਧਾਰਿਤ ਰਾਸ਼ੀ ਨੂੰ ਕਿੱਥੇ ਖ਼ਰਚ ਕੀਤਾ, ਅਜਿਹਾ ਕਿਉਂ ਨਹÄ ਪੁੱਛਿਆ? ਕੀ ਅਜਿਹਾ ਇਸ ਲਈ ਹੈ ਕਿ ਮੰਤਰੀ ਖ਼ੁਦ ਭਿ੍ਰਸ਼ਟਾਚਾਰ ’ਚ ਸ਼ਾਮਲ ਹਨ। ਜਿਵੇਂ ਕਿ ਪਹਿਲਾਂ ਵੀ 69 ਕਰੋੜ ਰੁਪਏ ਦੇ ਅਨੂਸੁਚਿਤ ਜਾਤੀ ਘੋਟਾਲੇ ’ਚ ਵੇਖਿਆ ਗਿਆ ਸੀ, ਜਿਸ ’ਚ ਧਰਮਸੋਤ ਨੂੰ ਦੋਸ਼ੀ ਠਹਿਰਾਇਆ ਗਿਆ ਸੀ, ਜਿਸ ’ਚ 309 ਕਰੋੜ ਰੁਪਏ ਦੀ ਰਾਸ਼ੀ ਦਾ ਅਜੇ ਤੱਕ ਕੋਈ ਵੀ ਹਿਸਾਬ ਨਹੀਂ ਹੈ। 

ਇਹ ਵੀ ਪੜ੍ਹੋ :  ਕਿਸਾਨ ਅੰਦੋਲਨ ਦੌਰਾਨ ਫਿਲੌਰ ਦੇ ਇਸ ਨੌਜਵਾਨ ਅਤੇ ਮਜ਼ਦੂਰ ਨੇ ਜ਼ਿੰਦਗੀ ਲਾਈ ਸੰਘਰਸ਼ ਦੇ ਲੇਖੇ


shivani attri

Content Editor

Related News