ਮੋਬਾਇਲ ’ਤੇ ਗੱਲ ਕਰਦਾ ਰਿਹਾ ਮਰੀਜ਼ ਤੇ ਡਾਕਟਰ ਨੇ ਕਰ ਦਿੱਤਾ ਆਪਰੇਸ਼ਨ

01/17/2021 12:17:54 PM

ਜਲੰਧਰ (ਰੱਤਾ, ਬੀ. ਐੱਨ. 281/1)–ਸਪਾਈਨ ਮਾਸਟਰਸ ਯੂਨਿਟ (ਇਨਸਾਈਡ ਵਾਸਲ ਹਸਪਤਾਲ) ਦੇ ਮੁਖੀ ਐਂਡੋਸਕੋਪਿਕ ਬ੍ਰੇਨ ਐਂਡ ਸਪਾਈਨ ਸਰਜਨ ਡਾ. ਪੰਕਜ ਤ੍ਰਿਵੇਦੀ ਨੇ 36 ਸਾਲਾ ਨੌਜਵਾਨ ਨੂੰ ਬਿਨਾਂ ਬੇਹੋਸ਼ ਕੀਤੇ ਉਸਦੀ ਸਫਲ ਸਪਾਈਨ ਸਰਜਰੀ ਕਰ ਦਿੱਤੀ ਅਤੇ ਇਸ ਵਿਚ ਵਿਸ਼ੇਸ਼ ਗੱਲ ਇਹ ਰਹੀ ਕਿ ਆਪ੍ਰੇਸ਼ਨ ਦੌਰਾਨ ਮਰੀਜ਼ ਮੋਬਾਇਲ ’ਤੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲ ਕਰਦਾ ਰਿਹਾ।

ਇਹ ਵੀ ਪੜ੍ਹੋ :  NRI ਪਤੀ ਦੇ ਇਸ ਕਾਰੇ ਨੇ ਚੱਕਰਾਂ ’ਚ ਪਾਇਆ ਟੱਬਰ, ਪਤਨੀ ਨੂੰ ਬੋਲਿਆ- ‘ਤੈਨੂੰ ਛੱਡ ਸਕਦਾ ਪਰ ਪ੍ਰੇਮਿਕਾ ਨੂੰ ਨਹੀਂ’

ਡਾ. ਤ੍ਰਿਵੇਦੀ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਉਕਤ ਨੌਜਵਾਨ ਜਦੋਂ ਉਨ੍ਹਾਂ ਕੋਲ ਚੈੱਕਅਪ ਕਰਵਾਉਣ ਆਇਆ ਤਾਂ ਉਸ ਨੇ ਦੱਸਿਆ ਕਿ ਉਹ ਪਿਛਲੇ ਕਰੀਬ 2 ਸਾਲਾਂ ਤੋਂ ਕਮਰ ਦਰਦ ਤੋਂ ਪੀੜਤ ਹੈ, ਜਿਸ ਦੇ ਕਾਰਨ ਉਸ  ਨੂੰ ਉੱਠਣ ਬੈਠਣ ਵਿਚ ਮੁਸ਼ਕਿਲ ਹੋ ਰਹੀ ਹੈ। ਜਦੋਂ ਨੌਜਵਾਨ ਦੀ ਐੱਮ.ਆਰ.ਆਈ. ਕਰਵਾਈ ਗਈ ਤਾਂ ਪਤਾ ਲੱਗਾ ਕਿ ਚੌਥੇ ਅਤੇ ਪੰਜਵੇਂ ਮਣਕੇ ਦਰਮਿਆਨ ਡਿਸਕ ਖਿਸਕ ਗਈ ਸੀ, ਜਿਸ ਕਾਰਨ ਉਸ ਨੂੰ ਪਰੇਸ਼ਾਨੀ ਹੋ ਰਹੀ ਸੀ। 

ਇਹ ਵੀ ਪੜ੍ਹੋ :  ਬਰਡ ਫਲੂ ਨੂੰ ਲੈ ਕੇ ਡੇਰਾ ਬਿਆਸ ਨੇ ਜਾਰੀ ਕੀਤੇ ਨਿਰਦੇਸ਼

ਡਾ. ਤਿ੍ਰਵੇਦੀ ਨੇ ਦੱਸਿਆ ਕਿ ਮਰੀਜ਼  ਬੇਹੋਸ਼ ਕੀਤੇ ਬਿਨਾਂ ਸਿਰਫ਼ 7 ਮਿਲੀਮੀਟਰ ਦੀ ਚੀਰਾ ਲਗਾ ਕੇ ਉਸ ਦੀ ਸਪਾਈਨ ਸਰਜਰੀ ਕਰ ਦਿੱਤੀ ਅਤੇ ਆਪਰੇਸ਼ਨ ਦੇ ਤੁਰੰਤ ਬਾਅਦ ਉਸ ਦਾ ਲੱਕ ਦਰਦ ਸਹੀ ਹੋ ਗਿਆ ਅਤੇ ਅਗਲੇ ਹੀ ਦਿਨ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। 
ਨੋਟ - ਇਸ ਖ਼ਬਰ ਨਾਲ ਸਬੰਧਤ ਕੀ ਤੁਹਾਡੀ ਰਾਏ, ਕੁਮੈਂਟ ਬਾਕਸ ਵਿਚ ਦੱਸੋ। 


shivani attri

Content Editor

Related News