ਜਲੰਧਰ ਸਿਟੀ ਰੇਲਵੇ ਸਟੇਸ਼ਨ ''ਤੇ ਹੁਣ ਯਾਤਰੀਆਂ ਨੂੰ ਮਿਲੇਗਾ ਘੱਟ ਕੀਮਤ ''ਤੇ ਆਰ. ਓ. ਦਾ ਪਾਣੀ
Monday, Sep 04, 2023 - 03:23 PM (IST)

ਜਲੰਧਰ- ਜਲੰਧਰ ਸਿਟੀ ਰੇਲਵੇ ਸਟੇਸ਼ਨ 'ਤੇ ਯਾਤਰੀਆਂ ਨੂੰ ਆਰ. ਓ. ਦਾ ਠੰਡਾ ਪਾਣੀ ਘੱਟ ਕੀਮਤ 'ਤੇ ਉਪਲੱਬਧ ਕਰਵਾਉਣ ਨੂੰ ਲੈ ਕੇ ਨਵੀਆਂ ਵੈਂਡਿੰਗ ਮਸ਼ੀਨਾਂ ਲਗਾਈਆਂ ਗਈਆਂ ਹਨ। ਇਸ ਨਾਲ ਯਾਤਰੀਆਂ ਨੂੰ ਸਸਤੇ ਮੁੱਲ ਵਿਚ ਠੰਡਾ ਪਾਣੀ ਮਿਲੇਗਾ। ਚਾਰੋਂ ਮਸ਼ੀਨਾਂ ਲੱਗ ਚੁੱਕੀਆਂ ਹਨ ਅਤੇ ਇਨ੍ਹਾਂ ਦੇ ਕੁਨੈਕਸ਼ਨ ਦੀ ਪ੍ਰਕਿਰਿਆ ਚੱਲ ਰਹੀ ਹੈ, ਜੋ ਇਸ ਹਫ਼ਤੇ ਪੂਰਾ ਕਰਕੇ ਮਸ਼ੀਨਾਂ ਨੂੰ ਸ਼ੁਰੂ ਕਰ ਦਿੱਤਾ ਜਾਵੇਗਾ। ਜਲੰਧਰ ਰੇਲਵੇ ਸਟੇਸ਼ਨ ਵਿਚ ਫਲੈਟ ਨੰਬਰ ਇਕ 'ਤੇ ਦੋ ਅਤੇ ਪਲੇਟਫਾਰਮ ਨੰਬਰ ਦੋ 'ਤੇ ਦੋ ਵਾਟਰ ਵੈਂਡਿੰਗ ਮਸ਼ੀਨਾਂ ਲਗਾਈਆਂ ਗਈਆਂ ਹਨ। ਮਸ਼ੀਨਾਂ ਸ਼ੁਰੂ ਹੋਣ ਨਾਲ ਯਾਤਰੀਆਂ ਨੂੰ ਜ਼ਿਆਦਾ ਪੈਸਾ ਖ਼ਰਚ ਕਰਕੇ ਪਾਣੀ ਨਹੀਂ ਖ਼ਰੀਦਣਾ ਪਵੇਗਾ। ਮਸ਼ੀਨਾਂ ਨਾ ਹੋਣ ਕਾਰਨ ਯਾਤਰੀ 20 ਰੁਪਏ ਬੋਤਲ ਦਾ ਪਾਣੀ ਖ਼ਰੀਦ ਕੇ ਆਪਣੀ ਪਿਆਸ ਮਿਟਾਉਂਦੇ ਹਨ।
ਇਹ ਵੀ ਪੜ੍ਹੋ- ਸਿੱਧੂ ਮੂਸੇਵਾਲਾ ਲਈ ਇਨਸਾਫ਼ ਮੰਗਣ ਦਾ ਅਨੋਖਾ ਤਰੀਕਾ, ਨੌਜਵਾਨ ਨੇ ਬਿਸਤ ਦੋਆਬ ਨਹਿਰ 'ਚ ਸੁੱਟੀ 'ਕਾਲੀ ਥਾਰ'
ਰੇਲਵੇ ਦੇ ਅਧਿਕਾਰੀਆਂ ਮੁਤਾਬਕ ਦੋ ਪੁਰਾਣੀਆਂ ਮਸ਼ੀਨਾਂ ਲਗੀਆਂ ਹੋਈਆਂ ਸਨ, ਉਨ੍ਹਾਂ ਦਾ ਕਾਨਟਰੈਕਟ ਖ਼ਤਮ ਹੋ ਗਿਆ ਹੈ, ਜਿਸ ਕਾਰਨ ਪਿਛਲੇ ਮਹੀਨੇ ਹਟਾ ਦਿੱਤੀਆਂ ਗਈਆਂ ਹਨ ਅਤੇ ਨਵੀਆਂ ਮਸ਼ੀਨਾਂ ਇਸਟਾਲ ਕੀਤੀਆਂ ਗਈਆਂ ਹਨ। ਇਨ੍ਹਾਂ ਦੇ ਬਿਜਲੀ ਪਾਣੀ ਦੇ ਕਨੈਕਸ਼ਨ ਦੀ ਪ੍ਰਕਿਰਿਆ ਚੱਲ ਰਹੀ ਹੈ। ਮਸ਼ੀਨ 'ਤੇ ਐੱਲ. ਈ. ਡੀ. ਡਿਸਪਲੇਅ ਸਕ੍ਰੀਨ ਪਾਣੀ ਦੀ ਕੀਮਤ ਅਤੇ ਗੁਣਵੱਤਾ ਦੇ ਬਾਰੇ ਵਿਚ ਦੱਸਿਆ ਗਿਆ ਹੈ, ਜਿਸ ਨਾਲ ਇਸ ਪਾਣੀ ਦੀ ਵਰਤੋਂ ਯਾਤਰੀ ਵੱਧ ਤੋਂ ਵੱਧ ਕਰ ਸਕਣ। ਇਹ ਮਸ਼ੀਨਾਂ ਆਟੋਮੈਟਿਕ ਹੋਣਗੀਆਂ, ਜਿਸ ਵਿਚ ਇਕ ਰੁਪਏ ਤੋਂ ਲੈ ਕੇ 5 ਰੁਪਏ ਤੱਕ ਦੇ ਸਿੱਕੇ ਪਾ ਕੇ ਯਾਤਰੀ ਪਾਣੀ ਲੈ ਸਕਣਗੇ।
ਇਨ੍ਹਾਂ ਕੀਮਤਾਂ 'ਤੇ ਵਾਟਰ ਵੈਂਡਿੰਗ ਮਸ਼ੀਨਾਂ ਤੋਂ ਯਾਤਰੀ ਲੈ ਸਕਣਗੇ ਪਾਣੀ
ਮਾਤਰਾ | ਰਿਫਿਲ ਬੋਤਲ | ਕੰਟੇਨਰ ਦੇ ਨਾਲ |
300 ਐੱਮ. ਐੱਲ. ਗਲਾਸ | 2 ਰੁਪਏ | 3 ਰੁਪਏ |
1/2 ਲੀਟਰ ਬੋਤਲ | 3 ਰੁਪਏ | 5 ਰੁਪਏ |
ਇਕ ਲੀਟਰ ਬੋਤਲ | 5 ਰੁਪਏ | 8 ਰੁਪਏ |
2 ਲੀਟਰ ਬੋਤਲ | 8 ਰੁਪਏ | 12 ਰੁਪਏ |
5 ਲੀਟਰ ਬੋਤਲ | 20 ਰੁਪਏ | 25 ਰੁਪਏ |
ਇਹ ਵੀ ਪੜ੍ਹੋ- ਦਰਿਆ 'ਚੋਂ ਮਿਲੀ ਜਸ਼ਨਬੀਰ ਦੀ ਲਾਸ਼ ਵੇਖ ਭੁੱਬਾਂ ਮਾਰ ਰੋਇਆ ਪਿਤਾ, ਕਿਹਾ-ਨਹੀਂ ਕਰਾਂਗੇ ਸਸਕਾਰ, ਰੱਖੀ ਇਹ ਮੰਗ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ