ਜਲੰਧਰ ਦੇ ਪਰਗਟ ਸਿੰਘ ਸੰਧੂ ਦੂਜੀ ਵਾਰ ਗਾਲਟ ਸਿਟੀ ਕੈਲੀਫੋਰਨੀਆ ਦੇ ਬਣੇ ਮੇਅਰ, ਇਲਾਕੇ ''ਚ ਖੁਸ਼ੀ ਦੀ ਲਹਿਰ

12/14/2023 7:22:31 PM

ਲਾਂਬੜਾ (ਵਰਿੰਦਰ) : ਗਾਲਟ ਸਿਟੀ ਕੈਲੀਫੋਰਨੀਆ (ਅਮਰੀਕਾ) ਦੇ ਨਵੇਂ ਨਿਯੁਕਤ ਹੋਏ ਮੇਅਰ ਪਰਗਟ ਸਿੰਘ ਸੰਧੂ ਨੇ ਲਗਾਤਾਰ ਦੂਸਰੀ ਵਾਰ ਇਹ ਮਾਣਯੋਗ ਉਪਲਬਧੀ ਹਾਸਲ ਕਰਕੇ ਜਲੰਧਰ ਦੇ ਲਾਂਬੜਾ ਇਲਾਕੇ ਦਾ ਹੀ ਨਹੀਂ ਸਗੋਂ ਪੂਰੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਜ਼ਿਕਰਯੋਗ ਹੈ ਕਿ ਮੇਅਰ ਪਰਗਟ ਸਿੰਘ ਸੰਧੂ ਇੱਥੋਂ ਦੇ ਨਜ਼ਦੀਕੀ ਪਿੰਡ ਬਸ਼ੇਸ਼ਰਪੁਰ ਦੇ ਜੰਮਪਾਲ ਹਨ, ਜੋ ਕਈ ਸਾਲ ਪਹਿਲਾਂ ਸਖ਼ਤ ਮਿਹਨਤ ਕਰਕੇ ਤਰੱਕੀਆਂ ਹਾਸਲ ਕਰਨ ਲਈ ਅਮਰੀਕਾ ਚਲੇ ਗਏ ਸਨ।

ਵਿਦੇਸ਼ ਜਾ ਕੇ ਉਨ੍ਹਾਂ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਤੋਂ ਬਾਅਦ ਅਮਰੀਕਨ ਪੋਸਟ ਆਫਿਸ ਵਿੱਚ ਨੌਕਰੀ ਕੀਤੀ। ਨੌਕਰੀ ਤੋਂ ਰਿਟਾਇਰਮੈਂਟ ਲੈਣ ਤੋਂ ਬਾਅਦ ਉਹ ਅਮਰੀਕ ਦੀ ਰਾਜਨੀਤੀ ਵਿੱਚ ਕੁੱਦ ਪਏ। ਮਿੱਠ-ਬੋਲੜੇ ਤੇ ਮਿਲਾਪੜੇ ਸੁਭਾਅ ਦੇ ਮਾਲਕ ਅਤੇ ਉੱਗੇ ਸਿੱਖ ਆਗੂ ਮੇਅਰ ਪਰਗਟ ਸਿੰਘ ਸੰਧੂ ਨੂੰ ਇਸ ਵਾਰ ਸਮੁੱਚੇ ਕੌਂਸਲ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਇਸ ਮਾਣਮੱਤੇ ਅਹੁਦੇ 'ਤੇ ਨਿਵਾਜਿਆ ਗਿਆ ਹੈ। ਉਨ੍ਹਾਂ ਦੇ ਮੇਅਰ ਬਣਨ 'ਤੇ ਇਲਾਕੇ ਦੇ ਲੋਕਾਂ ਵਿੱਚ ਕਾਫੀ ਖੁਸ਼ੀ ਪਾਈ ਜਾ ਰਹੀ ਹੈ। ਇਸ ਸਬੰਧੀ ਮੇਅਰ ਪਰਗਟ ਸਿੰਘ ਸੰਧੂ ਨੇ ਪਹਿਲਾਂ ਇਸ ਨਿਯੁਕਤੀ ਲਈ ਉਨ੍ਹਾਂ 'ਤੇ ਵਿਸ਼ਵਾਸ ਪਰਗਟ ਕਰਨ ਵਾਲਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਮੁੱਖ ਮਕਸਦ ਹਰ ਵਰਗ ਦੇ ਲੋਕਾਂ ਦੀ ਨਿਸ਼ਕਾਮ ਸੇਵਾ ਕਰਨਾ ਹੈ।


Mukesh

Content Editor

Related News