ਹੁਣ ਪੰਜਾਬ ਦੇ ਇਸ ਇਸ ਇਲਾਕੇ ''ਚ ਦਿਖਿਆ ਚੀਤਾ ! ਵੀਡੀਓ ਵਾਇਰਲ ਹੋਣ ਮਗਰੋਂ ਇਲਾਕੇ ''ਚ ਮਚੀ ਦਹਿਸ਼ਤ
Sunday, Feb 02, 2025 - 12:33 AM (IST)
ਦੀਨਾਨਗਰ (ਗੋਰਾਇਆ)- ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਪੁਲਸ ਸਟੇਸ਼ਨ ਪੁਰਾਣਾ ਸ਼ਾਲਾ ਦੇ ਛੰਬ ਖੇਤਰ ਦੇ ਪਿੰਡ ਤਾਲਿਬਪੁਰ ਪੰਡੋਰੀ ਦੇ ਕਮਾਦ ਦੇ ਖੇਤਾਂ ਨੇੜੇ ਇਕ ਚੀਤੇ ਵਰਗਾ ਜੰਗਲੀ ਜੀਵ ਵੇਖਣ ਨੂੰ ਮਿਲਿਆ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।
ਜਾਣਕਾਰੀ ਅਨੁਸਾਰ ਇਹ ਜੀਵ ਕਮਾਦ ਦੇ ਖੇਤਾਂ ਵਿੱਚ ਦੇਖਿਆ ਗਿਆ ਹੈ ਤੇ ਇਸ ਦੀ ਦਹਿਸ਼ਤ ਤੋਂ ਡਰਦੇ ਹੋਏ ਕਾਫੀ ਦੂਰ ਤੋਂ ਇਕ ਵਿਅਕਤੀ ਨੇ ਵੀਡੀਓ ਕੈਮਰੇ ਰਾਹੀਂ ਇਸ ਦੀ ਵੀਡੀਓ ਰਿਕਾਰਡ ਕੀਤੀ। ਹਾਲਾਂਕਿ ਦੂਰ ਹੋਣ ਕਾਰਨ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇਹ ਚੀਤਾ ਹੈ ਜਾਂ ਕਿਸੇ ਹੋਰ ਕਿਸਮ ਦਾ ਕੋਈ ਜਾਨਵਰ ਹੈ।
ਇਹ ਵੀ ਪੜ੍ਹੋ- ਸੰਘਣੀ ਧੁੰਦ ਕਾਰਨ 2 ਘਰਾਂ 'ਚ ਵਿਛ ਗਏ ਸੱਥਰ, ਜੀਜਾ-ਸਾਲੇ ਨੇ ਇਕੱਠਿਆਂ ਦੁਨੀਆ ਨੂੰ ਕਿਹਾ ਅਲਵਿਦਾ
ਪਰ ਵੀਡੀਓ ਦੇਖਣ 'ਤੇ ਇਸ ਦੀ ਚਾਲ ਤੇ ਉਚਾਈ-ਲੰਬਾਈ ਚੀਤੇ ਵਰਗੀ ਦਿਖਾਈ ਦੇ ਰਹੀ ਹੈ। ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ਮਗਰੋਂ ਇਲਾਕੇ 'ਚ ਇਹ ਜੰਗਲੀ ਜੀਵ ਵੇਖੇ ਜਾਣ ਤੋਂ ਬਾਅਦ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e