ਪੰਡਿਤ ਰਵਿੰਦਰ ਗੋਤਮ ਨੂੰ ਪਦਮ ਸ਼੍ਰੀ ਵਿਜੈ ਚੋਪੜਾ ਜੀ ਨੇ ਕੀਤਾ ਸਨਮਾਨਿਤ

12/5/2019 5:22:11 PM

ਗੜ੍ਹਸ਼ੰਕਰ (ਸ਼ੋਰੀ) : ਸਮਾਜ ਸੇਵਾ 'ਚ ਹਮੇਸ਼ਾ ਆਪਣੀ ਭੂਮਿਕਾ ਨਿਭਾਉਣ ਵਾਲੇ ਪੰਡਿਤ ਰਵਿੰਦਰ ਗੌਤਮ ਦਾ 'ਜਗ ਬਾਣੀ' ਅਖਬਾਰ ਦੇ ਮੁੱਖ ਸੰਪਾਦਕ ਪਦਮ ਸ਼੍ਰੀ ਵਿਜੈ ਚੋਪੜਾ ਜੀ ਨੇ ਵਿਸ਼ੇਸ਼ ਸਨਮਾਨ ਕੀਤਾ। ਇਸ ਦੇ ਨਾਲ ਹੀ ਸ਼੍ਰੀ ਵਿਜੈ ਚੋਪੜਾ ਜੀ ਨੇ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਸਮਾਜਿਕ ਕੰਮਾਂ ਦੀ ਪ੍ਰਸ਼ੰਸਾ ਕਰਦੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਸ਼੍ਰੀ ਚੋਪੜਾ ਜੀ ਨੇ ਕਿਹਾ ਕਿ ਸਮਾਜ 'ਚ ਇਸ ਤਰ੍ਹਾਂ ਦੇ ਬਹੁਤ ਘੱਟ ਲੋਕ ਹਨ, ਜੋ ਦੂਜਿਆਂ ਲਈ ਸਮਾਂ ਅਤੇ ਸਾਧਨ ਉਪਲੱਬਧ ਕਰਵਾ ਕੇ ਉਨ੍ਹਾਂ ਦੀ ਸੇਵਾ ਕਰ ਰਹੇ ਹਨ ।

ਦੱਸਣਯੋਗ ਹੈ ਕਿ ਪੰਡਿਤ ਰਵਿੰਦਰ ਗੌਤਮ ਪਿਛਲੇ ਪੰਜ ਸਾਲਾਂ ਤੋਂ ਸਪਨਾ ਮਿਸ਼ਨ (ਜੋ ਬੇਸਹਾਰਾ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਉਪਲੱਬਧ ਕਰਵਾਉਂਦੇ ਹਨ) ਦੇ ਨਾਲ ਜੁੜ ਕੇ  ਕਾਬਿਲੇ ਤਾਰੀਫ ਸੇਵਾ ਕਰ ਰਹੇ ਹਨ। ਇਸ ਦੇ ਅਧੀਨ ਪੰਡਿਤ ਗੌਤਮ 12 ਸਾਲ ਤੋਂ ਗੁਊ ਮਾਤਾ ਦੀ ਸੇਵਾ ਵੀ ਕਰ ਰਹੇ ਹਨ'ਚ ਵੀ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Anuradha

This news is Edited By Anuradha