ਸੁਦਰਸ਼ਨ ਪਾਰਕ ’ਚ ਆਪਣੇ ਹੀ ਘਰ ’ਚ ਗਲੀ-ਸੜੀ ਹਾਲਤ ’ਚ ਮਿਲੀ ਪੇਂਟਰ ਦੀ ਲਾਸ਼

11/04/2023 1:35:43 PM

ਜਲੰਧਰ (ਵਰੁਣ)- ਸੁਦਰਸ਼ਨ ਪਾਰਕ ’ਚ ਰਹਿੰਦੇ ਪੇਂਟਰ ਦੀ ਲਾਸ਼ ਗਲੀ-ਸੜੀ ਹਾਲਤ ’ਚ ਉਸ ਦੇ ਘਰ ਤੋਂ ਬਰਾਮਦ ਹੋਈ ਹੈ। ਨਾਲ ਵਾਲੇ ਮਕਾਨ ’ਚ ਰਹਿੰਦੇ ਮ੍ਰਿਤਕ ਦੇ ਪਿਤਾ ਅਤੇ ਭੈਣ ਨੂੰ ਪਤਾ ਤੱਕ ਨਹੀਂ ਲੱਗਾ ਪਰ ਜਦੋਂ ਸਥਾਨਕ ਲੋਕਾਂ ਨੂੰ ਬਦਬੂ ਆਉਣੀ ਸ਼ੁਰੂ ਹੋਈ ਤਾਂ ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ।

ਥਾਣਾ ਇਕ ਦੇ ਮੁਖੀ ਸੁਖਬੀਰ ਸਿੰਘ ਨੇ ਦੱਸਿਆ ਕਿ ਸੁਦਰਸ਼ਨ ਨਗਰ ਤੋਂ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਘਰ ’ਚੋਂ ਕਾਫ਼ੀ ਬਦਬੂ ਆ ਰਹੀ ਹੈ, ਜਿਵੇਂ ਹੀ ਪੁਲਸ ਪਾਰਟੀ ਮੌਕੇ ’ਤੇ ਪਹੁੰਚੀ ਤਾਂ ਘਰ ਦੇ ਅੰਦਰ ਜਾ ਕੇ ਵੇਖਿਆ ਕਿ ਉਥੇ ਰਹਿੰਦੇ ਪੇਂਟਰ ਸੰਦੀਪ (29) ਪੁੱਤਰ ਸੰਤੋਸ਼ ਨਿਵਾਸੀ ਸੁਦਰਸ਼ਨ ਪਾਰਕ ਦੀ ਲਾਸ਼ ਬੇਹੱਦ ਬੁਰੀ ਹਾਲਤ ’ਚ ਸੀ। ਲਾਸ਼ ਪੁਰੀ ਤਰ੍ਹਾਂ ਸੜ ਚੁੱਕੀ ਸੀ ਅਤੇ ਉਸ ’ਤੇ ਕੀੜੇ ਵੀ ਚੱਲ ਰਹੇ ਸਨ, ਜਿਸ ਕਮਰੇ ਤੋਂ ਸੰਦੀਪ ਦੀ ਲਾਸ਼ ਮਿਲੀ ਉਥੋਂ ਸ਼ਰਾਬ ਦੀਆਂ ਬੋਤਲਾਂ, ਸਿਗਰਟ ਅਤੇ ਤੰਬਾਕੂ ਮਿਲਿਆ। ਪੁਲਸ ਨੂੰ ਸ਼ੱਕ ਹੈ ਕਿ ਸੰਦੀਪ ਦੀ ਮੌਤ 7 ਦਿਨ ਪਹਿਲਾਂ ਹੋ ਚੁੱਕੀ ਸੀ।

ਇਹ ਵੀ ਪੜ੍ਹੋ: ਦੀਵਾਲੀ ਤੋਂ ਪਹਿਲਾਂ ਅਧਿਕਾਰੀਆਂ ਦੀ ਫ਼ੌਜ ਨਾਲ ‘ਫੀਲਡ ’ਚ ਉਤਰੇ’ ਨਿਗਮ ਕਮਿਸ਼ਨਰ, ਦਿੱਤੀਆਂ ਸਖ਼ਤ ਹਦਾਇਤਾਂ

ਸ਼ੱਕ ਜਤਾਇਆ ਜਾ ਰਿਹਾ ਹੈ ਹੈ ਕਿ ਸੰਦੀਪ ਸ਼ਰਾਬ ਦੀ ਹਾਲਤ ’ਚ ਬਾਥਰੂਮ ਜਾਣ ਲਈ ਉਠਿਆ ਹੋਵੇਗਾ ਅਤੇ ਡਿੱਗਣ ਨਾਲ ਉਸ ਦੀ ਮੌਤ ਹੋ ਗਈ। ਸਥਾਨਕ ਲੋਕਾਂ ਨੇ ਵੀ ਕੁਝ ਦਿਨਾਂ ਤੋਂ ਉਸ ਨੂੰ ਬਾਹਰ ਆਉਂਦਾ ਜਾਂਦਾ ਨਹੀਂ ਵੇਖਿਆ ਸੀ। ਮ੍ਰਿਤਕ ਦਾ ਇਕ ਭਰਾ ਹੈ, ਜੋ ਅਹਿਮਦਾਬਾਦ ’ਚ ਰਹਿੰਦਾ ਹੈ, ਜਿਸ ਘਰ ’ਚ ਸੰਦੀਪ ਰਹਿੰਦਾ ਸੀ ਉਸ ਦੇ ਨਾਲ ਹੀ ਉਨ੍ਹਾਂ ਦੇ ਦੂਜੇ ਘਰ ’ਚ ਸੰਦੀਪ ਦੀ ਭੈਣ ਆਪਣੇ ਸੌਤੇਲੇ ਪਿਤਾ ਨਾਲ ਰਹਿ ਰਹੀ ਹੈ।

ਇਹ ਵੀ ਪੜ੍ਹੋ: ਜਲੰਧਰ ਦੇ ਮਸ਼ਹੂਰ 'ਕੁੱਲੜ੍ਹ ਪਿੱਜ਼ਾ ਕੱਪਲ' ਦੀ ਨਵੀਂ ਵੀਡੀਓ, ਕੈਮਰੇ ਸਾਹਮਣੇ ਆਈ ਪਤਨੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News