ਪੀ. ਓ. ਸਟਾਫ ’ਤੇ ਹਮਲਾ ਕਰਨ ਵਾਲਾ ਭਗੌੜਾ ਕਾਬੂ

Wednesday, Jan 02, 2019 - 06:13 AM (IST)

ਪੀ. ਓ. ਸਟਾਫ ’ਤੇ ਹਮਲਾ ਕਰਨ ਵਾਲਾ ਭਗੌੜਾ ਕਾਬੂ

ਸੁਲਤਾਨਪੁਰ ਲੋਧੀ,   (ਧੀਰ, ਜੋਸ਼ੀ)-   ਨਵੇਂ ਸਾਲ ਦੇ ਪਹਿਲੇ ਦਿਨ ਹੀ ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਵੱਖ-ਵੱਖ ਮਾਮਲਿਆਂ ’ਚ ਲੋਡ਼ੀਂਦੇ ਖਤਰਨਾਕ ਭਗੌਡ਼ੇ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਪ੍ਰਾਪਤ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸੁਲਤਾਨਪੁਰ ਲੋਧੀ ਸਰਬਜੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ 21 ਦਸੰਬਰ 2018 ਨੂੰ ਪੀ. ਓ. ਸਟਾਫ ਵੱਲੋਂ ਪਿੰਡ ਤੋਤੀ ’ਚ ਇਕ ਲੋਡ਼ੀਂਦੇ ਭਗੌਡ਼ੇ ਬਲਵਿੰਦਰ ਸਿੰਘ ਉਰਫ ਬਿੰਦਰ ਪੁੱਤਰ ਨੇਜਾ ਸਿੰਘ ਨੂੰ ਫਡ਼ਨ ਮੌਕੇ ਉਸ ਵੱਲੋਂ ਤੇ ਉਸ ਦੀ ਪਤਨੀ ਸਿਮਰਨ ਕੌਰ ਨੇ ਪੀ. ਓ. ਸਟਾਫ ’ਤੇ ਹਮਲਾ ਕਰ ਦਿੱਤਾ ਸੀ, ਜਿਸ ਦੇ ਦੋਸ਼ ’ਚ ਉਸ ਵਿਰੁੱਧ ਧਾਰਾ 307, 332, 186, 353, 148, 149 ਆਈ. ਪੀ. ਸੀ. ਤਹਿਤ ਮੁਕੱਦਮਾ ਨੰ. 324 ਦਰਜ ਹੋਇਆ ਸੀ ਜਿਸ ਦੀ ਜਾਂਚ ਚੌਕੀ ਇੰਚਾਰਜ ਡੱਲਾ ਏ. ਐੱਸ. ਆਈ. ਪਰਮਜੀਤ ਸਿੰਘ ਨੇ ਕਿਸੇ ਖਾਸ ਮੁਖਬਰ ਦੀ ਇਤਲਾਹ ’ਤੇ ਭਗੌਡ਼ੇ ਬਲਵਿੰਦਰ ਸਿੰਘ ਤੇ ਉਸ ਦੀ ਪਤਨੀ ਸਿਮਰਨ ਕੌਰ ਨੂੰ ਪਿੰਡ ਅਮਰਜੀਤਪੁਰ ਤੋਂ ਗ੍ਰਿਫਤਾਰ ਕਰ ਲਿਆ। ਐੱਸ. ਐੱਚ. ਓ. ਨੇ ਦੱਸਿਆ ਕਿ ਇਸ ਭਗੌਡ਼ੇ  ਦੇ ਖਿਲਾਫ ਪਹਿਲਾਂ 17.9.15 ਨੂੰ ਇਕ ਕਿਲੋ 100 ਗ੍ਰਾਮ ਹੈਰੋਇਨ ਦੇ ਮਾਮਲੇ ’ਚ ਐੱਨ. ਡੀ. ਪੀ. ਐੱਸ. ਤਹਿਤ ਕੇਸ ਦਰਜ ਹੋਇਆ ਸੀ, ਜੋ ਬਾਅਦ ’ਚ ਅਦਾਲਤ ਤੋਂ ਜ਼ਮਾਨਤ ’ਤੇ ਛੁੱਟਣ ਤੋਂ ਬਾਅਦ ਭਗੌਡ਼ਾ ਹੋ ਗਿਆ ਤੇ ਇਸ ਦੇ ਖਿਲਾਫ 5 ਐੱਨ. ਡੀ. ਪੀ. ਐੱਸ., ਇਕ ਕਤਲ ਦਾ ਕੇਸ ਧਾਰਾ 302 ਤਹਿਤ, 4 ਐਕਸਾਈਜ਼ ਐਕਟ ਦੇ ਮਾਮਲੇ ਦਰਜ ਹਨ।
 ਉਨ੍ਹਾਂ ਦੱਸਿਆ ਕਿ ਇਹ ਸਾਰਾ ਪਰਿਵਾਰ ਹੀ ਅਜਿਹੇ ਮਾਮਲਿਆਂ ’ਚ ਲੋਡ਼ੀਂਦਾ ਹੈ ਤੇ ਇਸ ਦਾ ਇਕ ਬੇਟਾ ਰਣਜੀਤ ਸਿੰਘ ਵੀ ਇਕ ਜਬਰ-ਜ਼ਨਾਹ ਦੇ ਮਾਮਲੇ 376, 120ਬੀ ’ਚ ਪਹਿਲਾਂ ਜੇਲ ’ਚ ਬੰਦ ਹੈ, ਜੋ ਪਹਿਲਾਂ ਪੁਲਸ ਹਿਰਾਸਤ ’ਚੋਂ ਦੌਡ਼ ਗਿਆ ਸੀ ਜਿਸ ਨੂੰ ਦੁਬਾਰਾ ਪੁਲਸ ਨੇ ਗ੍ਰਿਫਤਾਰ ਕੀਤਾ ਸੀ। ਇਸ ਮੌਕੇ ਏ. ਐੱਸ. ਆਈ. ਪਰਮਜੀਤ ਸਿੰਘ, ਐੱਚ. ਸੀ. ਰਮੇਸ਼ ਕੁਮਾਰ, ਐੱਚ. ਸੀ. ਰਣਜੀਤ ਕੁਮਾਰ ਰੀਡਰ ਐੱਸ. ਐੱਚ. ਓ., ਐੱਚ. ਸੀ. ਸੁਖਵਿੰਦਰ ਸਿੰਘ ਮੁੱਖ ਮੁਨਸ਼ੀ ਸੁਲਤਾਨਪੁਰ ਲੋਧੀ ਆਦਿ ਹਾਜ਼ਰ ਸਨ।
 


Related News