ਹੁਸ਼ਿਆਰਪੁਰ ਵਿਖੇ ਵੇਲਣੇ ਦੀ ਸ਼ਾਫਟ ’ਚ ਫਸ ਕੇ ਗਲ ਘੁੱਟਣ ਨਾਲ ਮਾਲਕ ਦੀ ਦਰਦਨਾਕ ਮੌਤ

Wednesday, Jan 31, 2024 - 02:14 PM (IST)

ਹੁਸ਼ਿਆਰਪੁਰ ਵਿਖੇ ਵੇਲਣੇ ਦੀ ਸ਼ਾਫਟ ’ਚ ਫਸ ਕੇ ਗਲ ਘੁੱਟਣ ਨਾਲ ਮਾਲਕ ਦੀ ਦਰਦਨਾਕ ਮੌਤ

ਹੁਸ਼ਿਆਰਪੁਰ (ਰਾਜਪੂਤ)-ਹੁਸ਼ਿਆਰਪੁਰ-ਦਸੂਹਾ ਮਾਰਗ ’ਤੇ ਪੈਂਦੇ ਪਿੰਡ ਕਬੀਰਪੁਰ (ਨਜ਼ਦੀਕ ਹਰਿਆਣਾ ਬਿਜਲੀ ਘਰ) ਵਿਖੇ ਦੇਸੀ ਗੁੜ ਬਨਾਉਣ ਵਾਲੇ ਕਸ਼ਮੀਰੀ ਦੇ ਵੇਲਣੇ ਦੇ ਮਾਲਕ ਕਸ਼ਮੀਰ ਸਿੰਘ ਦਾ ਵੇਲਣੇ ਨਾਲ ਗਲ ਘੁੱਟ ਜਾਣ ਨਾਲ ਮੌਤ ਹੋ ਗਈ। ਇੱਕਤਰ ਕੀਤੀ ਗਈ ਜਾਣਕਾਰੀ ਅਨੁਸਾਰ ਵੇਲਣੇ ’ਤੇ ਕੰਮ ਕਰਦੇ ਮਜ਼ਦੂਰ ਪੰਨਾ ਲਾਲ, ਪੁਨੀਤ ਕੁਮਾਰ ਅਤੇ ਪਾਤੀ ਰਾਮ ਨੇ ਭਰੇ ਹੋਏ ਮਨ ਨਾਲ ਦੱਸਿਆ ਕਿ ਤੜਕਸਾਰ ਰੋਜ਼ ਦੀ ਤਰ੍ਹਾਂ ਮਾਲਕ ਕਸ਼ਮੀਰ ਸਿੰਘ ਇਕੱਲੇ ਹੀ ਵੇਲਣੇ ਵਿਚ ਗੰਨੇ ਪਾ ਕੇ ਰਸ ਕੱਢਣ ਲੱਗਾ ਤਾਂ ਕੜਾਕੇ ਦੀ ਪੈ ਰਹੀ ਠੰਡ ਕਰਕੇ ਗਲ ਵਿਚ ਪਾਏ ਚਾਦਰੇ ਦਾ ਪੱਲਾ ਇੰਜਣ ਵਾਲੇ ਵੇਲਣੇ ਦੀ ਸ਼ਾਫਟ ਵਿਚ ਫਸ ਗਿਆ। ਗਲ ਘੁੱਟ ਜਾਣ ਨਾਲ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ।

PunjabKesari

ਥੋੜ੍ਹੀ ਦੇਰ ਬਾਅਦ ਜਦ ਨਾਲ ਕੰਮ ਕਰਦੇ ਮਜ਼ਦੂਰਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਵੱਲੋਂ ਵੇਲਣੇ ਨਾਲ ਲਟਕੇ ਹੋਏ ਮਾਲਕ ਕਸ਼ਮੀਰ ਸਿੰਘ ਨੂੰ ਸ਼ਾਫਟ ਵਿਚੋਂ ਕੱਢ ਕੇ ਹੁਸ਼ਿਆਰਪੁਰ ਦੇ ਹਸਪਤਾਲ ਵਿਖੇ ਇਲਾਜ ਲਈ ਲਿਜਾਇਆ ਗਿਆ ਪਰ ਉੱਥੇ ਡਾਕਟਰ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ: ਪੰਜਾਬ 'ਚ ਮੌਸਮ ਨੇ ਬਦਲਿਆ ਮਿਜਾਜ਼, ਸ਼ੁਰੂ ਹੋਇਆ ਬਾਰਿਸ਼ ਦਾ ਦੌਰ, ਜਾਣੋ ਅਗਲੇ ਦਿਨਾਂ ਦਾ ਹਾਲ

'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News