ਪੇਸ਼ੀ ਤੋਂ ਪਰਤੇ ਹਵਾਲਾਤੀ ਕੋਲੋਂ ਅਫ਼ੀਮ, ਤੰਬਾਕੂ ਸਮੇਤ ਹੋਰ ਸਾਮਾਨ ਬਰਾਮਦ

10/07/2023 1:24:26 PM

ਕਪੂਰਥਲਾ (ਭੂਸ਼ਣ/ਮਹਾਜਨ)-ਕੇਂਦਰੀ ਜੇਲ੍ਹ ਜਲੰਧਰ ਅਤੇ ਕਪੂਰਥਲਾ ’ਚ ਪੇਸ਼ੀ ਤੋਂ ਪਰਤੇ ਇਕ ਹਵਾਲਾਤੀ ਦੀ ਤਲਾਸ਼ੀ ਦੌਰਾਨ ਉਸ ਕੋਲੋਂ 31 ਗ੍ਰਾਮ ਅਫ਼ੀਮ, 40 ਗ੍ਰਾਮ ਤੰਬਾਕੂ ਅਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ ਹੈ। ਥਾਣਾ ਕੋਤਵਾਲੀ ਕਪੂਰਥਲਾ ਦੀ ਪੁਲਸ ਨੇ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ’ਤੇ ਮੁਲਜ਼ਮ ਹਵਾਲਾਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਜਾਣਕਾਰੀ ਦੇ ਅਨੁਸਾਰ ਏ. ਡੀ. ਜੀ. ਪੀ. ਜੇਲ੍ਹ ਅਰੁਣਪਾਲ ਸਿੰਘ ਦੇ ਹੁਕਮਾਂ ’ਤੇ ਸੂਬੇ ਭਰ ਦੀਆਂ ਜੇਲ੍ਹਾਂ ’ਚ ਚੱਲ ਰਹੀ ਚੈਕਿੰਗ ਮੁਹਿੰਮ ਤਹਿਤ ਬੀਤੀ ਰਾਤ ਸੀ. ਆਰ. ਪੀ. ਐੱਫ਼. ਅਤੇ ਜੇਲ੍ਹ ਪ੍ਰਸ਼ਾਸਨ ਨੇ ਕੇਂਦਰੀ ਜੇਲ ਕੰਪਲੈਕਸ ’ਚ ਵਿਸ਼ੇਸ਼ ਚੈਕਿੰਗ ਦੇ ਤਹਿਤ ਬੀਤੀ ਰਾਤ ਸੀ. ਆਰ. ਪੀ. ਐੱਫ਼. ਅਤੇ ਜੇਲ੍ਹ ਪ੍ਰਸ਼ਾਸਨ ਨੇ ਕੇਂਦਰੀ ਜੇਲ੍ਹ ਕੰਪਲੈਕਸ ’ਚ ਵਿਸ਼ੇਸ਼ ਤੌਰ ’ਤੇ ਚੈਕਿੰਗ ਮੁਹਿੰਮ ਚਲਾਈ ਸੀ।

ਇਹ ਵੀ ਪੜ੍ਹੋ: ਵੀਜ਼ਾ ਮਿਲਣ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਲੈਕਚਰਾਰ ਔਰਤ ਦੀ ਦਰਦਨਾਕ ਮੌਤ, ਕਾਰਾਂ ਦੇ ਉੱਡੇ ਪਰਖੱਚੇ

ਇਸ ਦੌਰਾਨ ਜਿੱਥੇ ਵੱਖ-ਵੱਖ ਬੈਰਕਾਂ ’ਚ ਚੈਕਿੰਗ ਮੁਹਿੰਮ ਚੱਲ ਰਹੀ ਸੀ, ਉੱਥੇ ਹੀ ਇਸ ਦੌਰਾਨ ਜੇਲ ਦੇ ਸਾਰੇ ਪ੍ਰਮੁੱਖ ਪ੍ਰਵੇਸ਼ ਮਾਰਗਾਂ ’ਤੇ ਵੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਚੈਕਿੰਗ ਮੁਹਿੰਮ ਦੌਰਾਨ ਜਦੋਂ ਪੇਸ਼ੀ ਤੋਂ ਪਰਤੇ ਇਕ ਹਵਾਲਾਤੀ ਸੌਰਵ ਉਰਫ਼ ਬਿੱਲੀ ਪੁੱਤਰ ਵੇਦ ਪ੍ਰਕਾਸ਼ ਵਾਸੀ ਟੈਗੋਰ ਨਗਰ ਜਲੰਧਰ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 31 ਗ੍ਰਾਮ ਅਫ਼ੀਮ, 40 ਗ੍ਰਾਮ ਤੰਬਾਕੂ ਅਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ।

ਪੁੱਛਗਿੱਛ ਦੌਰਾਨ ਮੁਲਜ਼ਮ ਹਵਾਲਾਤੀ ਨੇ ਖੁਲਾਸਾ ਕੀਤਾ ਕਿ ਉਸ ਕੋਲੋਂ ਬਰਾਮਦ ਸਾਮਾਨ ਕੋਈ ਖ਼ਾਸ ਵਿਅਕਤੀ ਦੇ ਕੇ ਗਿਆ ਸੀ। ਹਵਾਲਾਤੀ ਸੌਰਵ ਉਰਫ਼ ਬਿੱਲੀ ਖ਼ਿਲਾਫ਼ ਥਾਣਾ ਕੋਤਵਾਲੀ ’ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਦੇ ਕੋਲ ਬਰਾਮਦ ਅਫੀਮ ਤੇ ਤੰਬਾਕੂ ਕਿਵੇਂ ਆਏ ਅਤੇ ਇਸ ਨੂੰ ਪਹੁੰਚਾਉਣ ਵਾਲਾ ਕੌਣ ਸੀ ਇਸ ਸਬੰਧੀ ਜਲਦ ਹੀ ਉਕਤ ਮੁਲਜ਼ਮ ਨੂੰ ਪੁੱਛਗਿੱਛ ਦੇ ਲਈ ਪ੍ਰੋਡਕਸ਼ਨ ਵਾਰੰਟ ’ਤੇ ਥਾਣਾ ਕੋਤਵਾਲੀ ਲਿਆਂਦਾ ਜਾਵੇਗਾ। ਪੁੱਛਗਿੱਛ ਦੌਰਾਨ ਕਈ ਸਨਸਨੀਖੇਜ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ:  ਸਾਵਧਾਨ! ਜਲੰਧਰ ਜ਼ਿਲ੍ਹੇ 'ਚ ਮੰਡਰਾਉਣ ਲੱਗਾ ਇਹ ਖ਼ਤਰਾ, ਐਕਸ਼ਨ 'ਚ ਸਿਹਤ ਵਿਭਾਗ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 


https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News