ਹਾਈਵੇਅ ’ਤੇ ਖ਼ਰਾਬ ਹਾਲਤ ’ਚ ਖੜ੍ਹੇ ਟਰੱਕ ਦੇ ਪਿੱਛੇ ਟਕਰਾਇਆ ਟਾਟਾ 407, ਡਰਾਈਵਰ ਜ਼ਖ਼ਮੀ

Thursday, Aug 15, 2024 - 01:29 PM (IST)

ਹਾਈਵੇਅ ’ਤੇ ਖ਼ਰਾਬ ਹਾਲਤ ’ਚ ਖੜ੍ਹੇ ਟਰੱਕ ਦੇ ਪਿੱਛੇ ਟਕਰਾਇਆ ਟਾਟਾ 407, ਡਰਾਈਵਰ ਜ਼ਖ਼ਮੀ

ਜਲੰਧਰ (ਜ. ਬ.)–ਫੋਕਲ ਪੁਆਇੰਟ ਫਲਾਈਓਵਰ ’ਤੇ ਮੰਗਲਵਾਰ ਦੇਰ ਰਾਤ ਖ਼ਰਾਬ ਖੜ੍ਹੇ ਟਰੱਕ ਦੇ ਪਿੱਛਿਓਂ ਟਕਰਾਉਣ ਨਾਲ ਟਾਟਾ 407 ਦਾ ਡਰਾਈਵਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਇਸ ਹਾਦਸੇ ਵਿਚ ਦੋਵੇਂ ਵਾਹਨ ਵੀ ਨੁਕਸਾਨੇ ਗਏ। ਜਾਣਕਾਰੀ ਦਿੰਦਿਆਂ ਟਾਟਾ 407 ਦੇ ਡਰਾਈਵਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਕੋਰੀਅਰ ਦਾ ਸਾਮਾਨ ਲੈ ਕੇ ਨਿਕਲਿਆ ਸੀ ਅਤੇ ਉਸ ਨੇ ਬਿਆਸ, ਕਪੂਰਥਲਾ ਅਤੇ ਤਰਨਤਾਰਨ ਜਾਣਾ ਸੀ। ਜਿਵੇਂ ਹੀ ਉਹ ਫੋਕਲ ਪੁਆਇੰਟ ਫਲਾਈਓਵਰ ’ਤੇ ਪਹੁੰਚਿਆ ਤਾਂ ਅੱਗੇ ਖੜ੍ਹੇ ਟਰੱਕ ਨੂੰ ਵੇਖ ਨਹੀਂ ਸਕਿਆ ਅਤੇ ਉਸ ਦਾ ਟਾਟਾ 407 ਪਿੱਛਿਓਂ ਟਰੱਕ ਨਾਲ ਟਕਰਾ ਗਿਆ।

ਇਹ ਵੀ ਪੜ੍ਹੋ-  'ਆਪ' ਆਗੂ ਦੇ ਭਰਾ ਦੀ ਚਾਹ ਵਾਲੇ ਖੋਖੇ ਤੋਂ ਸ਼ੱਕੀ ਹਾਲਾਤ 'ਚ ਮਿਲੀ ਲਾਸ਼, ਪਰਿਵਾਰ ਨੇ ਜਤਾਇਆ ਕਤਲ ਦਾ ਖ਼ਦਸ਼ਾ

PunjabKesari

ਦੱਸਿਆ ਜਾ ਰਿਹਾ ਹੈ ਕਿ ਉਕਤ ਟਰੱਕ ਖਰਾਬ ਹੋ ਗਿਆ ਸੀ, ਜਿਸ ਕਾਰਨ ਉਸਦਾ ਡਰਾਈਵਰ ਉਸਨੂੰ ਉਸੇ ਹਾਲਤ ਵਿਚ ਖੜ੍ਹਾ ਕਰਕੇ ਉਥੋਂ ਚਲਾ ਗਿਆ ਸੀ। ਰਾਹਗੀਰਾਂ ਦੀ ਮਦਦ ਨਾਲ ਜਸਵਿੰਦਰ ਸਿੰਘ ਨੂੰ ਟਾਟਾ 407 ਵਿਚੋਂ ਕੱਢਿਆ ਗਿਆ ਅਤੇ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਜਸਵਿੰਦਰ ਸਿੰਘ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਜਿਵੇਂ ਹੀ ਪੁਲਸ ਨੂੰ ਸੂਚਨਾ ਮਿਲੀ ਤਾਂ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਕ੍ਰੇਨ ਦੀ ਮਦਦ ਨਾਲ ਨੁਕਸਾਨੇ ਵਾਹਨਾਂ ਨੂੰ ਸਾਈਡ ’ਤੇ ਕਰਵਾਇਆ। ਮੌਕੇ ’ਤੇ ਥਾਣਾ ਨੰਬਰ 8 ਦੀ ਪੁਲਸ ਵੀ ਪਹੁੰਚ ਗਈ ਸੀ। ਪੁਲਸ ਦਾ ਕਹਿਣਾ ਹੈ ਕਿ ਜਸਵਿੰਦਰ ਸਿੰਘ ਦੇ ਬਿਆਨਾਂ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ ਦੇ ਸਕੂਲਾਂ 'ਚ ਭਲਕੇ ਰਹੇਗੀ ਛੁੱਟੀ, CM ਭਗਵੰਤ ਮਾਨ ਨੇ ਕੀਤਾ ਐਲਾਨ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

shivani attri

Content Editor

Related News