ਰਿਕਸ਼ੇ ਦਾ ਕੰਮ ਮੰਦਾ ਪੈਣ ’ਤੇ ਵੇਚਣ ਲੱਗਾ ਗਾਂਜਾ, ਪਠਾਨਕੋਟ ਚੌਕ ਤੋਂ ਨੱਪਿਆ

02/08/2021 10:15:32 AM

ਜਲੰਧਰ (ਮਹੇਸ਼)— ਰਿਕਸ਼ੇ ਦਾ ਕੰਮ ਮੰਦਾ ਪੈਣ ’ਤੇ ਗਾਂਜਾ ਵੇਚਣ ਵਾਲੇ ਮੁਲਜ਼ਮ ਨੂੰ ਸਪੈਸ਼ਲ ਆਪ੍ਰੇਸ਼ਨ ਯੂਨਿਟ ਦੀ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਉਸ ਤੋਂ ਸਾਢੇ 400 ਗ੍ਰਾਮ ਗਾਂਜਾ ਬਰਾਮਦ ਹੋਇਆ ਹੈ। ਏ. ਸੀ. ਪੀ. ਕ੍ਰਾਈਮ ਕੰਵਲਜੀਤ ਸਿੰਘ ਨੇ ਦੱਸਿਆ ਕਿ ਪਠਾਨਕੋਟ ਚੌਕ ਤੋਂ ਸਪੈਸ਼ਲ ਆਪ੍ਰੇਸ਼ਨ ਯੂਨਿਟ ਦੇ ਇੰਚਾਰਜ ਅਸ਼ਵਨੀ ਕੁਮਾਰ ਨੰਦਾ ਦੀ ਅਗਵਾਈ ਵਿਚ ਫੜੇ ਗਿਆ ਉਪਰੋਕਤ ਮੁਲਜ਼ਮ ਵਜਿੰਦਰ ਕੁਮਾਰ ਉਰਫ਼ ਵਿਜੇ ਕੁਮਾਰ ਪੁੱਤਰ ਰਘੂਨੰਦਨ ਰੰਜਕ ਬਿਹਾਰ ਦੇ ਜ਼ਿਲ੍ਹਾ ਪੂਰਨੀਆ ਦਾ ਰਹਿਣ ਵਾਲਾ ਹੈ ਅਤੇ ਜਲੰਧਰ ਵਿਚ ਉਹ ਕਈ ਸਾਲ ਤੋਂ ਧੋਗੜੀ ਰੋਡ ਸਥਿਤ ਹਰਗੋਬਿੰਦ ਨਗਰ ਦੀ ਗਲੀ ਨੰਬਰ-2 ਵਿਚ ਰਹਿੰਦਾ ਹੈ। 

ਇਹ ਵੀ ਪੜ੍ਹੋ : ਕੈਨੇਡਾ ਜਾਣ ਦੇ ਇੱਛੁਕ ਵਿਦਿਆਰਥੀਆਂ ਲਈ ਅਹਿਮ ਖ਼ਬਰ, ਵੀਜ਼ਾ ਨਿਯਮਾਂ ’ਚ ਹੋਇਆ ਬਦਲਾਅ

ਉਸ ਖ਼ਿਲਾਫ਼ ਥਾਣਾ ਡਿਵੀਜ਼ਨ ਨੰ. 8 ਵਿਚ ਕੇਸ ਦਰਜ ਕਰ ਲਿਆ ਗਿਆ ਹੈ। ਉਸ ਨੇ ਪੁੱਛਗਿੱਛ ਵਿਚ ਦੱਸਿਆ ਕਿ ਉਹ ਰਿਕਸ਼ਾ ਚਲਾਉਂਦਾ ਹੈ ਪਰ ਕੰਮ ਬਿਲਕੁਲ ਹੀ ਨਾ ਹੋਣ ਕਰਕੇ ਉਸ ਨੇ ਗਾਂਜਾ ਵੇਚਣਾ ਸ਼ੁਰੂ ਕਰ ਦਿੱਤਾ। ਉਸ ਦੇ ਦੱਸਣ ਮੁਤਾਬਕ ਧੋਨੀ ਨਾਂ ਦਾ ਵਿਅਕਤੀ ਉਸ ਨੂੰ ਗਾਂਜਾ ਪਠਾਨਕੋਟ ਚੌਕ ਵਿਚ ਦੇ ਕੇ ਜਾਂਦਾ ਸੀ ਜੋ ਕਿ ਉਹ ਅੱਗੇ ਸਪਲਾਈ ਕਰਦਾ ਸੀ। ਐੱਸ. ਆਈ. ਨੰਦਾ ਨੇ ਕਿਹਾ ਕਿ ਦੋਸ਼ੀ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹਾ ਤਾਂ ਕਿ ਉਸ ਤੋਂ ਹੋਰ ਪੁੱਛਗਿੱਛ ਕੀਤੀ ਜਾ ਸਕੇ।

ਇਹ ਵੀ ਪੜ੍ਹੋ : ਮੋਦੀ ਸਰਕਾਰ ਖੇਤੀ ਕਾਨੂੰਨਾਂ ’ਤੇ ਜਲਦ ਫੈਸਲਾ ਲੈਂਦੀ ਹੈ ਤਾਂ ਰਾਕੇਸ਼ ਟਿਕੈਤ ਨਹੀਂ, ਸਗੋਂ ਯੂ. ਪੀ. ਕਾਰਨ ਹੋਵੇਗਾ : ਜਾਖੜ


shivani attri

Content Editor

Related News