260 ਗ੍ਰਾਮ ਨਸ਼ੀਲੇ ਪਦਾਰਥ ਸਣੇ 1 ਕਾਬੂ ਤੇ 1 ਫਰਾਰ

Monday, Jul 06, 2020 - 06:45 PM (IST)

260 ਗ੍ਰਾਮ ਨਸ਼ੀਲੇ ਪਦਾਰਥ ਸਣੇ 1 ਕਾਬੂ ਤੇ 1 ਫਰਾਰ

ਸੁਲਤਾਨਪੁਰ ਲੋਧੀ (ਧੀਰ)— ਥਾਣਾ ਸੁਲਤਾਨਪੁਰ ਲੋਧੀ ਦੀ ਪੁਲਸ ਨੇ ਗਸ਼ਤ ਦੌਰਾਨ ਇਕ ਵਿਅਕਤੀ ਨੂੰ 260 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਕਾਬੂ ਕਰਨ 'ਚ ਸਫਲਤਾ ਹਾਸਿਲ ਕੀਤੀ ਹੈ ਜਦਕਿ ਦੂਜਾ ਦੋਸ਼ੀ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਪੁਲਸ ਨੇ ਦੋਵਾਂ ਦੋਸ਼ੀਆਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਸਬੰਧ 'ਚ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸੁਲਤਾਨਪੁਰ ਲੋਧੀ ਇੰਸਪੈਕਟਰ ਸਰਬਜੀਤ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਕੁਲਦੀਪ ਸਿੰਘ ਆਦਿ ਸਮੇਤ ਪੁਲਸ ਪਾਰਟੀ ਗਸ਼ਤ ਦੌਰਾਨ ਪਿੰਡ ਨਸੀਰੇਵਾਲ ਤੋਂ ਪਿੰਡ ਤੋਤੀ ਨੂੰ ਜਾ ਰਹੇ ਸੀ ਜਦ ਪੁਲਸ ਪਾਰਟੀ ਪਿੰਡ ਤੋਤੀ ਤੋਂ ਥੌੜਾ ਪਿੱਛੇ ਪੁੱਜੀ ਤਾਂ ਸਾਹਮਣੇ ਤੋਂ ਪਿੰਡ ਤੋਤੀ ਤਰਫੋਂ ਇਕ ਪਲਟੀਨਾ ਮੋਟਰ ਸਾਈਕਲ ਪੀਬੀ-09-ਟੀ-1362 ਉੱਤੇ ਦੋ ਮੋਨੇ ਨੌਜਵਾਨ ਸਵਾਰ ਆਉਂਦੇ ਦਿਖਾਈ ਦਿੱਤੇ।

ਇਨ੍ਹਾਂ ਨੂੰ ਪੁਲਸ ਪਾਰਟੀ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਮੋਟਰਸਾਈਕਲ ਦੇ ਪਿੱਛੇ ਬੈਠਾ ਨੋਜਵਾਨ ਚੰਨਾ ਪੁੱਤਰ ਲੇਟ ਸੰਤੌਖ ਸਿੰਘ ਵਾਸੀ ਸੈਚਾ ਮੋਟਰ ਤੋਂ ਉਤਰ ਕੇ ਭੱਜ ਗਿਆ ਅਤੇ ਮੋਟਰ ਸਾਈਕਲ ਚਾਲਕ ਨੋਜਵਾਨ ਨੂੰ ਕਾਬੂ ਕਰਕੇ ਤਲਾਸ਼ੀ ਕਰਨ 'ਤੇ 260 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ। ਥਾਣਾ ਮੁਖੀ ਨੇ ਦੱਸਿਆ ਕਿ ਪੁਲਿਸ ਨੇ ਦੋਸ਼ੀ ਉਕਤ ਮੋਟਰ ਸਾਈਕਲ ਚਾਲਕ ਮੰਗਾ ਪੁੱਤਰ ਜਰਨੈਲ ਸਿੰਘ ਅਤੇ ਚੰਨਾ ਪੁੱਤਰ ਲੇਟ ਸੰਤੌਖ ਸਿੰਘ ਵਾਸੀ ਸੈਚਾ ਥਾਣਾ ਸੁਲਤਾਨਪੁਰ ਲੋਧੀ ਦੇ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਕੇਸ ਦਰਜ ਕਰ ਲਿਆ ਹੈ।


author

shivani attri

Content Editor

Related News