ਸ਼ਾਹਕੋਟ ਨੇੜੇ ਵਾਪਰਿਆ ਭਿਆਨਕ ਹਾਦਸਾ, 3 ਗੱਡੀਆਂ ਦੀ ਟੱਕਰ ''ਚ ਇਕ ਦੀ ਮੌਤ, 2 ਜ਼ਖਮੀ

Friday, May 13, 2022 - 10:06 PM (IST)

ਸ਼ਾਹਕੋਟ ਨੇੜੇ ਵਾਪਰਿਆ ਭਿਆਨਕ ਹਾਦਸਾ, 3 ਗੱਡੀਆਂ ਦੀ ਟੱਕਰ ''ਚ ਇਕ ਦੀ ਮੌਤ, 2 ਜ਼ਖਮੀ

ਸ਼ਾਹਕੋਟ (ਅਰਸ਼ਦੀਪ, ਤ੍ਰੇਹਨ) : ਸ਼ਾਹਕੋਟ ਨੇੜੇ ਰਾਸ਼ਟਰੀ ਮਾਰਗ 'ਤੇ ਅੱਜ ਤੜਕਸਾਰ ਕਰੀਬ 3.30 ਵਜੇ 3 ਗੱਡੀਆਂ ਦੇ ਆਪਸ 'ਚ ਟਕਰਾਉਣ ਨਾਲ ਇਕ ਵਿਅਕਤੀ ਦੀ ਦਰਦਨਾਕ ਮੌਤ ਹੋ ਗਈ, ਜਦਕਿ 2 ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਸਥਾਨਕ ਪੁਲਸ ਥਾਣੇ ਦੇ ਮੁਖੀ ਹਰਦੀਪ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ 'ਤੇ ਪਾਰਟੀ ਸਮੇਤ ਘਟਨਾ ਸਥਾਨ 'ਤੇ ਪਹੁੰਚੇ। ਏ. ਐੱਸ. ਆਈ. ਕਸ਼ਮੀਰ ਸਿੰਘ ਨੇ 108 ਨੰਬਰ ਐਂਬੂਲੈਂਸ ਰਾਹੀਂ ਜ਼ਖਮੀਆਂ ਨੂੰ ਸਿਵਲ ਹਸਪਤਾਲ ਸ਼ਾਹਕੋਟ ਪਹੁੰਚਾਇਆ, ਜਿਥੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇ ਕੇ ਜ਼ਖਮੀਆਂ ਨੂੰ ਜਲੰਧਰ ਤੇ ਨਕੋਦਰ ਦੇ ਹਸਪਤਾਲਾਂ ਲਈ ਰੈਡਰ ਕਰ ਦਿੱਤਾ।

ਖ਼ਬਰ ਇਹ ਵੀ : ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ

PunjabKesari

ਉਨ੍ਹਾਂ ਦੱਸਿਆ ਕਿ ਅਣਪਛਾਤੇ ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ 72 ਘੰਟਿਆਂ ਲਈ ਸ਼ਨਾਖਤ ਵਾਸਤੇ ਨਕੋਦਰ ਹਸਪਤਾਲ ਦੇ ਮੁਰਦਾ ਘਰ ਵਿਖੇ ਰੱਖਿਆ ਗਿਆ ਹੈ। ਏ. ਐੱਸ. ਆਈ. ਕਸ਼ਮੀਰ ਸਿੰਘ ਨੇ ਦੱਸਿਆ ਕਿ ਟਰਾਲੀ ਦੇ ਡਰਾਈਵਰ ਕਰਨ ਕੁਮਾਰ ਪੁੱਤਰ ਤਰਸੇਮ ਲਾਲ ਵਾਸੀ ਬੇਗਮਪੁਰ ਜ਼ਿਲ੍ਹਾ ਕਪੂਰਥਲਾ ਦੇ ਬਿਆਨ 'ਤੇ ਕੇਸ ਦਰਜ ਕੀਤਾ ਗਿਆ ਹੈ, ਜੋ ਕਿ ਨਕੋਦਰ ਦੇ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ। ਇਸੇ ਤਰ੍ਹਾਂ ਬਲੈਰੋ ਪਿਕਅਪ ਦੇ ਚਾਲਕ ਅਮਰਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਸੱਤੋਆਣਾ (ਜ਼ਿਲ੍ਹਾ ਮੁਕਤਸਰ) ਜਲੰਧਰ ਦੇ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ। ਟਰਾਲਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।

ਇਹ ਵੀ ਪੜ੍ਹੋ : ਬੱਸ ਨੇ ਮੋਟਰਸਾਈਕਲ ਸਵਾਰ ਨੂੰ ਮਾਰੀ ਟੱਕਰ, ਮੌਕੇ 'ਤੇ ਮੌਤ


author

Mukesh

Content Editor

Related News