ਕਾਰ ਤੇ ਮੋਟਰਸਾਈਕਲ ਦੀ ਟੱਕਰ ’ਚ ਇਕ ਦੀ ਮੌਤ

Wednesday, Aug 05, 2020 - 09:14 PM (IST)

ਕਾਰ ਤੇ ਮੋਟਰਸਾਈਕਲ ਦੀ ਟੱਕਰ ’ਚ ਇਕ ਦੀ ਮੌਤ

ਸੁਲਤਾਨਪੁਰ ਲੋਧੀ,(ਜ.ਬ.)- ਤਲਵੰਡੀ ਚੌਧਰੀਆਂ ਮੁੱਖ ਮਾਰਗ ’ਤੇ ਅੱਜ ਸਵੇਰੇ ਇਕ ਮੋਟਰਸਾਈਕਲ ਤੇ ਕਾਰ ਦੀ ਟੱਕਰ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ। ਥਾਣਾ ਮੁਖੀ ਜਸਵੀਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 6 ਵਜੇ ਸੁਲਤਾਨਪੁਰ ਲੋਧੀ ਤੋਂ ਗੋਇੰਦਵਾਲ ਸਾਹਿਬ ਵੱਲ ਨੂੰ ਦੋ ਮੋਟਰਸਾਈਕਲ ਸਵਾਰ ਜਾ ਰਹੇ ਸਨ ਤਾਂ ਪਿੰਡ ਡੌਲਾ ਦੇ ਨਜ਼ਦੀਕ ਉਨ੍ਹਾਂ ਦੀ ਟੱਕਰ ਗੋਇੰਦਵਾਲ ਸਾਹਿਬ ਤੋਂ ਸੁਲਤਾਨਪੁਰ ਲੋਧੀ ਵੱਲ ਨੂੰ ਇਕ ਕਾਰ ਜਿਸ ਨੂੰ ਹਰਜੋਹਨਪ੍ਰੀਤ ਸਿੰਘ ਪੁੱਤਰ ਰਾਜਿੰਦਰ ਸਿੰਘ ਵਾਸੀ ਫਤਿਆਬਾਦ ਚਲਾ ਰਿਹਾ ਸੀ, ਦੇ ਨਾਲ ਹੋ ਗਈ। ਇਸ ਦੌਰਾਨ ਮੋਟਰਸਾਈਕਲ ਸਵਾਰ ’ਚੋਂ ਇਕ ਦੀ ਮੌਤ ਮੌਕੇ ’ਤੇ ਹੋ ਗਈ। ਜਿਸ ਦੀ ਪਛਾਣ ਸੁਖਚੈਨ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਸੁਰ ਸਿੰਘ ਵਾਲਾ ਥਾਣਾ ਭਿੱਖੀਵਿੰਡ ਜ਼ਿਲਾ ਤਰਨ ਤਾਰਨ ਦੇ ਰੂਪ ’ਚ ਹੋਈ. ਜਦਕਿ ਉਸ ਦਾ ਭਰਾ ਅੰਗਰੇਜ਼ ਸਿੰਘ ਜ਼ਖਮੀ ਹੋਇਆ ਹੈ।

ਉਨ੍ਹਾਂ ਦੱਸਿਆ ਕਿ ਉਕਤ ਨਿਹੰਗ ਸਿੰਘ ਦੇ ਭਰਾ ਅੰਗਰੇਜ਼ ਸਿੰਘ ਦੇ ਬਿਆਨਾਂ ਦੇ ਆਧਾਰ ਕੋਈ ਵੀ ਕਾਰਵਾਈ ਕਰਨ ’ਤੇ ਪੁਲਸ ਨੇ ਧਾਰਾ 174 ਤਹਿਤ ਕਾਰਵਾਈ ਕਰਕੇ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਹੈ ।


author

Bharat Thapa

Content Editor

Related News