ਇਕ ਵਾਰ ਫਿਰ ਮਨੁੱਖਤਾ ਹੋਈ ਸ਼ਰਮਸਾਰ, 6 ਸਾਲਾ ਬੱਚੀ ਹੋਈ ਜਬਰ-ਜ਼ਿਨਾਹ ਦਾ ਸ਼ਿਕਾਰ

Monday, Dec 25, 2023 - 11:10 PM (IST)

ਇਕ ਵਾਰ ਫਿਰ ਮਨੁੱਖਤਾ ਹੋਈ ਸ਼ਰਮਸਾਰ, 6 ਸਾਲਾ ਬੱਚੀ ਹੋਈ ਜਬਰ-ਜ਼ਿਨਾਹ ਦਾ ਸ਼ਿਕਾਰ

ਫਗਵਾੜਾ (ਜਲੋਟਾ)- ਫਗਵਾੜਾ 'ਚ 6 ਸਾਲ ਦੀ ਬੱਚੀ ਨਾਲ ਕਥਿਤ ਤੌਰ ਤੇ ਜਬਰ-ਜ਼ਿਨਾਹ ਕੀਤੇ ਜਾਣ ਦੀ ਸ਼ਰਮਨਾਕ ਘਟਨਾ ਦੀ ਸੂਚਨਾ ਪ੍ਰਾਪਤ ਹੋਈ ਹੈ। ਜਾਣਕਾਰੀ ਅਨੁਸਾਰ ਪੀੜਤਾ ਦੀ ਮਾਂ ਨੇ ਪੁਲਸ ਥਾਣਾ ਰਾਵਲਪਿੰਡੀ 'ਚ ਸ਼ਿਕਾਇਤ ਕੀਤੀ ਕਿ ਨਸੀਮ ਮੁਹੰਮਦ ਮੀਆਂ ਪੁੱਤਰ ਲਾਲ ਮੁਹੰਮਦ ਮੀਆਂ ਵਾਸੀ ਲਾਰਡ ਸ਼ਿਵਾ ਵੈਲਫੇਅਰ ਚੈਰੀਟੇਬਲ ਟਰੱਸਟ ਆਸ਼ਰਮ, ਪਿੰਡ ਭਬਿਆਣਾ ਹਾਲ ਵਾਸੀ ਦਨਚਕਲਾ, ਸਹਰਸਾ, ਬਿਹਾਰ ਨੇ ਉਸ ਦੀ 6 ਸਾਲ ਦੀ ਧੀ ਨਾਲ ਮਨੁੱਖਤਾ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਜਬਰ-ਜ਼ਿਨਾਹ ਕੀਤਾ ਹੈ। 

ਇਹ ਵੀ ਪੜ੍ਹੋ- ਚੋਰਾਂ ਨੇ ਹੈਵਾਨੀਅਤ ਦੀ ਹੱਦ ਕੀਤੀ ਪਾਰ, ਚੋਰੀ ਕਰਨ ਤੋਂ ਰੋਕ ਰਹੀ ਕੁੱਤੀ ਦੇ ਕਤੂਰਿਆਂ ਦੇ ਸਿਰ ਧੜ ਤੋਂ ਕੀਤੇ ਵੱਖ

ਦੋਸ਼ੀ ਨਸੀਮ ਮੁਹੰਮਦ ਮੀਆਂ ਨੇ ਜਬਰ-ਜ਼ਿਨਾਹ ਕਰਨ ਤੋਂ ਬਾਅਦ ਉਸਦੀ ਧੀ ਨੂੰ ਧਮਕੀਆਂ ਦਿੱਤੀਆ ਕਿ ਉਹ ਇਸ ਬਾਰੇ ਕਿਸੇ ਨੂੰ ਨਾ ਦੱਸੇ ਅਤੇ ਜੇਕਰ ਉਹ ਇੰਝ ਕਰੇਗੀ ਤਾਂ ਗੰਭੀਰ ਨਤੀਜੇ ਭੁਗਤਣ ਲਈ ਤਿਆਰ ਰਹੇ। ਪੀੜਤਾ ਦੀ ਮਾਂ ਦੀ ਸ਼ਿਕਾਇਤ 'ਤੇ ਪੁਲਸ ਨੇ ਦੋਸ਼ੀ ਨਸੀਮ ਮੁਹੰਮਦ ਮੀਆਂ ਖਿਲਾਫ ਥਾਣਾ ਰਾਵਲਪਿੰਡੀ 'ਚ ਧਾਰਾ 376 ਏਬੀ, 506 ਅਤੇ 6 ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਮਾਮਲਾ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ- ਨਾਬਾਲਗ ਸਾਲੀ ਨਾਲ ਵਿਆਹ ਕਰਵਾਉਣ ਲਈ ਟੱਪੀਆਂ ਹੈਵਾਨੀਅਤ ਦੀਆਂ ਹੱਦਾਂ, ਠੰਡ 'ਚ ਮਾਰ ਦਿੱਤਾ 4 ਦਿਨ ਦਾ ਮਾਸੂਮ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News