ਅਧਿਕਾਰੀਅਾਂ ਨੇ ਸ਼ਹਿਰ ’ਚ ਪਲਾਸਟਿਕ ਦੇ ਕੈਰੀ ਬੈਗਜ਼ ਦੀ ਕੀਤੀ ਚੈਕਿੰਗ
Friday, Nov 16, 2018 - 02:43 AM (IST)

ਸ੍ਰੀ ਕੀਰਤਪੁਰ ਸਾਹਿਬ, (ਬਾਲੀ)- ਕਾਰਜ ਸਾਧਕ ਅਫਸਰ, ਨਗਰ ਪੰਚਾਇਤ ਕੀਰਤਪੁਰ ਸਾਹਿਬ ਦੀ ਹਦਾਇਤ ’ਤੇ ਸੈਨੇਟਰੀ ਇੰਸਪੈਕਟਰ ਪਿੰਤਾਬਰ ਦਾਸ ਵਲੋਂ ਦਫਤਰੀ ਸਟਾਫ ਨਾਲ ਮਿਲ ਕੇ ਸ਼ਹਿਰ ਵਿਚ ਦੁਕਾਨਾਂ ਅਤੇ ਰੇਹਡ਼ੀਆਂ ਆਦਿ ’ਤੇ ਜਾ ਕੇ ਪਲਾਸਟਿਕ ਕੈਰੀ ਬੈਗਜ਼ ਅਤੇ ਡਿਸਪੋਜ਼ਲ ਸਾਮਾਨ ਸਬੰਧੀ ਚੈਕਿੰਗ ਕੀਤੀ ਗਈ ਅਤੇ ਮੌਕੇ ’ਤੇ ਹੀ ਪਲਾਸਟਿਕ ਕੈਰੀ ਬੈਗਜ਼ ਅਤੇ ਕੂਡ਼ੇ ਕਰਕਟ ਦੇ ਕੁੱਲ 15 ਚਲਾਨ ਕੱਟੇ ਗਏ। ਇਸ ਮੌਕੇ ਉਨ੍ਹਾਂ ਕੀਰਤਪੁਰ ਸਾਹਿਬ ਸ਼ਹਿਰ ਦੇ ਦੁਕਾਨਦਾਰਾਂ ਅਤੇ ਰੇਹਡ਼ੀਆਂ ਵਾਲਿਆਂ ਨੂੰ ਅਪੀਲ ਕੀਤੀ ਕਿ ਪਲਾਸਟਿਕ ਕੈਰੀ ਬੈਗਜ਼ ਅਤੇ ਡਿਸਪੋਜ਼ਲ ਸਾਮਾਨ ਦੀ ਵਰਤੋਂ ਨਾ ਕੀਤੀ ਜਾਵੇ ਤਾਂ ਜੋ ਸ਼ਹਿਰ ਨੂੰ ਸਾਫ-ਸੁਥਰਾ ਰੱਖਿਆ ਜਾ ਸਕੇ। ਇਸ ਸਮੇਂ ਮਨਦੀਪ ਸਿੰਘ ਸੀ.ਐੱਫ, ਕੇਸ਼ਵ ਸਿੰਘ, ਮੈਡਮ ਅਨੂ ਆਦਿ ਹਾਜ਼ਰ ਸਨ।