NRI ਦੇ ਘਰ ’ਚ ਦਾਖ਼ਲ ਹੋ ਚੋਰ ਨੇ ਫਰਿੱਜ ’ਚੋਂ ਪੀਤਾ ਪਾਣੀ, ਫਿਰ ਨਕਦੀ ਤੇ ਗਹਿਣੇ ਕੀਤੇ ਚੋਰੀ

05/07/2022 12:08:03 PM

ਜਲੰਧਰ (ਵਰੁਣ)–ਗੜ੍ਹਾ ਰੋਡ ’ਤੇ ਸਥਿਤ ਗੁਰਜੀਤ ਨਗਰ ਵਿਚ ਦਿਨ-ਦਿਹਾੜੇ ਆਟੋ ਵਿਚ ਸਵਾਰ ਹੋ ਕੇ ਆਇਆ ਚੋਰ ਐੱਨ. ਆਰ. ਆਈ. ਦੇ ਘਰ ਦੇ ਤਾਲੇ ਤੋੜ ਕੇ ਲਗਭਗ 1 ਲੱਖ ਰੁਪਿਆ ਅਤੇ ਲੱਖਾਂ ਦੀ ਕੀਮਤ ਦੇ ਸੋਨੇ ਦੇ ਗਹਿਣ ਚੋਰੀ ਕਰ ਕੇ ਫ਼ਰਾਰ ਹੋ ਗਿਆ। ਲਾਬੀ ਦਾ ਦਰਵਾਜ਼ਾ ਕਿੱਕ ਮਾਰ ਕੇ ਖੋਲ੍ਹਣ ਉਪਰੰਤ ਘਰ ਅੰਦਰ ਦਾਖਲ ਹੋਏ ਚੋਰ ਨੇ ਪਹਿਲਾਂ ਫਰਿੱਜ ਖੋਲ੍ਹ ਕੇ ਠੰਡਾ ਪਾਣੀ ਪੀਤਾ ਅਤੇ ਬਾਅਦ ਵਿਚ ਨਕਦੀ ਅਤੇ ਗਹਿਣੇ ਚੋਰੀ ਕਰ ਕੇ ਆਟੋ ਵਿਚ ਬੈਠ ਕੇ ਫ਼ਰਾਰ ਹੋ ਗਿਆ। ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਹੈ।

ਇਹ ਵੀ ਪੜ੍ਹੋ: 'ਨਿੰਬੂ' ਨੇ ਮੁਸੀਬਤ 'ਚ ਪਾਇਆ ਕਪੂਰਥਲਾ ਜੇਲ੍ਹ ਦਾ ਸੁਪਰਡੈਂਟ, ਹੋਇਆ ਸਸਪੈਂਡ, ਜਾਣੋ ਪੂਰਾ ਮਾਮਲਾ

PunjabKesari
ਜਾਣਕਾਰੀ ਦਿੰਦਿਆਂ ਗੁਰਜੀਤ ਨਗਰ ਨਿਵਾਸੀ ਐੱਨ. ਆਰ. ਆਈ. ਦੀ ਮਾਂ ਊਸ਼ਾ ਰਾਣੀ ਨੇ ਦੱਸਿਆ ਕਿ ਉਸ ਦਾ ਬੇਟਾ ਕੈਨੇਡਾ ਦਾ ਸਿਟੀਜ਼ਨ ਹੈ। ਉਹ ਕਿਸੇ ਕੰਮ ਬਾਹਰ ਗਈ ਹੋਈ ਸੀ। ਉਨ੍ਹਾਂ ਦੀ ਧੀ ਫਗਵਾੜਾ ਵਿਚ ਵਿਆਹੀ ਹੋਈ ਹੈ, ਜਦਕਿ ਘਰ ਦੀ ਪਹਿਲੀ ਮੰਜ਼ਿਲ ’ਤੇ ਕਿਰਾਏਦਾਰ ਰਹਿੰਦੇ ਹਨ। ਬੀਤੇ ਦਿਨੀਂ ਉਹ ਜਦੋਂ ਘਰ ਆਏ ਤਾਂ ਵੇਖਿਆ ਕਿ ਲਾਬੀ ਦਾ ਦਰਵਾਜ਼ਾ ਖੁੱਲ੍ਹਾ ਹੋਇਆ ਸੀ ਅਤੇ ਅੰਦਰ ਸਾਮਾਨ ਖਿੱਲਰਿਆ ਹੋਇਆ ਸੀ। ਅਲਮਾਰੀ ਵਿਚ ਰੱਖੇ ਲਗਭਗ ਇਕ ਲੱਖ ਰੁਪਿਆ ਕੈਸ਼ ਅਤੇ ਢਾਈ ਲੱਖ ਰੁਪਏ ਕੀਮਤ ਦੇ ਸੋਨੇ ਦੇ ਗਹਿਣੇ ਗਾਇਬ ਸਨ। ਉਨ੍ਹਾਂ ਜਦੋਂ ਘਰ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਤਾਂ ਦੇਖਿਆ ਕਿ ਇਕ ਨੌਜਵਾਨ ਕਿੱਕ ਮਾਰ ਕੇ ਲਾਬੀ ਦਾ ਦਰਵਾਜ਼ਾ ਖੋਲ੍ਹ ਕੇ ਘਰ ਅੰਦਰ ਦਾਖਲ ਹੋਇਆ।

ਲਾਈਟਾਂ ਜਗਾ ਕੇ ਉਸ ਨੇ ਫਰਿੱਜ ਵਿਚੋਂ ਠੰਡਾ ਪਾਣੀ ਪੀਤਾ ਅਤੇ ਬਾਅਦ ਵਿਚ ਨਕਦੀ ਅਤੇ ਗਹਿਣੇ ਚੋਰੀ ਕਰ ਲਏ। ਮੁਲਜ਼ਮ ਘਰ ਦੀ ਛੱਤ ’ਤੇ ਵੀ ਗਿਆ ਪਰ ਕਿਰਾਏਦਾਰਾਂ ਨੂੰ ਕੁਝ ਵੀ ਪਤਾ ਨਹੀਂ ਲੱਗਾ। ਘਰ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਵੀ ਮੁਲਜ਼ਮ ਆਟੋ ਵਿਚ ਜਾਂਦਾ ਵਿਖਾਈ ਦਿੱਤਾ। ਉਹ ਕੁਝ ਸਮੇਂ ਤੱਕ ਬਾਹਰ ਵੀ ਖੜ੍ਹਾ ਰਿਹਾ ਅਤੇ ਮੌਕਾ ਵੇਖ ਕੇ ਘਰ ਦੇ ਅੰਦਰ ਦਾਖ਼ਲ ਹੋਇਆ। ਜਦੋਂ ਤੱਕ ਚੋਰ ਘਰ ਦੇ ਅੰਦਰ ਸੀ, ਉਦੋਂ ਤੱਕ ਆਟੋ ਚਾਲਕ ਉਸ ਦਾ ਸਾਥੀ ਆਲੇ-ਦੁਆਲੇ ਹੀ ਘੁੰਮਦਾ ਰਿਹਾ। ਥਾਣਾ ਨੰਬਰ 7 ਨੂੰ ਇਸ ਸਬੰਧੀ ਸ਼ਿਕਾਇਤ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਆਟੋ ਦਾ ਨੰਬਰ ਸੀ. ਸੀ. ਟੀ. ਵੀ. ਵਿਚ ਸਾਫ਼ ਵਿਖਾਈ ਦੇ ਰਿਹਾ ਹੈ। ਪੁਲਸ ਨੇ ਆਟੋ ਦੀ ਪਛਾਣ ਕਰ ਲਈ ਹੈ। ਥਾਣਾ ਨੰਬਰ 7 ਦੇ ਇੰਚਾਰਜ ਰਾਜੇਸ਼ ਸ਼ਰਮਾ ਨੇ ਕਿਹਾ ਕਿ ਜਲਦ ਮੁਲਜ਼ਮ ਨੂੰ ਕਾਬੂ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ: ਕਰਜ਼ਾ ਚੁੱਕ ਕੇ ਵਿਦੇਸ਼ ਗਿਆ ਪਤੀ, ਹੋਰ ਬਦੱਤਰ ਹੋਏ ਹਾਲਾਤ, ਦੁਖ਼ੀ ਪਤਨੀ ਨੇ ਚੁੱਕਿਆ ਖ਼ੌਫ਼ਨਾਕ ਕਦਮ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News