ਹੁਣ ਜਲੰਧਰ ਵਿਖੇ PAP ਚੌਂਕ ’ਚ ਨਹੀਂ ਰੁਕ ਸਕਣਗੀਆਂ ਬੱਸਾਂ, ਜਾਣੋ ਕੀ ਹੈ ਕਾਰਨ

03/16/2024 2:23:21 PM

ਜਲੰਧਰ (ਵਰੁਣ, ਜਸਪ੍ਰੀਤ)–ਪੀ. ਏ. ਪੀ. ਚੌਂਕ ਵਿਚ ਨਾਜਾਇਜ਼ ਬੱਸ ਸਟਾਪ ਨੂੰ ਬੰਦ ਕਰਨ ਲਈ ਏ. ਡੀ. ਸੀ. ਪੀ. ਟ੍ਰੈਫਿਕ ਅਮਨਦੀਪ ਕੌਰ ਨੇ ਸਖ਼ਤ ਹਦਾਇਤਾਂ ਦਿੱਤੀਆਂ ਹਨ। ਏ. ਡੀ. ਸੀ. ਪੀ. ਨੇ ਕਿਹਾ ਕਿ ਹੁਣ ਤੋਂ ਜੇਕਰ ਪੀ. ਏ. ਪੀ. ਚੌਂਕ ਵਿਚ ਕੋਈ ਵੀ ਬੱਸ ਰੁਕੀ ਤਾਂ ਨਾਕਾ ਇੰਚਾਰਜ ’ਤੇ ਕਾਰਵਾਈ ਤੈਅ ਹੋਵੇਗੀ ਅਤੇ ਉਸੇ ਦੀ ਜਵਾਬਦੇਹੀ ਹੋਵੇਗੀ ਕਿ ਪੀ. ਏ. ਪੀ. ਚੌਂਕ ਵਿਚ ਬੱਸ ਕਿਵੇਂ ਖੜ੍ਹੀ ਕਰਵਾਈ ਗਈ। ਉਨ੍ਹਾਂ ਕਿਹਾ ਕਿ ਪੀ. ਏ. ਪੀ. ਚੌਂਕ ਵਿਚ ਅਕਸਰ ਜ਼ਿਆਦਾ ਟ੍ਰੈਫਿਕ ਹੁੰਦਾ ਹੈ। ਜਦੋਂ ਬੱਸਾਂ ਰੁਕਦੀਆਂ ਹਨ ਤਾਂ ਬੱਸਾਂ ਦੇ ਪਿੱਛੇ ਵਾਲਾ ਟ੍ਰੈਫਿਕ ਵੀ ਰੁਕ ਜਾਂਦਾ ਹੈ, ਜਿਸ ਕਾਰਨ ਚੌਂਕ ਵਿਚ ਜਾਮ ਲੱਗ ਜਾਂਦਾ ਹੈ।

PunjabKesari

ਏ. ਡੀ. ਸੀ. ਪੀ. ਅਮਨਦੀਪ ਕੌਰ ਨੇ ਕਿਹਾ ਕਿ ਟ੍ਰੈਫਿਕ ਪੁਲਸ ਦੀਆਂ ਵੱਖ-ਵੱਖ ਟੀਮਾਂ ਨੇ 17 ‘ਜ਼ੀਰੋ ਟਾਲਰੈਂਸ ਰੋਡ’ ’ਤੇ ਨਜ਼ਰ ਰੱਖੀ ਹੋਈ ਹੈ। ਇਸ ਤੋਂ ਇਲਾਵਾ ਸੜਕਾਂ ਅਤੇ ਫੁੱਟਪਾਥਾਂ ’ਤੇ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ’ਤੇ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਕੁਝ ਕਬਜ਼ਾਧਾਰਕਾਂ ਦੇ ਚਲਾਨ ਕੱਟੇ ਜਾ ਰਹੇ ਹਨ। ਨਾਜਾਇਜ਼ ਪਾਰਕਿੰਗ ਜਾਂ ਫਿਰ ਗਲਤ ਢੰਗ ਨਾਲ ਖੜ੍ਹੀਆਂ ਗੱਡੀਆਂ ਦੇ ਸਟਿੱਕਰ ਚਲਾਨ ਕੱਟੇ ਜਾ ਰਹੇ ਹਨ ਅਤੇ ਕੁਝ ਥਾਵਾਂ ਤੋਂ ਗੱਡੀਆਂ ਨੂੰ ਟੋਅ ਵੀ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਟ੍ਰੈਫਿਕ ਪੁਲਸ ਜ਼ੀਰੋ ਟਾਲਰੈਂਸ ਦੀ ਨੀਤੀ ’ਤੇ ਕੰਮ ਕਰ ਰਹੀ ਹੈ। ਸ਼ੁੱਕਰਵਾਰ ਵੀ ਏ. ਡੀ. ਸੀ. ਪੀ. ਟ੍ਰੈਫਿਕ ਅਮਨਦੀਪ ਕੌਰ ਨੇ ਗੁਰੂ ਰਵਿਦਾਸ ਚੌਕ ਤੋਂ ਲੈ ਕੇ ਬਬਰੀਕ ਚੌਕ ਤਕ ਹਾਲਾਤ ਦੀ ਸਮੀਖਿਆ ਕੀਤੀ। ਜਿਹੜੇ-ਜਿਹੜੇ ਲੋਕਾਂ ਨੇ ਸੜਕਾਂ ਅਤੇ ਫੁੱਟਪਾਥਾਂ ’ਤੇ ਸਾਮਾਨ ਰੱਖਿਆ ਹੋਇਆ ਸੀ, ਉਨ੍ਹਾਂ ਦਾ ਸਾਮਾਨ ਅੰਦਰ ਕਰਵਾਇਆ ਗਿਆ ਅਤੇ ਭਵਿੱਖ ਵਿਚ ਅਜਿਹਾ ਕਰਨ ’ਤੇ ਕਾਰਵਾਈ ਦੀ ਚਿਤਾਵਨੀ ਦਿੱਤੀ ਗਈ। ਕੁਝ ਥਾਵਾਂ ’ਤੇ ਬਿਨਾਂ ਨੰਬਰ ਦੇ ਵਾਹਨਾਂ ਨੂੰ ਇੰਪਾਊਂਡ ਵੀ ਕੀਤਾ ਗਿਆ। 

PunjabKesari

ਇਹ ਵੀ ਪੜ੍ਹੋ: ਅਹਿਮ ਖ਼ਬਰ: ਇਸ ਤਾਰੀਖ਼ ਤੋਂ ਆਦਮਪੁਰ ਏਅਰਪੋਰਟ ਤੋਂ ਹਿੰਡਨ, ਨਾਂਦੇੜ ਤੇ ਬੈਂਗਲੁਰੂ ਲਈ ਘਰੇਲੂ ਉਡਾਣਾਂ ਹੋਣਗੀਆਂ ਸ਼ੁਰੂ

ਏ. ਡੀ. ਸੀ. ਪੀ. ਦਾ ਕਹਿਣਾ ਹੈ ਕਿ ਸ਼ਹਿਰ ਵਿਚ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਹਰ ਤਰ੍ਹਾਂ ਦੀ ਕਾਨੂੰਨੀ ਪ੍ਰਕਿਰਿਆ ਜਾਰੀ ਰਹੇਗੀ। ਇਸ ਤੋਂ ਇਲਾਵਾ ਏ. ਸੀ. ਪੀ. ਸਤਿੰਦਰ ਚੱਢਾ ਦੀ ਅਗਵਾਈ ਵਿਚ ਵੀ ਟ੍ਰੈਫਿਕ ਪੁਲਸ ਨੇ ਸ਼ਹਿਰ ਦੀਆਂ ਕੁਝ ਥਾਵਾਂ ’ਤੇ ਚੈਕਿੰਗ ਕੀਤੀ ਅਤੇ ਕਬਜ਼ੇ ਹਟਵਾਏ। ਏ. ਡੀ. ਸੀ. ਪੀ. ਅਮਨਦੀਪ ਕੌਰ ਨੇ ਅਪੀਲ ਕਰਦਿਆਂ ਕਿਹਾ ਿਕ ਦੁਕਾਨਦਾਰ ਜਾਂ ਫਿਰ ਕੋਈ ਵੀ ਹੋਰ ਵਿਅਕਤੀ ਸੜਕਾਂ ਅਤੇ ਫੁੱਟਪਾਥਾਂ ’ਤੇ ਕਬਜ਼ੇ ਨਾ ਕਰੇ, ਟ੍ਰੈਫਿਕ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਅਤੇ ਸੜਕਾਂ ’ਤੇ ਗੱਡੀਆਂ ਵੀ ਸਹੀ ਢੰਗ ਨਾਲ ਲਾਈਆਂ ਜਾਣ ਤਾਂ ਕਿ ਜਾਮ ਦੀ ਸਥਿਤੀ ਨਾ ਬਣ ਸਕੇ।

ਇਹ ਵੀ ਪੜ੍ਹੋ: ਲੋਕ ਸਭਾ ਚੋਣਾਂ ਲਈ ਸੁਸ਼ੀਲ ਰਿੰਕੂ ਫਿਰ ਤੋਂ 'ਆਪ' ਦੇ ਉਮੀਦਵਾਰ, ਕਾਂਗਰਸ 'ਚੋਂ ਚੰਨੀ ਆਏ ਤਾਂ ਵਧੇਗੀ ਚੁਣੌਤੀ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News