17 ਨੋ ਟਾਲਰੈਂਸ ਰੋਡ ’ਤੇ ਕਬਜ਼ਾ ਕਰਨ ਵਾਲੇ 34 ਲੋਕਾਂ ਨੂੰ ਨੋਟਿਸ ਜਾਰੀ, ਹੋ ਸਕਦੀ ਹੈ ਸਖ਼ਤ ਕਾਰਵਾਈ
Tuesday, Aug 06, 2024 - 03:36 AM (IST)
ਜਲੰਧਰ (ਜ.ਬ.)- ਟ੍ਰੈਫਿਕ ਪੁਲਸ ਅਤੇ ਈ.ਆਰ.ਐੱਸ. ਦੀਆਂ ਟੀਮਾਂ ਨੇ ਸ਼ਹਿਰ ਦੇ 17 ਨੋ-ਟਾਲਰੈਂਸ ਰੋਡ ’ਤੇ ਚੈਕਿੰਗ ਦੌਰਾਨ ਕਬਜ਼ਾ ਕਰਨ ਵਾਲੇ 34 ਦੁਕਾਨਦਾਰਾਂ, ਸਟ੍ਰੀਟ ਫੂਡ ਵੇਚਣ ਵਾਲਿਆਂ, ਸ਼ਾਪਿੰਗ ਮਾਲ ਤੇ ਹੋਟਲ ਮਾਲਕਾਂ ਨੂੰ ਨੋਟਿਸ ਜਾਰੀ ਕੀਤੇ ਹਨ। ਏ.ਸੀ.ਪੀ. ਟ੍ਰੈਫਿਕ ਆਤਿਸ਼ ਭਾਟੀਆ ਨੇ ਦੱਸਿਆ ਕਿ 29 ਜੁਲਾਈ ਤੋਂ 3 ਅਗਸਤ ਤਕ ਉਨ੍ਹਾਂ ਦੀਆਂ ਟੀਮਾਂ ਨੇ 17 ਨੋ-ਟਾਲਰੈਂਸ ਰੋਡ ’ਤੇ ਚੈਕਿੰਗ ਕੀਤੀ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਹੋਈ ਸਨਸਨੀਖੇਜ਼ ਵਾਰਦਾਤ, ਪਤੀ ਨੇ ਰੋਟੀਆਂ ਪਕਾਉਂਦੀ ਪਤਨੀ ਦੇ ਸਿਰ 'ਚ ਕੁਹਾੜਾ ਮਾਰ ਕੀਤਾ ਕਤਲ
ਇਸ ਦੌਰਾਨ 34 ਲੋਕਾਂ ਨੇ ਸੜਕਾਂ ’ਤੇ ਵਾਹਨ ਪਾਰਕ ਕਰ ਕੇ ਜਾਂ ਫਿਰ ਹੋਰ ਤਰੀਕਿਆਂ ਨਾਲ ਨਾਜਾਇਜ਼ ਕਬਜ਼ੇ ਕੀਤੇ ਹੋਏ ਸਨ, ਜਿਨ੍ਹਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕਬਜ਼ੇ ਕਾਰਨ ਸੜਕਾਂ ’ਤੇ ਜਾਮ ਦੀ ਸਮੱਸਿਆ ਹੁੰਦੀ ਸੀ ਪਰ ਹੁਣ ਜਿਨ੍ਹਾਂ-ਜਿਨ੍ਹਾਂ ਲੋਕਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ, ਜੇਕਰ ਉਨ੍ਹਾਂ ਨੇ ਫਿਰ ਤੋਂ ਕਬਜ਼ਾ ਕੀਤਾ ਤਾਂ ਉਨ੍ਹਾਂ ਵਿਰੁੱਧ ਕਾਰਵਾਈ ਹੋਣੀ ਯਕੀਨੀ ਹੈ।
ਇਹ ਵੀ ਪੜ੍ਹੋ- ਫੌਜੀ ਪਤੀ ਡਿਊਟੀ 'ਤੇ ਰਹਿੰਦੈ ਬਾਹਰ, ਪਿੱਛੋਂ ਜੇਠ ਨਾਲ ਬਣ ਗਏ ਨਾਜਾਇਜ਼ ਸਬੰਧ, ਧੀ ਨੇ ਦੇਖ ਲਿਆ ਤਾਂ ਮਾਂ ਬਣੀ ਹੈਵਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e