ਨਵੀਂ ਸਬਜ਼ੀ ਮੰਡੀ ਮਕਸੂਦਾਂ ’ਚ 3 ਕਰੋੜ ਦੀ ਸਰਕਾਰੀ ਜ਼ਮੀਨ ’ਤੇ ਕਬਜ਼ਾ ਕਰਨ ''ਤੇ ਪ੍ਰਧਾਨ ਨੂੰ ਨੋਟਿਸ ਜਾਰੀ
Tuesday, Oct 15, 2024 - 11:27 AM (IST)
ਜਲੰਧਰ (ਵਰੁਣ)–ਨਵੀਂ ਸਬਜ਼ੀ ਮੰਡੀ ਮਕਸੂਦਾਂ ਦੀ ਫਰੂਟ ਮੰਡੀ ਵਿਚ ਬਾਥਰੂਮ ਵਾਲੀ ਜਗ੍ਹਾ ਨੇੜੇ ਨਾਜਾਇਜ਼ ਢੰਗ ਨਾਲ ਫੜ੍ਹ ਬਣਾ ਕੇ ਸਰਕਾਰੀ ਜ਼ਮੀਨ ’ਤੇ ਕਬਜ਼ਾ ਕਰਨ ਵਾਲੇ ਕਥਿਤ ਪ੍ਰਵਾਸੀ ਪ੍ਰਧਾਨ ਨੂੰ ਪ੍ਰਸ਼ਾਸਨ ਨੇ ਨੋਟਿਸ ਜਾਰੀ ਕਰ ਦਿੱਤਾ ਹੈ। ਆਉਣ ਵਾਲੇ ਦਿਨਾਂ ਵਿਚ ਪ੍ਰਸ਼ਾਸਨ ਇਸ ਫੜ੍ਹ ਨੂੰ ਖਾਲੀ ਕਰਵਾਏਗਾ ਅਤੇ ਆਪਣਾ ਕਬਜ਼ਾ ਵਾਪਸ ਲਵੇਗਾ।
ਸੋਮਵਾਰ ਨੂੰ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੇ ਨੋਟਿਸ ਜਾਰੀ ਕਰਵਾਉਣ ਤੋਂ ਬਾਅਦ ਕੁਝ ਹੋਰ ਵੀ ਨਾਜਾਇਜ਼ ਕਬਜ਼ੇ ਹਟਾਏ। ਜਿਹੜੇ-ਜਿਹੜੇ ਲੋਕਾਂ ਨੇ ਸਰਕਾਰੀ ਸ਼ੈੱਡ ’ਤੇ ਆਪਣੇ ਬੋਰਡ ਨਾਜਾਇਜ਼ ਢੰਗ ਨਾਲ ਲਾਏ ਹੋਏ ਸਨ, ਉਹ ਸਾਰੇ ਉਤਾਰ ਦਿੱਤੇ ਗਏ। ਇਸ ਤੋਂ ਇਲਾਵਾ ਵੀ ਛੋਟੇ-ਛੋਟੇ ਨਾਜਾਇਜ਼ ਕਬਜ਼ੇ ਹੀ ਰਹਿਣ ਦਿੱਤੇ ਗਏ।
ਇਹ ਵੀ ਪੜ੍ਹੋ- ਜਲੰਧਰ 'ਚ ਪੰਚਾਇਤੀ ਚੋਣਾਂ ਲਈ ਵੋਟਿੰਗ ਪ੍ਰਕਿਰਿਆ ਸ਼ੁਰੂ, ਕੀਤੇ ਗਏ ਖ਼ਾਸ ਪ੍ਰਬੰਧ
'ਆਪ' ਸਰਕਾਰ ਦੇ ਆਉਂਦੇ ਹੀ ਪਾਰਟੀ ਬਦਲ ਕੇ 'ਆਪ' ਵਿਚ ਆਏ ਇਸ ਆਗੂ ਦੇ ਮੰਡੀ ਨਾਲ ਜੁੜੇ ਕਈ ਕਿੱਸੇ ਜਲਦ ਸਾਹਮਣੇ ਲਿਆਂਦੇ ਜਾਣਗੇ। ਦੂਜੇ ਪਾਸੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਮੰਡੀ ਵਿਚ ਕੋਈ ਵੀ ਨਾਜਾਇਜ਼ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ- 16 ਨੂੰ ਅੱਧੀ ਅਤੇ 17 ਤਾਰੀਖ਼ ਨੂੰ ਪੂਰੀ ਛੁੱਟੀ ਦਾ ਐਲਾਨ, ਸਕੂਲ, ਕਾਲਜ ਰਹਿਣਗੇ ਬੰਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ