ਪ੍ਰਵਾਸੀ ਭਾਰਤੀਆਂ ਨੇ ਕੀਤਾ ਨਿਵੇਕਲਾ ਉਪਰਾਲਾ, ਪਿੰਡ ਦੇਹਰੀਵਾਲ ਵਿਖੇ 14 ਨਵ ਜੰਮੀਆਂ ਬੱਚੀਆਂ ਨੂੰ ਪਾਈ ਲੋਹੜੀ

Friday, Jan 12, 2024 - 05:43 PM (IST)

ਪ੍ਰਵਾਸੀ ਭਾਰਤੀਆਂ ਨੇ ਕੀਤਾ ਨਿਵੇਕਲਾ ਉਪਰਾਲਾ, ਪਿੰਡ ਦੇਹਰੀਵਾਲ ਵਿਖੇ 14 ਨਵ ਜੰਮੀਆਂ ਬੱਚੀਆਂ ਨੂੰ ਪਾਈ ਲੋਹੜੀ

ਟਾਂਡਾ ਉੜਮੁੜ ( ਪਰਮਜੀਤ ਸਿੰਘ ਮੋਮੀ)-ਪਿੰਡ ਦੇਹਰੀਵਾਲ ਨਾਲ ਸਬੰਧਤ ਪ੍ਰਵਾਸੀ ਭਾਰਤੀ ਮਾਸਟਰ ਦਿਲਬਾਗ ਸਿੰਘ ਤੇ ਬੀਬੀ ਜਗੀਰ ਕੌਰ ਕੈਨੇਡਾ ਦੀ ਸਪੁੱਤਰੀ ਪ੍ਰਵਾਸੀ ਭਾਰਤੀ ਨਵਦੀਪ ਕੌਰ ਨਾਗਰਾ ਅਮਰੀਕਾ ਵੱਲੋਂ ਅਹਿਮ ਉਦਮ ਉਪਰਾਲਾ ਕਰਦੇ ਹੋਏ 14 ਨਵ ਜੰਮੀਆ ਬੱਚੀਆਂ ਨੂੰ ਲੋਹੜੀ ਪਾਈ ਗਈ।
ਲਾਈਨ ਕਿੰਗ ਯੂਥ ਕਲੱਬ ਦੇਹਰੀਵਾਲ ਦੇ ਸਹਿਯੋਗ ਨਾਲ ਗੁਰਦੁਆਰਾ ਸਿੰਘ ਸਭਾ ਵਿਖੇ ਹੋਏ ਸਮਾਗਮ ਦੌਰਾਨ ਸਭ ਤੋਂ ਪਹਿਲਾਂ ਲੋਹੜੀ ਦਾ ਤਿਉਹਾਰ ਮਨਾਉਂਦੇ ਹੋਏ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ।
ਇਸ ਮੌਕੇ ਲਾਈਨ ਕਿੰਗ ਯੂਥ ਕਲੱਬ ਦੇਹਰੀਵਾਲ ਦੇ ਪ੍ਰਧਾਨ ਜਸਕਰਨ ਸਿੰਘ, ਮਾਸਟਰ ਜਗਦੀਸ਼ ਸਿੰਘ ਤੇ ਹੋਰਨਾ ਪਿੰਡ ਵਾਸੀਆਂ ਨੇ ਦੱਸਿਆ ਕਿ ਬੀਬੀ ਨਵਦੀਪ ਕੌਰ ਨਾਗਰਾ ਵੱਲੋਂ ਭੇਜੀ ਗਈ ਮਾਇਆ ਦੀ ਸਹਾਇਤਾ ਦੇ ਨਾਲ ਪਿੰਡ ਦੀਆਂ 14 ਨਵਜੰਮੀਆਂ ਬੱਚੀਆਂ ਨੂੰ ਚਾਂਦੀ ਦੇ ਕੰਗਨ, ਮਾਈਕ ਸਹਾਇਤਾ ਤੇ ਹੋਰ ਸਮਾਨ ਭੇਂਟ ਕਰਕੇ ਇਹ ਨਿਵੇਕਲੀ ਪਹਿਲ ਕਦਮੀ ਕਰਦਿਆਂ ਅੱਜ ਲੋਹੜੀ ਦਾ ਤਿਉਹਾਰ ਮਨਾਇਆ ਗਿਆ ਹੈ। 
ਇਸ ਮੌਕੇ  ਉਨਾਂ ਪ੍ਰਵਾਸੀ ਭਾਰਤੀ ਦਿਲਬਾਗ ਸਿੰਘ, ਬੀਬੀ ਜਗੀਰ ਕੌਰ ਅਤੇ ਉਨਾਂ ਦੀ ਸਪੁੱਤਰੀ ਨਵਦੀਪ ਕੌਰ ਨਾਗਰਾ ਵਾਸੀ ਕੈਨੇਡਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਕਰਨ ਨਾਲ ਸਮਾਜ ਨੂੰ ਇੱਕ ਨਵੀਂ ਸੇਧ ਅਤੇ ਸਿੱਖਿਆ ਮਿਲਦੀ ਹੈ ਕਿ ਇਸ ਸਮੇਂ ਵਿੱਚ ਲੜਕੀਆਂ ਵੀ ਲੜਕਿਆਂ ਦੇ ਮੁਕਾਬਲੇ ਘੱਟ ਨਹੀਂ ਹਨ ਅਤੇ ਅੱਜ ਹਰੇਕ ਖੇਤਰ ਵਿੱਚ ਮਰਦਾਂ ਦੇ ਬਰਾਬਰ ਕੰਮ ਕਰਦੀਆਂ ਹਨ ਇਸ ਲਈ ਸਾਨੂੰ ਲੜਕੇ ਅਤੇ ਲੜਕੀਆਂ ਵਿੱਚ ਫਰਕ ਨਹੀਂ ਰੱਖਣਾ ਚਾਹੀਦਾ। 
ਇਸ ਮੌਕੇ ਖਜਾਨਚੀ ਸੁਖਚੈਨ ਸਿੰਘ, ਮਨਦੀਪ ਸਿੰਘ, ਮਾਸਟਰ ਜਗਦੀਸ ਸਿੰਘ, ਮਨਜਿੰਦਰ ਸਿੰਘ, ਸਨੀ ਕੰਗੂਟਾ, ਲਵਦੀਪ ਸਿੰਘ, ਲਖਵਿੰਦਰ ਸਿੰਘ, ਰਫੀਕ ਮੁਹੰਮਦ ਕੁਲਦੀਪ ਸਿੰਘ ਦੇਹਰੀਵਾਲ, ਹੈੱਡ ਮਾਸਟਰ ਜਤਿੰਦਰ ਪਾਲ ਸਿੰਘ, ਨੰਬਰਦਾਰ ਮਨਪ੍ਰੀਤ ਸਿੰਘ ,ਹਰਮੀਤ ਸਿੰਘ, ਗਿਆਨੀ ਸਰਬਜੋਤ ਸਿੰਘ, ਨੀਲਮ ਕੁਮਾਰੀ, ਹਰਸਿਮਰਨ ਦੀਪ ਸਿੰਘ ,ਪਲਵਿੰਦਰ ਸਿੰਘ, ਜਤਨ ਸਿੰਘ ਪ੍ਰਭਜੋਤ ਸਿੰਘ, ਡਾ. ਦਵਿੰਦਰ ਸਿੰਘ, ਕੁਲਜੀਤ ਕੌਰ, ਮਨਜੀਤ ਕੌਰ, ਵਰਿੰਦਰ ਕੌਰ ਤੋਂ ਇਲਾਵਾ ਹੋਰ ਪਿੰਡ ਵਾਸੀ ਵੀ ਹਾਜ਼ਰ ਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 


author

Aarti dhillon

Content Editor

Related News