ਬਲਾਕ ਦਸੂਹਾ ਦੀਆਂ 155 ਪੰਚਾਇਤਾਂ ਦੀਆਂ ਨਾਮਜ਼ਦਗੀਆਂ ਸ਼ੁਰੂ

Friday, Sep 27, 2024 - 06:20 PM (IST)

ਬਲਾਕ ਦਸੂਹਾ ਦੀਆਂ 155 ਪੰਚਾਇਤਾਂ ਦੀਆਂ ਨਾਮਜ਼ਦਗੀਆਂ ਸ਼ੁਰੂ

ਦਸੂਹਾ (ਝਾਵਰ)-ਪੰਚਾਇਤੀ ਚੋਣਾਂ ਦਾ ਅਮਲ ਅੱਜ ਤੋਂ ਸ਼ੁਰੂ ਹੋ ਗਿਆ ਹੈ ਜਦਕਿ ਬਲਾਕ ਸੰਮਤੀ ਦਸੂਹਾ ਅਧੀਨ ਕੁੱਲ੍ਹ 155 ਪੰਚਾਇਤਾਂ ਹਨ ਅਤੇ 165 ਬੂਥ ਹਨ ਜਦਕਿ ਬਲਾਕ ਸੰਮਤੀ ਦਸੂਹਾ ਦੇ ਅੰਕੜਿਆਂ ਦੇ ਅਨੁਸਾਰ 20 ਜ਼ੋਨ ਨਾਮਜੱਦਗੀਆ ਦਾਖ਼ਲ ਕਰਨ ਲਈ ਬਣਾਏ ਗਏ ਹਨ। ਇਥੇ ਰਿਟਰਨਿੰਗ ਅਫ਼ਸਰ ਅਤੇ ਸਹਾਇਕ ਰਿਟਰਨਿੰਗ ਅਫ਼ਸਰ ਅਤੇ ਹੋਰ ਚੋਣ ਅਮਲਾ 11 ਤੋ 3 ਵਜੇ ਤੱਕ ਪੰਚਾਂ-ਸਰਪੰਚਾਂ ਦੀਆਂ ਨਾਮਜ਼ਦਗੀਆਂ ਪ੍ਰਾਪਤ ਕਰਨਗੇ ਜਦਕਿ ਅੱਜ ਨਾਮਜਦਗੀਆ ਆਰੰਭ ਹੋ ਗਈਆ ਹਨ, ਜੋ 4 ਅਕਤੂਬਰ ਤੱਕ ਜਾਰੀ ਰਹਿਣਗੀਆਂ। ਪੰਚਾਇਤ ਚੋਣਾਂ ਸਬੰਧੀ ਐੱਸ. ਡੀ. ਐੱਮ. ਦਸੂਹਾ ਕੰਵਲਜੀਤ ਸਿੰਘ ਇੰਚਾਰਜ ਹੋਣਗੇ ਅਤੇ ਸਬੰਧਤ ਬੀ. ਡੀ. ਪੀ. ਓ. ਸਹਾਇਕ ਇੰਚਾਰਜ ਹੋਣਗੇ। ਇਸ ਸੰਬਧੀ ਪਿੰਡਾਂ ਵਿੱਚ ਪ੍ਰਚਾਰ ਸ਼ੁਰੂ ਹੋ ਗਿਆ ਹੈ ਪਤਾ ਲੱਗਾ ਕਿ ਵੱਖ-ਵੱਖ ਗਰੁੱਪ ਆਪਣੀ-ਆਪਣੀ ਕਾਮਯਾਬੀ ਲਈ ਮੀਟਿੰਗਾਂ ਕਰ ਰਹੇ ਹਨ।

ਇਹ ਵੀ ਪੜ੍ਹੋ- ਕੁੜੀ ਨੇ ਕੀਤਾ ਵਿਆਹ ਤੋਂ ਇਨਕਾਰ, ਗੁੱਸੇ 'ਚ ਆ ਕੇ ਨੌਜਵਾਨ ਨੇ ਕੀਤਾ ਉਹ ਜੋ ਸੋਚਿਆ ਨਾ ਸੀ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News