2 ਵਿਅਕਤੀਆਂ ਨੂੰ ਵਿਦੇਸ਼ ਭੇਜਣ ਦੇ ਨਾਂ ''ਤੇ ਕੀਤੀ 40 ਲੱਖ 10 ਹਜ਼ਾਰ ਦੀ ਠੱਗੀ
Saturday, Aug 09, 2025 - 05:27 PM (IST)

ਦਸੂਹਾ (ਝਾਵਰ)- ਇਕ ਟਰੈਵਲ ਏਜੰਟ ਸਿਮਰਨਦੀਪ ਸਿੰਘ ਪੁੱਤਰ ਸੁਖਵਿੰਦਰ ਸਿੰਘ ਨਿਵਾਸੀ ਸੱਗਲਾ ਦਸੂਹਾ ਵੱਲੋਂ 2 ਵਿਅਕਤੀਆਂ ਨਾਲ ਵਿਦੇਸ਼ ਇੰਗਲੈਂਡ ਭੇਜਣ ਦੇ ਨਾਂ 'ਤੇ 40 ਲੱਖ 10 ਹਜ਼ਾਰ ਰੁਪਏ ਦੀ ਧੋਖਾਧੜੀ ਕੀਤੀ ਗਈ । ਇਸ ਸਬੰਧੀ ਜਾਣਕਾਰੀ ਦਿੰਦੇ ਥਾਣਾ ਮੁਖੀ ਦਸੂਹਾ ਰਜਿੰਦਰ ਸਿੰਘ ਮਿਨਹਾਸ ਅਤੇ ਜਾਂਚ ਅਧਿਕਾਰੀ ਏ. ਐੱਸ. ਆਈ. ਅਨਿਲ ਕੁਮਾਰ ਨੇ ਦੱਸਿਆ ਕਿ ਥਾਣਾ ਦਸੂਹਾ ਦਾ ਪਿੰਡ ਜੰਡੌਰ ਦੇ ਵਾਸੀ ਸਹਿਜਪ੍ਰੀਤ ਸਿੰਘ ਪੁੱਤਰ ਤਰਲੋਚਨ ਸਿੰਘ ਨੇ ਇਸ ਟਰੈਵਲ ਏਜੰਟ ਨੂੰ 19 ਲੱਖ 70 ਹਜ਼ਾਰ ਰੁਪਏ ਅਤੇ ਇਸ ਤੋਂ ਬਾਅਦ 4 ਲੱਖ 40 ਹਜ਼ਾਰ ਰੁਪਏ ਕੁੱਲ੍ਹ 27 ਲੱਖ 10 ਹਜ਼ਾਰ ਇੰਗਲੈਂਡ ਭੇਜਣ ਲਈ ਦਿੱਤਾ ਜਦਕਿ ਦੂਜੇ ਵਿਅਕਤੀ ਅਮਨਪ੍ਰੀਤ ਸਿੰਘ ਪੁੱਤਰ ਸੁੱਚਾ ਸਿੰਘ ਨਿਵਾਸੀ ਕਹਿਰੋਵਾਲੀ ਨੇ ਇਸ ਟਰੈਵਲ ਏਜੰਟ ਨੂੰ ਵਿਦੇਸ਼ ਇੰਗਲੈਂਡ ਭੇਜਣ ਲਈ ਇਕ ਵਾਰ 9 ਲੱਖ ਰੁਪਏ ਅਤੇ ਦੂਜੀ ਵਾਰ 7 ਲੱਖ ਰੁਪਏ ਕੁੱਲ੍ਹ 16 ਲੱਖ ਰੁਪਏ ਦਿੱਤਾ ਜਦਕਿ ਟਰੈਵਲ ਏਜੰਟ ਸਿਮਰਦੀਪ ਸਿੰਘ ਪੁੱਤਰ ਸੁਖਵਿੰਦਰ ਸਿੰਘ ਨਿਵਾਸੀ ਸੱਗਲਾ ਨੇ ਇਨ੍ਹਾਂ ਦੋਨਾਂ ਪਾਸੋਂ ਕੁੱਲ੍ਹ 40 ਲੱਖ 10 ਹਜ਼ਾਰ ਰੁਪਏ ਲੈ ਲਏ ਅਤੇ ਇਨ੍ਹਾਂ ਨੂੰ ਨਾ ਅਤੇ ਪੈਸੇ ਵਾਪਸ ਕੀਤੇ ਅਤੇ ਨਾ ਹੀ ਉਨ੍ਹਾਂ ਨੂੰ ਇੰਗਲੈਂਡ ਭੇਜਿਆ ਜਦਕਿ ਇਨ੍ਹਾਂ ਦੋਵੇਂ ਵਿਅਕਤੀਆਂ ਨੇ ਐੱਸ. ਐੱਸ. ਪੀ. ਹੁਸ਼ਿਆਰਪੁਰ ਨੂੰ ਲਿਖਤੀ ਸ਼ਿਕਾਇਤ ਕੀਤੀ, ਜਿਸ ਦੀ ਜਾਂਚ ਐੱਸ. ਪੀ. ਹੁਸ਼ਿਆਰਪੁਰ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਥਾਣਾ ਦਸੂਹਾ ਵਿਖੇ ਟਰੈਵਲ ਏਜੰਟ ਵਿਰੋਧ ਕੇਸ ਦਰਜ ਕਰਨ ਲਈ ਹੁਕਮ ਜਾਰੀ ਹੋਏ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕੇਸ ਦਰਜ ਕਰਕੇ ਅਗਲੇਰੀ ਜਾਂਚ ਸੁਰੂ ਕਰ ਦਿੱਤੀ ਹੈ।