ਨਵੇਂ ਸਾਲ ਦੇ ਸੁਆਗਤ ਲਈ ਟਾਂਡਾ ਵਿਖੇ ਵੱਖ-ਵੱਖ ਥਾਈਂ ਕਰਵਾਏ ਗਏ ਸਮਾਗਮ

Monday, Jan 01, 2024 - 04:43 PM (IST)

ਨਵੇਂ ਸਾਲ ਦੇ ਸੁਆਗਤ ਲਈ ਟਾਂਡਾ ਵਿਖੇ ਵੱਖ-ਵੱਖ ਥਾਈਂ ਕਰਵਾਏ ਗਏ ਸਮਾਗਮ

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ)- ਰਿਟਾਇਰਡ ਪੁਲਸ ਅਫ਼ਸਰ ਵੈਲਫੇਅਰ ਐਸੋਸੀਏਸ਼ਨ ਟਾਂਡਾ ਵੱਲੋਂ ਅੱਜ ਨਵੇਂ ਵਰੇ ਦੀ ਆਮਦ 'ਤੇ ਐਸੋਸੀਏਸ਼ਨ ਦੇ ਨਵੇਂ ਬਣਾਏ ਗਏ ਦਫ਼ਤਰ ਵਿਖੇ ਸਰਬੱਤ ਦੇ ਭਲੇ ਲਈ ਸਮਾਗਮ ਕਰਵਾਇਆ ਗਿਆ।  ਐਸੋਸੀਏਸ਼ਨ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਦੌਰਾਨ ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਮੌਕੇ ਭਾਈ ਜਸਵਿੰਦਰ ਸਿੰਘ ਮਾਡਲ ਟਾਊਨ ਦੇ ਰਾਗੀ ਜਥੇ ਨੇ ਸਮੂਹ ਸੰਗਤ ਨੂੰ ਸ਼ਬਦ ਕੀਰਤਨ ਦੁਆਰਾ ਨਿਹਾਲ ਕਰਦਿਆਂ ਨਵੇਂ ਸਾਲ ਦੀ ਸਮੂਹ ਸੰਗਤ ਨੂੰ ਵਧਾਈ ਦਿੱਤੀ। 

PunjabKesari

ਇਸ ਮੌਕੇ ਐਸੋਸੀਏਸ਼ਨ ਦੇ ਸਰਪ੍ਰਸਤ ਮਾਨ ਸਿੰਘ, ਪ੍ਰਧਾਨ ਸੁਰਜੀਤ ਸਿੰਘ, ਮੀਤ ਪ੍ਰਧਾਨ ਪਰਮਜੀਤ ਸਿੰਘ ਨੇ  ਪਹੁੰਚੀਆਂ ਸੰਗਤਾਂ ਨੂੰ ਨਵੇਂ ਸਾਲ ਦੀ ਮੁਬਾਰਕਬਾਦ ਦਿੰਦੇ ਹੋਏ ਸਭਨਾਂ ਦੀ ਸੁੱਖ ਸ਼ਾਂਤੀ ਵਾਸਤੇ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਅਤੇ ਐਸੋਸੀਏਸ਼ਨ ਵੱਲੋਂ ਕੀਤੇ ਜਾਣ ਵਾਲੇ ਸਮਾਜ ਸੇਵੀ ਕੰਮਾਂ ਦੀ ਵੀ ਜਾਣਕਾਰੀ ਦਿੱਤੀ।  ਇਸ ਮੌਕੇ ਡੀ. ਐੱਸ. ਪੀ. ਪ੍ਰਭ ਸਿੰਘ, ਡੀ. ਐੱਸ. ਪੀ. ਸਵਰਨ ਸਿੰਘ, ਡੀ. ਐੱਸ. ਪੀ. ਗੱਜਣ ਸਿੰਘ, ਡੀ. ਐੱਸ. ਪੀ. ਲਖਵਿੰਦਰ ਸਿੰਘ, ਡੀ. ਐੱਸ. ਪੀ. ਅਮਰਜੀਤ ਸਿੰਘ, ਐਸੋਸੀਏਸ਼ਨ ਦੇ ਹੋਰ ਅਹੁਦੇਦਾਰ ਅਤੇ ਮੈਂਬਰ ਵੀ ਮੌਜੂਦ ਸਨ। 

ਇਹ ਵੀ ਪੜ੍ਹੋ : ਵੱਡੀ ਖ਼ਬਰ: ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਪਰਤ ਰਹੀ 15 ਸਾਲਾ ਕੁੜੀ ਨਾਲ ਗੈਂਗਰੇਪ, ਪੀੜਤਾ ਨੇ ਕਰ ਲਈ ਖ਼ੁਦਕੁਸ਼ੀ

PunjabKesari

ਇਸੇ ਤਰ੍ਹਾਂ ਹੀ ਸ੍ਰੀ ਗੁਰੂ ਰਾਮਦਾਸ ਜੀ ਸੇਵਾ ਸੋਸਾਇਟੀ ਟਾਂਡਾ ਵੱਲੋਂ ਚਲਾਏ ਜਾ ਰਹੇ ਵਿਦਿਅਕ ਅਦਾਰੇ ਜੀ. ਆਰ. ਡੀ ਇੰਸਟੀਚਿਊਟ ਆਫ਼ ਨਰਸਿੰਗ ਕਾਲਜ , ਜੀ. ਆਰ. ਡੀ. ਇੰਟਰਨੈਸ਼ਨਲ ਸਕੂਲ ਅਤੇ ਜੀ. ਆਰ. ਡੀ. ਪੈਰਾ ਮੈਡੀਕਲ ਸਾਇੰਸਜ ਵਿਖੇ ਨਵੇਂ ਵਰ੍ਹੇ ਨੂੰ 'ਜੀ ਆਇਆ' ਕਹਿਣ ਲਈ ਇਕ ਸਮਾਗਮ ਆਯੋਜਿਤ ਕੀਤਾ ਗਿਆ, ਜਿਸ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। 

ਸੰਸਥਾ ਦੀ ਚੇਅਰ ਪਰਸਨ ਪ੍ਰਦੀਪ ਕੌਰ, ਐੱਮ. ਡੀ. ਵਿਕਰਮ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਮੈਨੇਜਰ ਸਰਬਜੀਤ ਸਿੰਘ ਮੋਮੀ ਦੀ ਦੇਖ-ਰੇਖ ਹੇਠ ਹੋਏ ਸਮਾਗਮ ਸਭ ਤੋਂ ਪਹਿਲਾਂ ਵਿਦਿਅਕ ਅਦਾਰਿਆਂ ਦੇ ਵਿਦਿਆਰਥੀਆਂ ਨੇ ਸੰਗਤੀ ਰੂਪ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ। ਇਸ ਮੌਕੇ ਮੈਨੇਜਰ ਸਰਬਜੀਤ ਸਿੰਘ ਮੂਨਕਾ, ਪ੍ਰਿੰਸੀਪਲ ਰੇਨੂ ਬਾਲਾ ਤੇ ਪ੍ਰਿੰਸੀਪਲ ਅਮਨਦੀਪ ਕੌਰ ਢਿੱਲੋ ਨੇ  ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਨਵੇਂ ਵਰ੍ਹੇ ਦੀ ਮੁਬਾਰਕਬਾਦ ਦਿੰਦੇ ਹੋਏ ਖ਼ੁਸ਼ੀਆਂ ਨਵੇਂ ਸਾਲ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ। ਇਸ ਮੌਕੇ ਵਾਈਸ ਪ੍ਰਿੰਸੀਪਲ ਰਾਜਵਿੰਦਰ ਕੌਰ, ਐਡਮਿਸ਼ਨ ਇੰਚਾਰਜ ਲਵਲੀ ਸੈਣੀ, ਪ੍ਰਬੰਧਕ ਦਲਜਿੰਦਰ ਕੌਰ, ਮਨਦੀਪ ਕੌਰ, ਮਨਮੀਤ ਕੌਰ, ਹਰਲੀਨ ਕੌਰ, ਜਸਲੀਨ ਕੌਰ, ਰੀਨਾ ਰਾਣੀ, ਪ੍ਰਭਜੋਤ ਕੌਰ, ਪਿੰਕੀ ਚੌਧਰੀ, ਕਸ਼ਮੀਰ ਕੌਰ, ਸਿਮਰਨਜੀਤ ਕੌਰ ਸਮੇਤ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ : ਦੋਸਤਾਂ ਨਾਲ ਨਵੇਂ ਸਾਲ ਦਾ ਜਸ਼ਨ ਮਨਾਉਣ ਗਏ DSP ਦੀ ਨਹਿਰ ਕੋਲੋਂ ਮਿਲੀ ਲਾਸ਼, PAP 'ਚ ਸਨ ਤਾਇਨਾਤ
 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News